GTA News Media

Top Info Bar
22.1°C Toronto Loading date...
World

ਮੈਕਸੀਕੋ ‘ਚ ਇੱਕ ਮਾਲ ਗੱਡੀ ਅਤੇ ਬਾਲਣ ਟੈਂਕ ਦੀ ਟੱਕਰ ਨਾਲ ਹੋਇਆ ਵੱਡਾ ਧਮਾਕਾ

ਮੈਕਸੀਕੋ ‘ਚ ਇੱਕ ਮਾਲ ਗੱਡੀ ਅਤੇ ਬਾਲਣ ਟੈਂਕ ਦੀ ਟੱਕਰ ਨਾਲ ਹੋਇਆ ਵੱਡਾ ਧਮਾਕਾ
Share this post via:

ਮੈਕਸੀਕੋ ਦੇ ਰਾਜ ਅਗੁਆਸਕਾਲੀਏਂਟਸ ਵਿੱਚ ਇੱਕ ਮਾਲ ਗੱਡੀ ਅਤੇ ਇੱਕ ਈਂਧਨ ਟੈਂਕ ਦੀ ਟੱਕਰ ਤੋਂ ਬਾਅਦ ਵੱਡਾ ਧਮਾਕਾ ਹੋਇਆ ਅਤੇ ਦਰਜਨਾਂ ਘਰਾਂ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਸਥਾਨਕ ਮੀਡੀਆ ਦੇ ਅਨੁਸਾਰ ਵੀਰਵਾਰ ਨੂੰ ਮੱਧ ਮੈਕਸੀਕੋ ਵਿੱਚ ਬਾਲਣ ਵਾਲੇ ਟਰੱਕ ਦੇ ਡਰਾਈਵਰ ਨੇ ਟਰੇਨ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਅੱਗ ਲੱਗ ਗਈ। ਨੇੜਲੇ ਘਰ ਵੀ ਅੱਗ ਦੀ ਲਪੇਟ ਵਿੱਚ ਆ ਗਏ ਹਨ।

ਘਟਨਾ ਤੋਂ ਬਾਅਦ ਸਥਾਨਕ ਸਰਕਾਰ ਨੇ ਕਿਹਾ ਕਿ ਬਚਾਅ ਕਰਮਚਾਰੀਆਂ ਨੂੰ ਹਰਕਤ ‘ਚ ਲਿਆਂਦਾ ਅਤੇ ਮੌਕੇ ‘ਤੇ ਰਾਹਤ ਕਾਰਜ ਜਾਰੀ ਹਨ। ਫਿਲਹਾਲ ਇਸ ਘਟਨਾ ‘ਚ ਜਾਨ-ਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ।ਰਾਜ ਦੇ ਫਾਇਰ ਚੀਫ ਮਿਗੁਏਲ ਮੁਰੀਲੋ ਨੇ ਕਿਹਾ ਕਿ ਟੈਂਕਰ ਦੇ ਓਵਰਪਾਸ ਨਾਲ ਟਕਰਾਉਣ ਅਤੇ ਨੇੜਲੇ ਰਿਹਾਇਸ਼ੀ ਖੇਤਰ ਵਿੱਚ ਅੱਗ ਲੱਗਣ ਤੋਂ ਬਾਅਦ 800 ਤੋਂ 1,000 ਲੋਕਾਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।