GTA News Media

Top Info Bar
22.1°C Toronto Loading date...
Crime World

ਭਾਰਤੀ ਮੂਲ ਦੀ ਅਮਰੀਕੀ ਮਹਿਲਾ ਨੇ ਦੋ ਮਹਿਲਾਵਾਂ ਨੂੰ ਜਬਰਦਸਤੀ ਰੱਖਿਆ ਆਪਣੇ ਘਰ

ਭਾਰਤੀ ਮੂਲ ਦੀ ਅਮਰੀਕੀ ਮਹਿਲਾ ਨੇ ਦੋ ਮਹਿਲਾਵਾਂ ਨੂੰ ਜਬਰਦਸਤੀ ਰੱਖਿਆ ਆਪਣੇ ਘਰ
Share this post via:

ਨਿਊਜਰਸੀ ਦੀ ਇੱਕ ਭਾਰਤੀ-ਅਮਰੀਕੀ ਮਹਿਲਾ ‘ਤੇ ਦੋ ਗੈਰ ਕਾਨੂੰਨੀ ਔਰਤਾਂ ਨੂੰ ਆਪਣੇ ਘਰ ਰੱਖਣ ਅਤੇ ਤਨਖਾਹ ਨਾ ਦੇਣ ਦੇ ਇਲਜ਼ਾਮ ਲੱਗੇ ਹਨ। ਇਨ੍ਹਾਂ ਇਲਜ਼ਾਮਾ ਨੂੰ ਮੁਲਜ਼ਮ ਹਰਸ਼ਾ ਸਾਹਨੀ ਵੱਲੋਂ ਕਬੂਲ ਵੀ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਉਸ ਵੱਲੋਂ ਪੀੜਤਾਂ ਨੂੰ $642,212  ਦੇਣ ਅਤੇ ਪੀੜਤ ਦੇ ਦਿਮਾਗ ਦੇ ਇਲਾਜ ਲਈ $200,000 ਤੱਕ ਦਾ ਭੁਗਤਾਨ ਕਰਨ ਲਈ ਸਹਮਿਤੀ ਪ੍ਰਗਟਾਈ ਗਈ ਹੈ।

ਰਿਪੋਰਟਾਂ ਮੁਤਾਬਿਕ ਔਰਤ ਵੱਲੋਂ ਆਪਣੇ ਘਰ ‘ਚ ਕੰਮ ਕਰਨ ਲਈ ਦੋ ਭਾਰਤੀ ਮਹਿਲਾਵਾਂ ਨੂੰ ਗੈਰ ਕਨੂੰਨੀ ਢੰਗ ਨਾਲ ਰੱਖਿਆ ਗਿਆ ਸੀ। ਜਿਨ੍ਹਾਂ ਨੂੰ ਉਸ ਵੱਲੋਂ ਤਨਖਾਹ ਵੀ ਨਹੀਂ ਦਿੱਤੀ ਜਾਂਦੀ ਸੀ। ਨਿਆਂ ਵਿਭਾਗ ਮੁਤਾਬਿਕ ਮੁਲਜ਼ਮ ਵੱਲੋਂ ਪੀੜਤਾ ਨੂੰ ਡਿਪੋਰਟ ਕਰਨ ਦੀ ਧਮਕੀ ਦਿੱਤੀ ਗਈ ਸੀ। ਉਸ ਨੇ ਪੀੜਤਾਂ ਨੂੰ ਹਦਾਇਤ ਕੀਤੀ ਕਿ ਉਹ ਹੋਰ ਲੋਕਾਂ ਨੂੰ ਦੱਸਣ ਕਿ ਉਹ ਸਾਹਨੀ ਨਾਲ ਸਬੰਧਤ ਹਨ ਅਤੇ ਸਾਹਨੀ ਨੇ ਉਨਾਂ ਨੂੰ ਰੱਖਣ ਲਈ ਫਰਜ਼ੀ ਨਾਂ ਅਤੇ ਪਤੇ ਦੀ ਵਰਤੋਂ ਕੀਤੀ।