GTA News Media

Top Info Bar
22.1°C Toronto Loading date...
World

ਪਾਕਿਸਤਾਨ ਨੇ ਜਨਤਾ ਲਈ ਖੋਲ੍ਹਿਆ ਰਾਸ਼ਟਰਪਤੀ ਭਵਨ

ਪਾਕਿਸਤਾਨ ਨੇ ਜਨਤਾ ਲਈ ਖੋਲ੍ਹਿਆ ਰਾਸ਼ਟਰਪਤੀ ਭਵਨ
Share this post via:

ਪਾਕਿਸਤਾਨ ਦੇ ਰਾਸ਼ਟਰਪਤੀ ਭਵਨ ਨੇ ਨਵੇਂ ਸਾਲ ਦੇ ਜਸ਼ਨਾਂ ਦੇ ਦਿਨ ਸ਼ਨੀਵਾਰ ਨੂੰ ਆਮ ਜਨਤਾ ਲਈ ਆਪਣੇ ਦਰਵਾਜ਼ੇ ਖੋਲ੍ਹਣ ਦਾ ਐਲਾਨ ਕੀਤਾ ਹੈ। ਸਮਾਚਾਰ ਏਜੰਸੀ ਸਿਨਹੂਆ ਦੀ ਰਿਪੋਰਟ ਅਨੁਸਾਰ, ਰਾਜਧਾਨੀ ਇਸਲਾਮਾਬਾਦ ਦੇ ਉੱਚ ਸੁਰੱਖਿਆ ਵਾਲੇ ਰੈੱਡ ਜ਼ੋਨ ਵਿੱਚ ਸਥਿਤ ਏਵਾਨ-ਏ-ਸਦਰ ਜਾਂ ਰਾਸ਼ਟਰਪਤੀ ਭਵਨ ਦੇ ਮੀਡੀਆ ਵਿੰਗ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਮੌਕੇ ਤੇ ਲੋਕਾਂ ਨੂੰ ਵਧਾਈ ਵੀ ਦਿੱਤੀ ਗਈ।

ਇਸ ਭਵਨ ਦਾ ਦੌਰਾ ਕਰਨ ਦੇ ਚਾਹਵਾਨਾਂ ਨੂੰ ਇਮਾਰਤ ‘ਚ ਦਾਖਲ ਹੋਣ ਲਈ ਆਪਣੇ ਕੋਰੋਨਾ ਟੀਕਾਕਰਨ ਸਰਟੀਫਿਕੇਟ ਲਿਆਉਣ ਅਤੇ ਚਿਹਰੇ ਦੇ ਮਾਸਕ ਪਹਿਨਣ ਲਈ ਵੀ ਕਿਹਾ ਗਿਆ , ਜੋ ਕਿ ਸ਼ਨੀਵਾਰ ਦੁਪਹਿਰ ਨੂੰ ਤਿੰਨ ਘੰਟੇ ਲਈ ਖੋਲ੍ਹਿਆ ਗਿਆ। ਸਥਾਨਕ ਪੁਲਿਸ ਦੇ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਇਸਲਾਮਾਬਾਦ ਨੂੰ ਨਵੇਂ ਸਾਲ ਦੀ ਸ਼ਾਮ ਨੂੰ ਪਹਿਲਾਂ ਹੀ ਹਾਈ ਅਲਰਟ ਤੇ ਰੱਖਿਆ ਗਿਆ ਅਤੇ ਸ਼ਾਂਤੀ ਬਣਾਈ ਰੱਖਣ ਲਈ 2,000 ਤੋਂ ਵੱਧ ਸੁਰੱਖਿਆ ਕਰਮਚਾਰੀ ਵਿਸ਼ੇਸ਼ ਤੌਰ ਤੇ ਤਾਇਨਾਤ ਕੀਤੇ ਗਏ।