GTA News Media

Top Info Bar
22.1°C Toronto Loading date...
World

ਯੂਕ੍ਰੇਨ ‘ਚ ਹੈਲੀਕਾਪਟਰ ਕਰੈਸ਼, ਗ੍ਰਹਿ ਮੰਤਰੀ ਸਣੇ 18 ਦੀ ਮੌਤ

ਯੂਕ੍ਰੇਨ ‘ਚ ਹੈਲੀਕਾਪਟਰ ਕਰੈਸ਼, ਗ੍ਰਹਿ ਮੰਤਰੀ ਸਣੇ 18 ਦੀ ਮੌਤ
Share this post via:

ਯੂਕ੍ਰੇਨ ਦੀ ਰਾਜਧਾਨੀ ਕੀਵ ਨੇੜੇ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਦੇਸ਼ ਦੇ ਗ੍ਰਹਿ ਮੰਤਰੀ ਅਤੇ 3 ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਹੈ। ਯੂਕ੍ਰੇਨ ਦੇ ਰਾਸ਼ਟਰੀ ਪੁਲਸ ਦੇ ਮੁਖੀ ਇਹੋਰ ਕਲੇਮੇਂਕੋ ਨੇ ਕਿਹਾ ਕਿ ਗ੍ਰਹਿ ਮੰਤਰੀ ਡੇਨਿਸ ਮੋਨਾਸਟਿਰਸਕੀ, ਉਪ ਗ੍ਰਹਿ ਮੰਤਰੀ ਯੇਵਗੇਨ ਯੇਸੇਨਿਨ ਅਤੇ ਗ੍ਰਹਿ ਮੰਤਰਾਲਾ ਦੇ ਰਾਜ ਸਕੱਤਰ ਯੂਰੀ ਲੁਬਕੋਵਿਚ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ। ਜਾਨ ਗਵਾਉਣ ਵਾਲੇ ਲੋਕਾਂ ਵਿੱਚ 9 ਲੋਕ ਹੈਲੀਕਾਪਟਰ ਵਿੱਚ ਸਵਾਰ ਸਨ।

ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਹਾਦਸਾ ਸੀ ਜਾਂ ਰੂਸੀ ਵੱਲੋਂ ਕੀਤੇ ਗਏ ਕਿਸੇ ਹਮਲੇ ਦਾ ਨਤੀਜਾ। ਯੂਕ੍ਰੇਨ ਪਿਛਲੇ 11 ਮਹੀਨਿਆਂ ਤੋਂ ਵੱਧ ਸਮੇਂ ਤੋਂ ਰੂਸੀ ਹਮਲੇ ਦਾ ਸਾਹਮਣਾ ਕਰ ਰਿਹਾ ਹੈ। ਇਸ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਮੋਨਾਸਟਿਰਸਕੀ ਸਭ ਤੋਂ ਸੀਨੀਅਰ ਮੰਤਰੀ ਹਨ।