ਮੈਕਸੀਕੋ ‘ਚ 6.8 ਦੀ ਤੀਬਰਤਾ ਨਾਲ ਆਇਆ ਭੂਚਾਲ
ਵੀਰਵਾਰ ਸਵੇਰੇ ਪੱਛਮੀ ਅਤੇ ਮੱਧ ਮੈਕਸੀਕੋ ਵਿੱਚ 6.8 ਦੀ ਤੀਬਰਤਾ ਵਾਲੇ ਜ਼ਬਰਦਸਤ ਭੂਚਾਲ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਬਿਲਡਿੰਗਾਂ ਨੂੰ ਨੁਕਸਾਨ ਪਹੁੰਚਿਆ।
ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਦੁਪਹਿਰ 1 ਵਜੇ ਤੋਂ ਬਾਅਦ ਆਇਆ।
ਭੂਚਾਲ ਦਾ ਕੇਂਦਰ ਲਾਜ਼ਾਰੋ ਕਾਰਡੇਨਾਸ ਤੋਂ 53 ਮੀਲ ਦੂਰ ਸੀ, ਜੋ ਕਿ ਮਿਕੋਆਕਨ ਵਿੱਚ ਇੱਕ ਤੱਟਵਰਤੀ ਸ਼ਹਿਰ ਹੈ।
ਮਿਕੋਆਚਾਨ ਸਟੇਟ ਸਰਕਾਰ ਨੇ ਆਖਿਆ ਕਿ ਭੂਚਾਲ ਪੂਰੇ ਸੂਬੇ ਵਿੱਚ ਮਹਿਸੂਸ ਕੀਤਾ ਗਿਆ।