GTA News Media

Top Info Bar
22.1°C Toronto Loading date...
World

ਪਾਕਿਸਤਾਨ ਵੱਲੋ ਲਗਾਈ ਗਈ ਸਰਹੱਦ ਤੇ ਵਾੜ ਨੂੰ ਤਾਲਿਬਾਨ ਨੇ ਹਟਾਇਆ

ਪਾਕਿਸਤਾਨ ਵੱਲੋ ਲਗਾਈ ਗਈ ਸਰਹੱਦ ਤੇ ਵਾੜ ਨੂੰ ਤਾਲਿਬਾਨ ਨੇ ਹਟਾਇਆ
Share this post via:

ਤਾਲਿਬਾਨ ਤੇ ਪਾਕਿਸਤਾਨੀ ਦੀ ਫੌਜ ਸਰਹੱਦੀ ਵਾੜ ਲਗਾਉਣ ਨੂੰ ਲੈ ਕੇ ਆਹਮੋ-ਸਾਹਮਣੇ ਆ ਗਈਆਂ ਹਨ। ਪਾਕਿਸਤਾਨ ਨੇ ਬ੍ਰਿਿਟਸ਼ ਕਾਲ ਦੀ ਸਰਹੱਦ ਦੀ ਹੱਦਬੰਦੀ ਨੂੰ ਚੁਣੌਤੀ ਦਿੰਦਿਆਂ ਕਾਬੁਲ ਦੇ ਵਿਰੋਧ ਕਰਨ ਦੇ ਬਾਵਜੂਦ 2600 ਕਿਲੋਮੀਟਰ ਦੀ ਸਰਹੱਦ ਦੇ ਜ਼ਿਆਦਾਤਰ ਹਿੱਸੇ ਤੇ ਘੇਰਾਬੰਦੀ ਕਰ ਦਿੱਤੀ ਹੈ ਪਰ ਤਾਲਿਬਾਨ ਨੇ ਪਾਕਿਸਤਾਨ ਨੂੰ ਸਰਹੱਦ ਤੇ ਵਾੜ ਲਗਾਉਣ ਤੋਂ ਰੋਕ ਦਿੱਤਾ ।

ਰੱਖਿਆ ਮੰਤਰਾਲੇ ਦੇ ਬੁਲਾਰੇ ਇਨਾਯਤੁੱਲਾ ਖਵਾਰਜ਼ਮੀ ਨੇ ਕਿਹਾ ਕਿ ਇਹ ਹੱਦਬੰਦੀ ਦੋਵਾਂ ਪਾਸਿਓਂ ਪਰਿਵਾਰਾਂ ਤੇ ਜਨਜਾਤੀਆਂ ਨੂੰ ਵੰਡਦੀ ਹੈ, ਇਸ ਲਈ ਤਾਲਿਬਾਨ ਬਲਾਂ ਨੇ ਪਾਕਿਸਤਾਨੀ ਫੌਜ ਨੂੰ ਐਤਵਾਰ ਨੂੰ ਪੂਰਬੀ ਸੂਬੇ ਨੰਗਰਹਾਰ ਦੇ ਨਾਲ ਇਕ ‘ਗੈਰ-ਕਾਨੂੰਨੀ’ ਸਰਹੱਦੀ ਵਾੜ ਲਗਾਉਣ ਤੋਂ ਰੋਕਿਆ ਹੈ।

ਉਨ੍ਹਾਂ ਨੇ ਇਹ ਕਹਿੰਦਿਆਂ ਘਟਨਾ ਨੂੰ ਤਵੱਜੋ ਨਹੀਂ ਦਿੱਤੀ ਕਿ ਹੁਣ ਸਭ ਕੁਝ ਸਾਧਾਰਨ ਹੈ। ਦੂਜੇ ਪਾਸੇ ਪਾਕਿਸਤਾਨੀ ਫੌਜ ਨੇ ਟਿੱਪਣੀ ਤੇ ਜਵਾਬ ਦਿੱਤਾ ਹੈ। ਸੋਸ਼ਲ ਮੀਡੀਆ ਤੇ ਜਾਰੀ ਇਕ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਤਾਲਿਬਾਨ ਫੌਜ ਨੇ ਕੰਡਿਆਲੀਆਂ ਤਾਰਾਂ ਦੇ ਰੋਲ ਜ਼ਬਤ ਕੀਤੇ ਹਨ ਤੇ ਇਕ ਸੀਨੀਅਰ ਅਧਿਕਾਰੀ ਨੇ ਸੁਰੱਖਿਆ ਚੌਕੀਆਂ ਤੇ ਤਾਇਨਾਤ ਪਾਕਿਸਤਾਨੀ ਫੌਜੀਆਂ ਨੂੰ ਸਰਹੱਦ ਤੇ ਫਿਰ ਤੋਂ ਵਾੜ ਲਗਾਉਣ ਦੀ ਕੋਸ਼ਿਸ਼ ਨਾ ਕਰਨ ਨੂੰ ਵੀ ਕਿਹਾ ਹੈ। ਪਰ ਇਸ ਵੀਡੀਓ ਦੀ ਪੁਸ਼ਟੀ ਨਹੀਂ ਹੋ ਸਕੀ।