GTA News Media

Top Info Bar
22.1°C Toronto Loading date...
Canada Crime Punjab Toronto/GTA World

ਮਿਸੀਸਾਗਾ ਅਤੇ ਬਰੈਂਪਟਨ ‘ਚ ਵਾਹਨ ਚੋਰੀਆਂ ਦੀ ਵੱਧਦੀ ਸਮੱਸਿਆ: ਨਿਵਾਸੀਆਂ ਲਈ ਚਿੰਤਾ ਬਰਕਰਾਰ

ਮਿਸੀਸਾਗਾ ਅਤੇ ਬਰੈਂਪਟਨ ‘ਚ ਵਾਹਨ ਚੋਰੀਆਂ ਦੀ ਵੱਧਦੀ ਸਮੱਸਿਆ: ਨਿਵਾਸੀਆਂ ਲਈ ਚਿੰਤਾ ਬਰਕਰਾਰ
Share this post via:

ਮਿਸੀਸਾਗਾ ਅਤੇ ਬਰੈਂਪਟਨ ‘ਚ ਵਾਹਨ ਚੋਰੀਆਂ ਦਾ ਗ੍ਰਾਫ ਇਸ ਮਹੀਨੇ ਵੀ ਉੱਪਰ ਹੀ ਰਹਿੰਦਾ ਨਜ਼ਰ ਆ ਰਿਹਾ ਹੈ। ਪਿਛਲੇ 31 ਦਿਨਾਂ ਦੌਰਾਨ, ਇਲਾਕੇ ਵਿੱਚ 426 ਵਾਹਨਾਂ ਦੇ ਗਾਇਬ ਹੋਣ ਦੇ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚ 225 ਮਾਮਲੇ ਮਿਸੀਸਾਗਾ ਤੋਂ ਅਤੇ 201 ਮਾਮਲੇ ਬਰੈਂਪਟਨ ਤੋਂ ਹਨ। ਇਸ ਅੰਕੜੇ ਅਨੁਸਾਰ, ਦਿਨ ਦੌਰਾਨ ਔਸਤਨ 13 ਵਾਹਨ ਚੋਰੀ ਹੋ ਰਹੇ ਹਨ।

ਪੀਲ ਰੀਜਨਲ ਪੁਲਿਸ ਦੁਆਰਾ ਪ੍ਰਦਾਨ ਕੀਤੇ ਗਏ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਚੋਰੀ ਕੀਤੇ ਗਏ ਵਾਹਨਾਂ ਵਿੱਚ 303 ਕਾਰਾਂ, 106 ਟਰੱਕ, 8 ਮੋਟਰਸਾਈਕਲ ਅਤੇ 9 ਹੋਰ ਕਿਸਮਾਂ ਦੇ ਵਾਹਨ ਸ਼ਾਮਲ ਹਨ। ਪੁਲਿਸ ਨੇ ਵੀ ਉਨ੍ਹਾਂ ਖੇਤਰਾਂ ਦੀ ਪਛਾਣ ਕੀਤੀ ਹੈ ਜਿੱਥੇ ਚੋਰੀਆਂ ਜ਼ਿਆਦਾ ਹੋਈਆਂ ਹਨ। ਸਭ ਤੋਂ ਵੱਧ ਘਟਨਾਵਾਂ ਗ੍ਰੇਟ ਲੇਕਸ ਡ੍ਰਾਈਵ, ਸਿਟੀ ਸੈਂਟਰ ਡ੍ਰਾਈਵ, ਕੋਰਟਨੀ ਪਾਰਕ ਅਤੇ ਏਅਰਪੋਰਟ ਰੋਡ ਤੋਂ ਸਾਹਮਣੇ ਆਈਆਂ ਹਨ।

ਨਿਵਾਸੀਆਂ ਲਈ ਸਾਵਧਾਨੀ ਦੇ ਸੁਝਾਅ

ਵਾਹਨ ਚੋਰੀ ਰੋਕਣ ਲਈ, ਪੀਲ ਪੁਲਿਸ ਨੇ ਵਸਨੀਕਾਂ ਲਈ ਕੁਝ ਮਤਵਪੂਰਨ ਸਲਾਹਾਂ ਦਿੱਤੀਆਂ ਹਨ:

  1. ਗੈਰੇਜ ਵਿੱਚ ਪਾਰਕਿੰਗ: ਜੇ ਸੰਭਵ ਹੋਵੇ, ਤਾਂ ਆਪਣੇ ਵਾਹਨ ਨੂੰ ਤਾਲਾਬੰਦ ਗੈਰੇਜ ਵਿੱਚ ਪਾਰਕ ਕਰੋ।
  2. ਸਟੀਅਰਿੰਗ ਲਾਕ ਦੀ ਵਰਤੋਂ: ਸਟੀਅਰਿੰਗ ਵ੍ਹੀਲ ਲਾਕ ਲਗਾਉਣਾ ਚੋਰੀ ਰੋਕਣ ਲਈ ਇੱਕ ਪ੍ਰਭਾਵਸ਼ਾਲੀ ਰੁਕਾਵਟ ਸਾਬਤ ਹੋ ਸਕਦਾ ਹੈ।
  3. ਡਾਟਾ ਪੋਰਟ ਲਾਕ ਲਗਾਉਣਾ: ਡਾਟਾ ਪੋਰਟ ‘ਤੇ ਲਾਕ ਇੰਸਟਾਲ ਕਰਨਾ ਚੋਰਾਂ ਵੱਲੋਂ ਵਾਹਨ ਦੀਆਂ ਚਾਬੀਆਂ ਮੁੜ ਪ੍ਰੋਗਰਾਮ ਕਰਨ ਦੇ ਰਸਤੇ ਨੂੰ ਰੋਕ ਸਕਦਾ ਹੈ।
  4. ਕੈਮਰੇ ਸਥਾਪਨਾ ਅਤੇ ਸਹੀ ਨਿਗਰਾਨੀ: ਯਕੀਨੀ ਬਣਾਓ ਕਿ ਕੈਮਰੇ ਸਹੀ ਢੰਗ ਨਾਲ ਸਥਾਪਿਤ ਹਨ ਅਤੇ ਦਿਨ ਰਾਤ ਕੰਮ ਕਰਦੇ ਹਨ।

ਪੁਲਿਸ ਹਾਲੇ ਤੱਕ 426 ਮਾਮਲਿਆਂ ‘ਚੋਂ ਸਿਰਫ 8 ਨੂੰ ਹੱਲ ਕਰ ਚੁੱਕੀ ਹੈ, ਜਦਕਿ 412 ਮਾਮਲੇ ਅਜੇ ਵੀ ਜਾਂਚ ਹੇਠ ਹਨ। ਇਨ੍ਹਾਂ ਵਧ ਰਹੀਆਂ ਚੋਰੀਆਂ ਕਾਰਨਾਂ ਨਾਲ ਨਿਵਾਸੀ ਨਾ ਸਿਰਫ਼ ਚਿੰਤਾ ਮਹਿਸੂਸ ਕਰ ਰਹੇ ਹਨ, ਸਗੋਂ ਆਪਣੀ ਸੁਰੱਖਿਆ ਲਈ ਵਧੇਰੇ ਜਾਗਰੂਕ ਹੋਣ ਦੀ ਲੋੜ ਮਹਿਸੂਸ ਕਰ ਰਹੇ ਹਨ।

ਇਸ ਸਮੱਸਿਆ ਦੇ ਹੱਲ ਲਈ ਸਥਾਨਕ ਨਾਗਰਿਕਾਂ ਵੱਲੋਂ ਪੁਲਿਸ ਨਾਲ ਸਹਿਯੋਗ ਅਤੇ ਆਪਣੀ ਸੁਰੱਖਿਆ ਲਈ ਚੁਸਤ ਰਹਿਣਾ ਅਤਿਅਵਸ਼ਕ ਹੈ।