GTA News Media

Top Info Bar
22.1°C Toronto Loading date...
World

ਬ੍ਰਿਟੇਨ ‘ਚ ਭਾਰਤੀ ਮੂਲ ਦੇ ਡਰਾਇਵਰ ਨੂੰ ਮਿਲੀ 16 ਸਾਲ ਦੀ ਸਜ਼ਾ

ਬ੍ਰਿਟੇਨ ‘ਚ ਭਾਰਤੀ ਮੂਲ ਦੇ ਡਰਾਇਵਰ ਨੂੰ ਮਿਲੀ 16 ਸਾਲ ਦੀ ਸਜ਼ਾ
Share this post via:

ਲੰਡਨ : ਬ੍ਰਿਟੇਨ ‘ਚ ਭਾਰਤੀ ਮੂਲ ਦੇ ਡਰਾਇਵਰ ਨੂੰ ਗਰਭਵਤੀ ਮਹਿਲਾ ਅਤੇ ਉਸ ਦੇ ਹੋਰ ਪਰਿਵਾਰਕ ਮੈਂਬਰਾਂ ਦੇ ਮੌਤ ਦੇ ਜ਼ੁਲਮ ‘ਚ 16 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਹਾਦਸਾ 10 ਅਗਸਤ ਨੂੰ ਲੀਓਪੋਲਡ ਸਟਰੀਟ, ਰਾਮਸਗੇਟ, ਇੰਗਲੈਂਡ ਵਿੱਚ ਵਾਪਰਿਆ ਸੀ। ਜਿਸ ਕਾਰਨ ਗਰਭਵਤੀ ਮਹਿਲਾ ਨੋਗਾ ਸੇਲਾ (37) ਅਤੇ ਉਸ ਦੇ ਪਿਤਾ 81 ਸਾਲਾ ਯੋਰਾਮ ਹਰਸ਼ਫੀਲਡ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਸੇਲਾ ਦਾ ਪਤੀ, ਉਨ੍ਹਾਂ ਦਾ 6 ਸਾਲ ਦਾ ਪੁੱਤਰ ਅਤੇ 8 ਸਾਲ ਦੀ ਧੀ, ਇਸ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਬਿਸੈਂਡਰੀ ਦੀ ਕਾਰ ਨੇ ਪਰਿਵਾਰ ਦੀ ਕਾਰ ਨਾਲ ਨੂੰ ਟੱਕਰ ਮਾਰ ਦਿੱਤੀ ਸੀ।

 ਪੁਲਸ ਨੇ ਕਿਹਾ ਹੈ ਕਿ ਡਰਾਇਵਰ ‘ਤੇ ਸਹੀ ਢੰਗ ਨਾਲ ਗੱਡੀ ਨਾ ਚਲਾਉਣ ਦਾ ਦੋਸ਼ ਸੀ, ਜਿਹੜਾ ਕਿ ਉਸ ਨੇ ਸਵੀਕਾਰ ਕੀਤਾ ਹੈ ਪਰ ਉਸ ਨੇ ਖ਼ਤਰਨਾਕ ਢੰਗ ਨਾਲ ਵਾਹਨ ਚਲਾ ਕੇ ਲੋਕਾਂ ਨੂੰ ਜ਼ਖ਼ਮੀ ਕਰਨ ਦਾ ਗੰਭੀਰ ਅਪਰਾਧ ਸਵੀਕਾਰ ਨਹੀਂ ਕੀਤਾ।”  ਕੈਂਟਰਬਰੀ ਕਰਾਊਨ ਕੋਰਟ ਵਿੱਚ ਸੁਣਵਾਈ ਤੋਂ ਬਾਅਦ ਵੀਰਵਾਰ ਨੂੰ ਉਸ ਨੂੰ ਦੋਸ਼ੀ ਠਹਿਰਾਇਆ ਗਿਆ। ਪੁਲਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸ ਦੀ ਰਿਹਾਈ ਤੋਂ ਬਾਅਦ ਉਸ ਨੂੰ 10 ਸਾਲਾਂ ਲਈ ਡਰਾਈਵਿੰਗ ਕਰਨ ਤੋਂ ਵੀ ਅਯੋਗ ਕਰਾਰ ਦਿੱਤਾ ਜਾਵੇਗਾ।