GTA News Media

Top Info Bar
22.1°C Toronto Loading date...
Punjab World

ਪੇਰੂ ‘ਚ ‘ਫਲੋਰੋਨਾ’ ਬਿਮਾਰੀ ਦੇ ਤਿੰਨ ਮਾਮਲੇ ਆਏ ਸਾਹਮਣੇ, ਇੱਕ ਵਿਅਕਤੀ ਦੀ ਹੋਈ ਮੌਤ

ਪੇਰੂ ‘ਚ ‘ਫਲੋਰੋਨਾ’ ਬਿਮਾਰੀ ਦੇ ਤਿੰਨ ਮਾਮਲੇ ਆਏ ਸਾਹਮਣੇ, ਇੱਕ ਵਿਅਕਤੀ ਦੀ ਹੋਈ ਮੌਤ
Share this post via:

ਦੇਸ਼ ਵਿੱਚ ‘ਫਲੂਰੋਨਾ’ ਨਾਲ ਇਕ 87 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ, ਇਸ ਵਿਅਕਤੀ ਨੂੰ ਪਹਿਲਾਂ ਹੀ ਕਈ ਬੀਮਾਰੀਆਂ ਸਨ ਤੇ ਉਸ ਨੂੰ ਕੋਰੋਨਾ ਦਾ ਟੀਕਾ ਵੀ ਨਹੀਂ ਲਗਾਇਆ ਗਿਆ ਸੀ।ਮੀਡਿਆ ਨੂੰ ਇਹ ਜਾਣਕਾਰੀ ਪੇਰੂ ਦੇ ਸਿਹਤ ਮੰਤਰਾਲੇ ਨੇ ਦਿੱਤੀ। ਸਿਨਹੂਆ ਨਿਊਜ਼ ਏਜੰਸੀ ਨੇ ਮੰਤਰਾਲੇ ਦੇ ਮਹਾਮਾਰੀ ਵਿਿਗਆਨ, ਰੋਕਥਾਮ ਤੇ ਨਿਯੰਤਰਣ ਦੇ ਰਾਸ਼ਟਰੀ ਕੇਂਦਰ ਦੇ ਖੋਜਕਰਤਾ ਸੀਜ਼ਰ ਮੁਨਾਯਾਕੋ ਦਾ ਹਵਾਲਾ ਦਿੱਤਾ, ਉੱਤਰੀ ਪੇਰੂ ਦੇ ਅਮੇਜ਼ਨਸ ਖੇਤਰ ‘ਚ ਫਲੂਰੋਨਾ ਦੇ ਤਿੰਨ ਮਾਮਲਿਆਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ।

ਮੁਨਾਇਕੋ ਨੇ ਕਿਹਾ ਕਿ ਇਸ ਬਿਮਾਰੀ ਦੇ ਬਾਕੀ ਦੋ ਮਾਮਲਿਆਂ ‘ਚ ਇੱਕ ਨਾਬਾਲਗ ਤੇ ਇੱਕ 40 ਸਾਲਾ ਵਿਅਕਤੀ ਸ਼ਾਮਲ ਹਨ, ਜਿਨ੍ਹਾਂ ਨੂੰ ਵੀ ਕੋਰੋਨਾ ਦਾ ਟੀਕਾ ਲਗਾਇਆ ਗਿਆ ਹੈ।ਉਨ੍ਹਾ ਨੇ ਦੱਸਿਆ ਕਿ ਸੰਕਰਮਿਤ ਲੋਕਾਂ ‘ਚ ਖੰਘ, ਗਲੇ ‘ਚ ਖਰਾਸ਼ ਅਤੇ ਆਮ ਬੇਚੈਨੀ ਵਰਗੇ ਲੱਛਣ ਸਨ। ਮੁਨਾਇਕੋ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਤੇ ਇਨਫਲੂਐਂਜ਼ਾ ਦੇ ਵਿਰੁੱਧ ਟੀਕਾਕਰਨ ਕਰਾਉਣ ਕਿਉਂਕਿ ਉਹ ਮਰਣ ਦੇ ਜੋਖਮ ਨੂੰ ਘਟਾਉਂਦੇ ਹਨ।