GTA News Media

Top Info Bar
22.1°C Toronto Loading date...
Punjab World

ਯਾਤਰੀ ਨੂੰ ਫਲਾਈਟ ‘ਚ ਫਾਸਟ ਫੂਡ ਲਿਜਾਣ ਤੇ ਲੱਗਾ ਲੱਖਾਂ ਦਾ ਜੁਰਮਾਨਾ

ਯਾਤਰੀ ਨੂੰ ਫਲਾਈਟ ‘ਚ ਫਾਸਟ ਫੂਡ ਲਿਜਾਣ ਤੇ ਲੱਗਾ ਲੱਖਾਂ ਦਾ ਜੁਰਮਾਨਾ
Share this post via:

ਇੰਡੋਨੇਸ਼ੀਆ ਤੋਂ ਆਸਟ੍ਰੇਲੀਆ ਪਹੁੰਚਣ ਵਾਲੇ ਇੱਕ ਯਾਤਰੀ ਦੇ ਬੈਗ ‘ਚੋਂ ਚੈਕਿੰਗ ਦੌਰਾਨ ਦੋ ਮੈਕਮਫਿਨਜ਼ ਅਤੇ ਇਕ ਹੈਮ ਕ੍ਰੋਇਸੈਂਟ ਮਿਲਿਆ,ਜਿਸ ਕਾਰਨ ਉਸਨੂੂੂੰ ਲਗਭਗ 2,000 ਅਮਰੀਕੀ ਡਾਲਰ ਯਾਨੀ ਲਗਭਗ 1,58,236 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ।

ਇੱਥੇ ਦੱਸ ਦਈਏ ਕਿ ਹੈਮ ਸੂਰ ਤੋਂ ਬਣਾਇਆ ਜਾਂਦਾ ਹੈ। ਇਸ ਯਾਤਰੀ ਨੇ ਆਪਣੇ ਬੈਗ ਵਿਚ ਗੁਪਤ ਢੰਗ ਨਾਲ ਆਂਡੇ ਅਤੇ ਮਾਸ ਲੁਕੋਇਆ ਹੋਇਆ ਸੀ।

ਆਸਟ੍ਰੇਲੀਆ ਦੇ ਖੇਤੀਬਾੜੀ ਮੰਤਰੀ ਮਰੇ ਵਾਟ ਨੇ ਕਿਹਾ ਕਿ ਇਸ ਯਾਤਰੀ ਲਈ ਇਹ ਹੁਣ ਤੱਕ ਦਾ ਸਭ ਤੋਂ ਮਹਿੰਗਾ ਖਾਣਾ ਰਿਹਾ ਹੋਵੇਗਾ।