GTA News Media

Top Info Bar
22.1°C Toronto Loading date...
World

UK ਦੇ ਪੀ.ਐੱਮ. ਨੇ ਕੀਤੀ ਕਰੋਨਾ ਨਿਯਮਾ ਦੀ ਉਲੰਘਣਾ

UK ਦੇ ਪੀ.ਐੱਮ. ਨੇ ਕੀਤੀ ਕਰੋਨਾ ਨਿਯਮਾ ਦੀ ਉਲੰਘਣਾ
Share this post via:

ਬ੍ਰਿਟੇਨ ਵਿੱਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਇਕ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਬਖੇੜਾ ਖੜ੍ਹਾ ਹੋ ਗਿਆ ਹੈ। ਇਸ ਤਸਵੀਰ ‘ਚ ਬੋਰਿਸ ਕਈ ਹੋਰਾਂ ਨਾਲ ਆਪਣੀ ਸਰਕਾਰੀ ਰਿਹਾਇਸ਼ ਦੇ ਬਗੀਚੇ ‘ਚ ਬੈਠੇ ਸ਼ਰਾਬ ਪੀ ਰਹੇ ਹਨ। ਇਹ ਤਸਵੀਰ ਪਿਛਲੇ ਸਾਲ ਮਈ ਮਹੀਨੇ ਦੀ ਹੈ। ਬੋਰਿਸ ਤੇ ਬਹੁਤ ਸਖ਼ਤ ਕੋਰੋਨਾ ਤਾਲਾਬੰਦੀ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਇਸ ਵਿਵਾਦ ਦੇ ਸਾਹਮਣੇ ਆਉਣ ਤੋਂ ਬਾਅਦ ਬੋਰਿਸ ਦੇ ਸਹਿਯੋਗੀ ਨੇ ਸ਼ਰਾਬ ਪੀਣ ਦਾ ਖੰਡਨ ਵੀ ਕੀਤਾ ਹੈ।

ਬ੍ਰਿਟੇਨ ਵਿੱਚ ਕੋਰੋਨਾ ਤਾਲਾਬੰਦੀ ਦੌਰਾਨ ਸਖ਼ਤ ਨਿਯਮ ਬਣਾਏ ਗਏ ਸਨ ਤੇ ਇਕ ਦੂਜੇ ਨੂੰ ਮਿਲਣ ਤੇ ਕਈ ਪਾਬੰਦੀਆਂ ਲਾਈਆਂ ਗਈਆਂ ਸਨ। ਅਜਿਹੇ ਵਿੱਚ ਬ੍ਰਿਟੇਨ ਦੇ ਪੀ.ਐੱਮ. ਦਾ ਦੂਜੇ ਲੋਕਾਂ ਨਾਲ ਸ਼ਰਾਬ ਪੀਂਦੇ ਸਾਹਮਣੇ ਆਉਣਾ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਫੋਟੋ ਦੇ ਨਜਰ ਆਉਣ ਤੋਂ ਬਾਅਦ ਇੱਕ ਪਾਸੇ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ, ਦੂਜੇ ਪਾਸੇ ਹੀ ਬੋਰਿਸ ਜਾਨਸਨ ਦੀ ਆਪਣੀ ਕੰਜ਼ਰਵੇਟਿਵ ਪਾਰਟੀ ਦੀ ਪਕੜ ਤੇ ਵੀ ਸਵਾਲ ਉੱਠ ਰਹੇ ਹਨ।

ਬੋਰਿਸ ਦੀ ਪਾਰਟੀ ਦੇ ਮੰਤਰੀ ਕੋਰੋਨਾ ਨੂੰ ਕੰਟਰੋਲ ਕਰਨ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕਰ ਰਹੇ ਹਨ। ਇਹ ਬੀਤੇ ਹਫ਼ਤੇ ਹੀ ਹੋਇਆ ਸੀ ਕਿ ਪਾਰਟੀ ਮੱਧ-ਮਿਆਦ ਦੀਆਂ ਚੋਣਾਂ ‘ਚ ਇੱਕ ਸੀਟ ਹਾਰ ਗਈ ਸੀ, ਜਿਸ ਤੇ ਉਸ ਦਾ ਲੰਬੇ ਸਮੇਂ ਤੋਂ ਕਬਜ਼ਾ ਸੀ। ਬ੍ਰਿਿਟਸ਼ ਅਖ਼ਬਾਰ ਗਾਰਡੀਅਨ ਨੇ ਐਤਵਾਰ ਨੂੰ ਇਹ ਤਸਵੀਰ publish ਕੀਤੀ। ਇਸ ਤਸਵੀਰ ‘ਚ ਬੋਰਿਸ ਆਪਣੀ ਸਾਥੀ ਕੈਰੀ ਤੇ ਦੋ ਹੋਰਾਂ ਨਾਲ ਆਪਣੀ ਸਰਕਾਰੀ ਰਿਹਾਇਸ਼ ਦੀ ਛੱਤ ਉੱਤੇ ਬੈਠੇ ਹਨ। ਵਾਈਨ ਉਨ੍ਹਾਂ ਦੇ ਮੇਜ਼ ਤੇ ਰੱਖੀ ਹੋਈ ਸੀ।

ਬੋਰਿਸ ਦੇ ਨੇੜੇ ਹੋਰ ਮੇਜ਼ ਤੇ 4 ਲੋਕ ਬੈਠੇ ਹਨ ਤੇ ਉਸ ਤੋਂ ਥੋੜ੍ਹੀ ਦੂਰੀ ਤੇ ਹੀ ਵੱਡੀ ਗਿਣਤੀ ‘ਚ ਲੋਕ ਬੈਠੇ ਹਨ। ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਸਰਕਾਰ ਵੱਲੋਂ ਲੋਕਾਂ ਨੂੰ ਸਖਤ ਹਦਾਇਤ ਕੀਤੀ ਗਈ ਸੀ ਕਿ ਉਹ ਜਨਤਕ ਥਾਵਾਂ ਤੇ ਸਿਰਫ਼ ਇੱਕ ਵਿਅਕਤੀ ਨੂੰ ਹੀ ਮਿਲ ਸਕਦੇ ਹਨ ਤੇ ਦੋ ਮੀਟਰ ਦਾ ਦਾਇਰਾ ਹੋਣਾ ਵੀ ਜ਼ਰੂਰੀ ਸੀ। ਇਸ ਵਿਵਾਦ ਦੇ ਵੱਧ ਜਾਣ ਤੋਂ ਬਾਅਦ ਬ੍ਰਿਟੇਨ ਦੇ ਡਿਪਟੀ ਡੋਮਿਿਨਕ ਰਾਬ ਨੇ ਕਿਹਾ ਕਿ ਪੀਐਮ ਰਿਹਾਇਸ਼ ਇਸ ਬਾਗ ਨੂੰ ਕਾਰਜ ਸਥਲ ਦੇ ਤੌਰ ਤੇ ਵਰਤਦਾ ਹੈ ਤੇ ਇਹ ਸਭ ਨਿਯਮਾਂ ਦੇ ਵਿਰੁੱਧ ਨਹੀਂ ਹੈ।