GTA News Media

Top Info Bar
22.1°C Toronto Loading date...
World

ਰੂਸ ਦੇ ਰਾਸ਼ਟਰਪਤੀ ’ਤੇ ਹੋਇਆ ‘ਕਾਤਲਾਨਾ’ ਹਮਲਾ

ਰੂਸ ਦੇ ਰਾਸ਼ਟਰਪਤੀ ’ਤੇ  ਹੋਇਆ ‘ਕਾਤਲਾਨਾ’ ਹਮਲਾ
Share this post via:

ਇੱਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਹੱਤਿਆ ਲਈ ਉਨ੍ਹਾਂ ਦੀ ਲਿਮੋਜ਼ਿਨ ਕਾਰ ’ਤੇ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ ਹੈ। ਜਨਰਲ ਐੱਸਵੀਆਰ ਦੀ ਰਿਪੋਰਟ ਦੇ ਹਵਾਲੇ ਨਾਲ ਰੂਸੀ ਟੈਲੀਗ੍ਰਾਮ ਚੈਨਲ ਨੇ ਕਿਹਾ ਕਿ ਪੂਤਿਨ ਦੀ ਲਿਮੋਜ਼ਿਨ ਕਾਰ ਦੇ ਖੱਬੇ ਪਹੀਏ ਨਾਲ ਕੋਈ ਚੀਜ਼ ਟਕਰਾਉਣ ਬਾਅਦ ਜ਼ੋਰਦਾਰ ਧਮਾਕਾ ਹੋਇਆ ਤੇ ਧੂੰਆਂ ਉਠਿਆ ਪਰ ਇਸ ਘਟਨਾ ’ਚ ਰਾਸ਼ਟਰਪਤੀ ਸੁਰੱਖਿਅਤ ਰਹੇ।

ਚੈਨਲ ਨੇ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਰਾਸ਼ਟਰਪਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਆਪਣੀ ਸਰਕਾਰੀ ਰਿਹਾਇਸ਼ ਵੱਲ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਕਥਿਤ ਹਮਲੇ ਤੋਂ ਬਾਅਦ ਰਾਸ਼ਟਰਪਤੀ ਦੀ ਕਾਰ ਸੁਰੱਖਿਅਤ ਉਨ੍ਹਾਂ ਦੀ ਰਿਹਾਇਸ਼ ਤੱਕ ਪਹੁੰਚਾਈ ਗਈ। ਚੈਨਲ ਨੇ ਦਾਅਵਾ ਕੀਤਾ, ‘ਰਾਸ਼ਟਰਪਤੀ ਦੇ ਅੰਗ ਰੱਖਿਅਕ (ਸੇਵਾ) ਦੇ ਮੁਖੀ ਅਤੇ ਕਈ ਹੋਰ ਲੋਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਕਈ ਵਿਅਕਤੀ ਹਿਰਾਸਤ ਵਿੱਚ ਲਏ ਗਏ ਹਨ।’

ਜਨਰਲ ਐੱਸਵੀਆਰ ਨੇ ਦੱਸਿਆ ਕਿ ਬਹੁਤ ਘੱਟ ਲੋਕਾਂ ਨੂੰ ਰਾਸ਼ਟਰਪਤੀ ਦੀ ਯਾਤਰਾ ਦਾ ਪਤਾ ਸੀ ਤੇ ਉਨ੍ਹਾਂ ’ਚੋਂ ਸਾਰੇ ਰਾਸ਼ਟਰਪਤੀ ਦੀ ਸੁਰੱਖਿਆ ਸੇਵਾ ’ਚੋਂ ਸਨ। ਇਸ ਘਟਨਾ ਤੋਂ ਬਾਅਦ ਉਨ੍ਹਾਂ ’ਚੋਂ ਤਿੰਨ ਜਣੇ ਲਾਪਤਾ ਹੋ ਗਏ ਅਤੇ ਇਹ ਉਹੀ ਵਿਅਕਤੀ ਸਨ ਜੋ ਕਾਫਲੇ ਦੀ ਪਹਿਲੀ ਕਾਰ ’ਚ ਸਵਾਰ ਸਨ। ਉਨ੍ਹਾਂ ਕਿਹਾ ਕਿ ਘਟਨਾ ਮਗਰੋਂ ਲਾਪਤਾ ਹੋਏ ਵਿਅਕਤੀਆਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ ਤੇ ਉਨ੍ਹਾਂ ਦੀ ਕਾਰ ਕੁਝ ਕਿਲੋਮੀਟਰ ਦੂਰ ਖਾਲੀ ਮਿਲੀ ਹੈ। -ਆਈਏਐੱਨਐੱਸ