GTA News Media

Top Info Bar
22.1°C Toronto Loading date...
World

ਰੂਸ: ਵਿਦਿਆਰਥਣ ਨੇ ਸਹਿਪਾਠੀਆਂ ‘ਤੇ ਗੋਲੀਬਾਰੀ ਕਰਕੇ ਕੀਤੀ ਖੁਦਕੁਸ਼ੀ

ਰੂਸ: ਵਿਦਿਆਰਥਣ ਨੇ ਸਹਿਪਾਠੀਆਂ ‘ਤੇ ਗੋਲੀਬਾਰੀ ਕਰਕੇ ਕੀਤੀ ਖੁਦਕੁਸ਼ੀ
Share this post via:

ਮਾਸਕੋ: ਰੂਸ ਵਿਚ ਇਕ ਸਕੂਲੀ ਵਿਦਿਆਰਥਣ ਨੇ ਵੀਰਵਾਰ ਨੂੰ ਆਪਣੇ ਕਈ ਸਹਿਪਾਠੀਆਂ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਇਕ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਬਾਅਦ ਵਿੱਚ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ। ਰੂਸ ਦੀ ਜਾਂਚ ਕਮੇਟੀ ਨੇ ਕਿਹਾ ਕਿ ਗੋਲੀਬਾਰੀ ਦੀ ਘਟਨਾ ਯੂਕ੍ਰੇਨ ਦੀ ਸਰਹੱਦ ਨਾਲ ਲੱਗਦੇ ਖੇਤਰ ਬ੍ਰਾਇੰਸਕ ਦੇ ਇੱਕ ਸਕੂਲ ਵਿੱਚ ਵਾਪਰੀ।

ਜ਼ਖਮੀਆਂ ‘ਚ ਬੱਚੇ ਵੀ ਦੱਸੇ ਜਾ ਰਹੇ ਹਨ, ਇਕ ਦੀ ਹਾਲਤ ਗੰਭੀਰ ਹੈ। ਆਰਆਈਏ ਨੋਵੋਸਤੀ ਦੁਆਰਾ ਸਾਂਝੇ ਕੀਤੇ ਗਏ ਵੀਡੀਓ ਵਿੱਚ ਹਮਲੇ ਦੌਰਾਨ ਬੱਚੇ ਮੇਜ਼ਾਂ ਅਤੇ ਕੁਰਸੀਆਂ ਦੇ ਪਿੱਛੇ ਲੁਕੇ ਹੋਏ ਦਿਖਾਈ ਦਿੱਤੇ। ਰੂਸ ਦੀ ਜਾਂਚ ਕਮੇਟੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ 14 ਸਾਲਾ ਲੜਕੀ ਸਕੂਲ ‘ਚ ਪੰਪ-ਐਕਸ਼ਨ ਸ਼ਾਟਗਨ ਲੈ ਕੇ ਆਈ ਸੀ, ਜਿਸ ਦੀ ਵਰਤੋਂ ਉਸ ਨੇ ਆਪਣੇ ਸਹਿਪਾਠੀਆਂ ‘ਤੇ ਗੋਲੀਬਾਰੀ ਲਈ ਕੀਤੀ। ਟੈਲੀਗ੍ਰਾਮ ਚੈਨਲ ਸ਼ਾਟ ਦੀ ਰਿਪੋਰਟ ਅਨੁਸਾਰ ਲੜਕੀ ਦੇ ਪਿਤਾ ਨੂੰ ਗਵਾਹ ਵਜੋਂ ਪੁੱਛਗਿੱਛ ਲਈ ਲਿਜਾਇਆ ਗਿਆ ਹੈ।