GTA News Media

Top Info Bar
22.1°C Toronto Loading date...
World

ਗੂਗਲ ਤੇ ਕਦੇ ਵੀ ਨਾ ਕਰੋ ਇਹ ਸਭ ਸਰਚ , ਨਹੀਂ ਤਾਂ ਜਾਣਾ ਪੈ ਸਕਦੈ ਜੇਲ੍ਹ

ਗੂਗਲ ਤੇ ਕਦੇ ਵੀ ਨਾ ਕਰੋ ਇਹ ਸਭ ਸਰਚ , ਨਹੀਂ ਤਾਂ ਜਾਣਾ ਪੈ ਸਕਦੈ ਜੇਲ੍ਹ
Share this post via:

ਸਰਚ ਇੰਜਣ ਦੀ ਗੱਲ ਕਰੀਏ ਤਾਂ ਪੂਰੀ ਦੁਨੀਆ ਵਿੱਚ ਸਭ ਤੋਂ ਉੱਤੇ ਨਾਮ ਗੂਗਲ ਦਾ ਹੀ ਆਉਂਦਾ ਹੈ। ਗੂਗਲ ਅਜਿਹਾ ਪਲੇਟਫਾਰਮ ਹੈ ਜੋ ਤੁਹਾਨੂੰ ਸਭ ਕੁਝ ਸਰਚ ਕਰਨ ਦੀ ਸਹੂਲਤ ਦਿੰਦਾ ਹੈ। ਗੂਗਲ ਜਿਹੜੇ ਵੀ ਦੇਸ ਵਿੱਚ ਆਪਰੇਟ ਹੁੰਦਾ ਹੈ ਉਸ ਨੂੰ ਉਥੋਂ ਦੇ ਸਥਾਨਕ ਯਾਨੀ ਲੋਕਲ ਨਿਯਮਾਂ ਦਾ ਵੀ ਪਾਲਣ ਕਰਨਾ ਪੈਂਦਾ ਹੈ ਤੇ ਗੂਗਲ ਦੀ ਸਕਿਓਰਿਟੀ ਨੂੰ ਲੈ ਕੇ ਵੀ ਇਕ ਪਾਲਿਸੀ ਹੈ। ਅਜਿਹੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀਆਂ ਚੀਜ਼ਾਂ ਨੂੰ ਗੂਗਲ ਤੇ ਕਦੇ ਵੀ ਸਰਚ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਮੁਸੀਬਤ ਦਾ ਸਾਹਮਣਾ ਪੈ ਸਕਦੇ ਹੈ।

ਸਰਚ ਨਾ ਕਰੋ ਚਾਈਲਡ ਪੋਰਨ

ਗੂਗਲ ਤੇ ਚਾਈਲਡ ਪੋਰਨ ਸਰਚ ਕਰਨ ਤੇ ਗੂਗਲ ਪਲੇਟਫਾਰਮ ਗੈਰ-ਕਾਨੂੰਨੀ ਮੰਨਦਾ ਹੈ, ਪਾਸਕੋ ਐਕਟ 2012 ਦੇ ਸੈਕਸ਼ਨ 14 ਤਹਿਤ ਚਾਈਲਡ ਪੋਰਨ ਵੇਖਣਾ ਜਾਂ ਫਿਰ ਉਸ ਨੂੰ ਬਣਾਉਣਾ ਕਾਨੂੰਨੀ ਅਪਰਾਧ ਹੈ।ਇਸ ਤਰ੍ਹਾ ਕਰਨ ਵਾਲੇ ਵਿਅਕਤੀ ਨੂੰ 5 ਸਾਲ ਜਾ 7 ਸਾਲ ਤਕ ਦੀ ਸਜਾ ਹੋ ਸਕਦੀ ਹੈ।

ਕੋਈ ਵੀ ਗਲਤ ਫੋਟੋ ਨਾ ਕਰੋ ਸ਼ੇਅਰ

ਕਿਸੇ ਵੀ ਤਰ੍ਹਾਂ ਦੀ ਛੇੜਛਾੜ , ਦੁਰਵਿਵਹਾਰ ,ਪੀੜਤਾ ਦੇ ਨਾਂ ਤੇ ਉਸਦੀ ਫੋਟੋ ਨੂੰ ਸ਼ੇਅਰ ਕਰਨਾ ਵੀ ਗੈਰ-ਕਾਨੂੰਨੀ ਹੈ। ਸੁਪਰੀਮ ਕੋਰਟ ਨੇ ਵੀ ਇਸਨੂੰ ਗੈਰ-ਕਾਨੂੰਨੀ ਕਿਹਾ ਹੈ। ਸੁਪਰੀਮ ਕੋਰਟ ਦੇ ਜੱਜਮੈਂਟ ਅਨੁਸਾਰ, ਕੋਈ ਵੀ ਵਿਅਕਤੀ ਪ੍ਰਿੰਟ ਜਾ ਸੋਸ਼ਲ ਮੀਡੀਆ ਤੇ ਕਿਸੇ ਛੇੜਛਾੜ ਜਾਂ ਦੁਰਵਿਵਹਾਰ ਪੀੜਤਾ ਦੀ ਪਛਾਣ ਜ਼ਾਹਿਰ ਨਹੀਂ ਕਰ ਸਕਦਾ। ਅਜਿਹਾ ਕਰਨ ਤੇ ਉਸ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ।

ਰਿਲੀਜ਼ ਤੋਂ ਪਹਿਲਾਂ ਫਿਲਮ ਲੀਕ ਕਰਨਾ

ਕਿਸੇ ਵੀ ਆਨਲਾਈਨ ਪਲੇਟਫਾਰਮ ਤੇ ਫਿਲਮ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਲੀਕ ਕਰਨਾ ਜਾਂ ਫਿਰ ਪਾਈਰੇਸੀ ਫਿਲਮ ਨੂੰ ਡਾਊਨਲੋਡ ਕਰਨਾ ਵੀ ਅਪਰਾਧ ਹੈ। ਅਜਿਹਾ ਕਰਨ ਤੇ ਘੱਟੋ-ਘੱਟ 3 ਸਾਲ ਦੀ ਸਜਾ ਤੇ 10 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਇਸ ‘ਚ ਉਹ ਲੋਕ ਵੀ ਆਉਂਦੇ ਹਨ ਜੋ ਸਿਨੇਮਾਘਰਾਂ ਵਿੱਚ ਫਿਲਮ ਦੀ ਰਿਕਾਰਡਿੰਗ ਕਰਦੇ ਹਨ ਤੇ ਉਸ ਨੂੰ ਲੀਕ ਕਰਦੇ ਹਨ।

ਗੂਗਲ ਤੇ ਗਰਭਪਾਤ ਨੂੰ ਲੈ ਕੇ ਸਰਚ ਕਰਨਾ

ਗੂਗਲ ਤੇ ਜੇ ਤੁਸੀਂ ਗਰਭਪਾਤ ਬਾਰੇ ਸਰਚ ਕਰੋਗੇ ਤਾਂ ਗੂਗਲ ਪਲੇਟਫਾਰਮ ਅਜਿਹੇ ਕੀਵਰਡ ਨੂੰ ਉਦੋ ਹੀ ਟ੍ਰੈਕ ਕਰ ਲੈਂਦਾ ਹੈ। ਅਜਿਹੇ ਵਿੱਚ ਆਨਲਾਈਨ ਸਰਚ ਕਰਕੇ ਕਦੇ ਵੀ ਗਰਭਪਾਤ ਦੀ ਵਿਧੀ ਨਾ ਲੱਭੋ, ਨਹੀਂ ਤਾਂ ਜੇਲ੍ਹ ਜਾਣਾ ਪੈ ਸਕਦਾ ਹੈ।

ਬੰਬ ਬਣਾਉਣ ਦਾ ਤਰੀਕਾ

ਗੂਗਲ ਤੇ ਬੰਬ ਸ਼ਬਦ ਸਰਚ ਕਰਨ ਤੇ ਤੁਹਾਡੇ ਕੰਪਿਊਟਰ ਜਾਂ ਲੈਪਟਾਪ ਦਾ ਆਈ.ਪੀ. ਐਡਰੈੱਸ ਸਿੱਧਾ ਸੁਰੱਖਿਆ ਏਜੰਸੀਆਂ ਤੱਕ ਪਹੁੰਚ ਜਾਵੇਗਾ ਤੇ ਇਸਤੋਂ ਬਾਅਦ ਸੁਰੱਖਿਆ ਏਜੰਸੀਆਂ ਤੁਹਾਡੇ ਖਿਲਾਫ ਕਾਰਵਾਈ ਕਰ ਦੇਣ ਗਈਆ।