GTA News Media

Top Info Bar
22.1°C Toronto Loading date...
World

ਭਾਰਤ ‘ਚ ਬਣੀ ਖੰਘ ਦੀ ਦਵਾਈ ਪੀਣ ਨਾਲ 18 ਬੱਚਿਆਂ ਦੀ ਹੋਈ ਮੌਤ

ਭਾਰਤ ‘ਚ ਬਣੀ ਖੰਘ ਦੀ ਦਵਾਈ ਪੀਣ ਨਾਲ 18 ਬੱਚਿਆਂ ਦੀ ਹੋਈ ਮੌਤ
Share this post via:

ਭਾਰਤ ਵਿੱਚ ਬਣੀ ਖੰਘ ਦੀ ਦਵਾਈ ਨੇ ਉਜ਼ਬੇਕਿਸਤਾਨ ਵਿੱਚ 18 ਬੱਚਿਆਂ ਦੀ ਜਾਨ ਲੈ ਲਈ। ਉਜ਼ਬੇਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਦੇਸ਼ ਵਿੱਚ 18 ਬੱਚਿਆਂ ਦੀ ਭਾਰਤੀ ਖੰਘ ਦੇ ਸਿਰਪ ਕਾਰਨ ਮੌਤ ਹੋ ਗਈ ਹੈ। ਇਸ ਤੋਂ ਬਾਅਦ ਸਵਾਲ ਉੱਠਿਆ ਕਿ ਕੀ ਇਹ ਸਿਰਪ ਭਾਰਤ ਵਿੱਚ ਵੀ ਵਿਕ ਰਿਹਾ ਹੈ। ਕੀ ਉਜ਼ਬੇਕਿਸਤਾਨ ਦਾ ਦਾਅਵਾ ਸਹੀ ਹੈ? ਹੁਣ ਵੀਰਵਾਰ (26 ਦਸੰਬਰ) ਨੂੰ ਇਸ ਬਾਰੇ ਅਧਿਕਾਰਤ ਜਵਾਬ ਆ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਉਜ਼ਬੇਕਿਸਤਾਨ ‘ਚ ਜਿਸ ‘ਕਫ ਸਿਰਪ’ ਨਾਲ ਮੌਤ ਦੇ ਮਾਮਲੇ ਸਾਹਮਣੇ ਆਏ ਹਨ, ਉਹ ਭਾਰਤ ‘ਚ ਨਹੀਂ ਵਿਕਦਾ। ਇਸ ਦਾ ਸਿਰਫ਼ ਨਿਰਯਾਤ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਜ਼ਬੇਕਿਸਤਾਨ ‘ਚ ਖੰਘ ਦੀ ਦਵਾਈ ਪੀਣ ਨਾਲ ਹੋਈਆਂ ਮੌਤਾਂ ਦੇ ਸਬੰਧ ‘ਚ ਕੇਂਦਰ, ਉੱਤਰ ਪ੍ਰਦੇਸ਼ ਡਰੱਗ ਵਿਭਾਗ ਦੀ ਟੀਮ ਨੇ ਫਾਰਮਾ ਕੰਪਨੀ ਦੇ ਨੋਇਡਾ ਦਫਤਰ ਦਾ ਨਿਰੀਖਣ ਕੀਤਾ।

ਜਮਰਾਮ ਰਮੇਸ਼ ਨੇ ਟਵੀਟ ਕੀਤਾ ਕਿ ਮੇਡ ਇਨ ਇੰਡੀਆ ਕਫ ਸੀਰਪ ਜਾਨਲੇਵਾ ਲੱਗ ਰਿਹਾ ਹੈ। ਪਹਿਲਾਂ ਗਾਂਬੀਆ ਵਿੱਚ 70 ਬੱਚਿਆਂ ਦੀ ਮੌਤ ਹੋ ਗਈ ਸੀ ਅਤੇ ਹੁਣ ਉਜ਼ਬੇਕਿਸਤਾਨ ਵਿੱਚ 18 ਬੱਚਿਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕੇਂਦਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਨੂੰ ਭਾਰਤ ਬਾਰੇ ਸ਼ੇਖੀ ਮਾਰਨੀ ਬੰਦ ਕਰਨੀ ਚਾਹੀਦੀ ਹੈ ਅਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਦਰਅਸਲ, ਇਸ ਤੋਂ ਪਹਿਲਾਂ ਉਜ਼ਬੇਕਿਸਤਾਨ ਦੇ ਸਿਹਤ ਮੰਤਰਾਲੇ ਵੱਲੋਂ ਸਿਰਪ ਪੀਣ ਨਾਲ ਬੱਚਿਆਂ ਦੀ ਮੌਤ ਹੋਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਪ੍ਰਯੋਗਸ਼ਾਲਾ ਵਿੱਚ ਕੀਤੇ ਗਏ ਟੈਸਟ ਵਿੱਚ ਭਾਰਤੀ ਖਾਂਸੀ ਦੇ ਸਿਰਪ ਵਿੱਚ ਦੂਸ਼ਿਤ ਐਥੀਲੀਨ ਗਲਾਈਕੋਲ ਪਾਇਆ ਗਿਆ ਹੈ। ਇਹ ਸਿਰਪ ਨੋਇਡਾ ਦੀ ਮੈਰੀਅਨ ਬਾਇਓਟੈਕ ਵਿੱਚ ਬਣੀ ਹੈ।