ਬ੍ਰਿਟੇਨ ਦੀ ਖੁਫੀਆ ਏਜੰਸੀ ਨੇ ਦਿੱਤੀ ਚਿਤਾਵਨੀ : ਚੀਨ, ਰੂਸ, ਈਰਾਨ ਤੇ ਅੱਤਵਾਦ 4 ਵੱਡੇ ਖ਼ਤਰੇ
ਬ੍ਰਿਟੇਨ ਦੇ ਖੁਫੀਆ ਮੁਖੀ ਨੇ ਮੰਗਲਵਾਰ ਨੂੰ ਇੱਕ ਜਨਤਕ ਭਾਸ਼ਣ ‘ਚ ਕਿਹਾ ਕਿ ਚੀਨ, ਰੂਸ, ਈਰਾਨ ਅਤੇ ਅੰਤਰਰਾਸ਼ਟਰੀ ਅੱਤਵਾਦ ਨਾਟਕੀ ਬਦਲਾਅ ਦੇ ਇਸ ਦੌਰ ‘ਚ ‘ਵੱਡੇ ਚਾਰ’ ਸੁਰੱਖਿਆ ਖ਼ਤਰੇ ਹਨ। ਬ੍ਰਿਿਟਸ਼ ਵਿਦੇਸ਼ੀ ਖੁਫੀਆ ਸੇਵਾ M16 ਦੇ ਮੁਖੀ ਰਿਚਰਡ ਮੂਰ ਨੇ ਕਿਹਾ ਕਿ ਚੀਨ ਵਰਗੇ ਦੇਸ਼ ਪ੍ਰਭੂਸੱਤਾ ਤੇ ਲੋਕਤੰਤਰ ਨੂੰ ਤਬਾਹ ਕਰਨ ਲਈ ‘ਕਰਜ਼ੇ ਦੇ ਜਾਲ, ਡੇਟਾ ਖੁਲਾਸੇ’ ਦੀ ਵਰਤੋਂ ਕਰ ਰਹੇ ਹਨ।
ਪਿਛਲੇ ਸਾਲ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਜਨਤਕ ਭਾਸ਼ਣ ‘ਚ, ਮੂਰ ਨੇ ਕਿਹਾ ਕਿ ਇਹ ਖ਼ਤਰਿਆਂ ਦੀ ਬਦਲਦੀ ਪ੍ਰਕਿਰਤੀ ਹੈ, ਜਿਸ ਦੇ ਲਈ ਜਿਆਦਾ ਖੁੱਲੇਪਣ ਦੀ ਲੋੜ ਹੈ। ਇਸ ਨੂੰ ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਉੱਤੇ ‘ਡਿਜੀਟਲ ਯੁੱਗ ‘ਚ ਮਨੁੱਖੀ ਖ਼ੁਫਿਆਂ ਵਿਸ਼ੇ ਤੇ ਇੱਕ ਦੁਰਲੱਭ ਭਾਸ਼ਣ ਦੇਣ ਲਈ ਪ੍ਰੇਰਿਤ ਕੀਤਾ।
ਰਿਚਰਡ ਮੂਰ ਨੇ ਲੰਡਨ ਸਥਿਤ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼ ‘ਚ ਸੰਬੋਧਨ ਕਰਦੇ ਹੋਏ ਕਿਹਾ ਕਿ ਰੂਸ, ਚੀਨ ਅਤੇ ਈਰਾਨ ਲੰਬੇ ਸਮੇਂ ਤੋਂ ਤਿੰਨ ਵੱਡੇ ਖ਼ਤਰੇ ਹਨ।ਤੇ ਚੌਥਾ ਵੱਡਾ ਖ਼ਤਰਾ ਅੰਤਰਰਾਸ਼ਟਰੀ ਅੱਤਵਾਦ ਹੈ। ਉਨ੍ਹਾਂ ਨੇ ਆਪਣੇ ਭਾਸ਼ਣ ‘ਚ ਰੂਸ, ਈਰਾਨ ਅਤੇ ਚੀਨ ਤੋਂ ਵੱਖ-ਵੱਖ ਖ਼ਤਰਿਆਂ ਦੀ ਪ੍ਰਕਿਰਤੀ ਦਾ ਜ਼ਿਕਰ ਕੀਤਾ ਹੈ।
