GTA News Media

Top Info Bar
22.1°C Toronto Loading date...
World

ਬ੍ਰਿਟੇਨ ‘ਚ ਕੋਰੋਨਾ ਦੇ ਮਾਮਲੇ 1.3 ਮਿਲੀਅਨ ਤੋਂ ਹੋਏ ਪਾਰ

ਬ੍ਰਿਟੇਨ ‘ਚ ਕੋਰੋਨਾ ਦੇ ਮਾਮਲੇ 1.3 ਮਿਲੀਅਨ ਤੋਂ ਹੋਏ ਪਾਰ
Share this post via:

ਬ੍ਰਿਟੇਨ ਵਿੱਚ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 162,572 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਦੇਸ਼ ‘ਵਿੱਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 13,100,458 ਹੋ ਗਈ ਹੈ। ਬ੍ਰਿਟੇਨ ਵਿੱਚ ਕੋਰੋਨਾ ਕਾਰਨ 154 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਨਾਲ ਮੌਤਾਂ ਦੀ ਟੋਟਲ ਗਿਣਤੀ 148,778 ਹੋ ਗਈ ਹੈ, ਜਿਨ੍ਹਾਂ ‘ਚੋਂ 11,918 ਕੋਰੋਨਾ ਮਰੀਜ਼ ਅਜੇ ਵੀ ਹਸਪਤਾਲ ‘ਚ ਦਾਖਲ ਹਨ।

ਨਵੇਂ ਅੰਕੜੇ ਉਦੋਂ ਸਾਹਮਣੇ ਆਏ ਜਦੋਂ ਬ੍ਰਿਿਟਸ਼ ਸਿਹਤ ਸਕੱਤਰ ਸਾਜਿਦ ਜਾਵਿਦ ਨੇ ਕਿਹਾ ਕਿ ਪਾਬੰਦੀ ਨੂੰ ਵਧਾਉਣਾ ਇੱਕ ਆਖਰੀ ਉਪਰਾਲਾ ਸੀ ਅਤੇ ਬ੍ਰਿਟੇਨ ਨੂੰ 2022 ‘ਚ ਵਾਇਰਸ ਨਾਲ ਰਹਿਣਾ ਪਏਗਾ। ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਾਕ ਸਿਹਤ ਸਕੱਤਰ ਨੇ ਕਿਹਾ, “ਯੂਰਪ ਨੇ ਘੱਟ ਪਾਬੰਦੀਆਂ ਵਾਲੇ ਉਪਾਵਾਂ ਨਾਲ 2022 ਦੀ ਸ਼ੁਰੂਆਤ ਕੀਤੀ ।”ਸਾਜਿਦ ਜਾਵਿਦ ਨੇ ਕਿਹਾ ਕਿ ਸਾਨੂੰ ਅਜੇ ਤੱਕ ਕੋਰੋਨਾ ਮਾਮਲਿਆਂ ਵਿੱਚ ਵਾਧਾ ਦੇਖਣਾ ਪਵੇਗਾ। ਮਹਾਮਾਰੀ ਅਜੇ ਤੱਕ ਖਤਮ ਨਹੀਂ ਹੋਈ ਹੈ।

ਉਹਨਾ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਇਸ ਸਰਦੀਆਂ ‘ਚ ਲਾਗਾਂ ਦੀ ਰਿਕਾਰਡ-ਤੋੜ ਓਮਾਈਕਰੋਨ ਲਹਿਰ ਨੈਸ਼ਨਲ ਹੈਲਥ ਸਰਵਿਸ ਦੀਆਂ ਸੀਮਾਵਾਂ ਦੀ ਜਾਂਚ ਕਰੇਗੀ। ਨਵੇਂ ਅੰਕੜਿਆਂ ਮਤੁਬਾਕ, ਯੂਕੇ ‘ਚ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ 90% ਤੋਂ ਜਿਅਦਾ ਲੋਕਾਂ ਨੇ ਵੈਕਸੀਨ ਦੀ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ, ਅਤੇ 82 % ਤੋਂ ਜਿਆਦਾ ਨੇ ਦੋਵੇਂ ਪ੍ਰਾਪਤ ਕੀਤੇ ਹਨ ਤੇ 59 % ਤੋਂ ਵੱਧ ਲੋਕਾਂ ਨੇ ਬੂਸਟਰ ਸ਼ਾਟ ਜਾਂ ਕੋਰੋਨਵਾਇਰਸ ਵੈਕਸੀਨ ਦੀ ਤੀਜੀ ਖੁਰਾਕ ਪ੍ਰਾਪਤ ਕੀਤੀ ਹੈ।