GTA News Media

Top Info Bar
22.1°C Toronto Loading date...
World

ਰੂਸ ਨੇ ਯੂਕਰੇਨ ‘ਤੇ ਮੁੜ ਦਾਗੀਆਂ ਮਿਜ਼ਾਈਲਾਂ, ਰਿਹਾਇਸ਼ੀ ਇਲਾਕੇ ਵੀ ਨਿਸ਼ਾਨੇ ‘ਤੇ

ਰੂਸ ਨੇ ਯੂਕਰੇਨ ‘ਤੇ ਮੁੜ ਦਾਗੀਆਂ ਮਿਜ਼ਾਈਲਾਂ, ਰਿਹਾਇਸ਼ੀ ਇਲਾਕੇ ਵੀ ਨਿਸ਼ਾਨੇ ‘ਤੇ
Share this post via:

ਰੂਸ ਨੇ ਮੁੜ ਯੂਕਰੇਨ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ। ਸੋਮਵਾਰ ਨੂੰ, ਰੂਸ ਨੇ ਯੂਕਰੇਨ ਦੇ ਸ਼ਹਿਰੀ ਅਤੇ ਉਦਯੋਗਿਕ ਖੇਤਰਾਂ ਵਿੱਚ ਮਿਜ਼ਾਈਲਾਂ ਦਾਗੀਆਂ। ਇਨ੍ਹਾਂ ਹਮਲਿਆਂ ‘ਚ ਕਈ ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ। ਐਨਾ ਹੀ ਨਹੀਂ ਯੂਕਰੇਨ ਦਾ ਕਹਿਣਾ ਹੈ ਕਿ ਰੂਸ ਉਸ ‘ਤੇ ਕਰੂਜ਼ ਮਿਜ਼ਾਈਲਾਂ ਵੀ ਦਾਗ ਸਕਦਾ ਹੈ।

ਕੁਝ ਇਲਾਕਿਆਂ ‘ਚ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲੇ ਵੀ ਹੋ ਸਕਦੇ ਹਨ। ਇਸ ਕਾਰਨ ਪੂਰੇ ਯੂਕਰੇਨ ਲਈ ਏਅਰ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਯੂਕਰੇਨ ਦੇ ਸ਼ਹਿਰ ਰਿਵਯੀ ਰਿਹ ਦੇ ਮੇਅਰ ਨੇ ਕਿਹਾ ਕਿ ਦੁਸ਼ਮਣ ਸਾਡੇ ਸ਼ਾਂਤੀਪੂਰਨ ਸ਼ਹਿਰਾਂ ‘ਤੇ ਬੇਰਹਿਮੀ ਨਾਲ ਹਮਲੇ ਕਰ ਰਿਹਾ ਹੈ।

ਇਨ੍ਹਾਂ ਹਮਲਿਆਂ ਵਿੱਚ ਹੋਏ ਨੁਕਸਾਨ ਦੀ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਹਮਲੇ ਹੋ ਰਹੇ ਹਨ। ਜਾਪੋਰਿਜਿਯਾ ਸ਼ਹਿਰ ਦੇ ਕੌਂਸਲ ਨੇ ਕਿਹਾ ਕਿ ਸ਼ਹਿਰ ਵਿੱਚ ਮਿਜ਼ਾਈਲ ਹਮਲੇ ਹੋਏ ਹਨ ਅਤੇ ਨਤੀਜੇ ਵਜੋਂ ਕਈ ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਖਾਰਕਿਵ ਵਿੱਚ ਇੱਕ ਔਰਤ ਵੀ ਜ਼ਖਮੀ ਹੋ ਗਈ।