GTA News Media

Top Info Bar
22.1°C Toronto Loading date...
World

ਰੂਸ ਵੱਲੋਂ ਭਾਰਤੀਆਂ ਨੂੰ ਜ਼ਬਰਦਸਤੀ ਕੀਤਾ ਜਾ ਰਿਹੈ ਆਪਣੀ ਫੌਜ ‘ਚ ਭਰਤੀ

ਰੂਸ ਵੱਲੋਂ ਭਾਰਤੀਆਂ ਨੂੰ ਜ਼ਬਰਦਸਤੀ ਕੀਤਾ ਜਾ ਰਿਹੈ ਆਪਣੀ ਫੌਜ ‘ਚ ਭਰਤੀ
Share this post via:

ਯੂਕਰੇਨ ਜੰਗ ਦੌਰਾਨ, ਰੂਸ ‘ਤੇ ਭਾਰਤੀ ਨੌਜਵਾਨਾਂ ਨੂੰ ਜ਼ਬਰਦਸਤੀ ਆਪਣੀ ਫੌਜ ‘ਚ ਭਰਤੀ ਕਰਨ ਅਤੇ ਉਨ੍ਹਾਂ ਨੂੰ ਯੁੱਧ ਖੇਤਰ ‘ਚ ਤਾਇਨਾਤ ਕਰਨ ਦੇ ਦੋਸ਼ ਲੱਗੇ ਹਨ। ਇਸ ਦੌਰਾਨ ਗੁਜਰਾਤ ਦਾ ਰਹਿਣ ਵਾਲਾ 23 ਸਾਲਾ ਹੇਮਿਲ ਮੰਗੂਕੀਆ 21 ਫਰਵਰੀ ਨੂੰ ਰੂਸ ਵਿੱਚ ਮਿਜ਼ਾਈਲ ਹਮਲੇ ਵਿੱਚ ਮਾਰਿਆ ਗਿਆ ਸੀ ,ਜਿਸਦੀ ਮ੍ਰਿਤਕ ਦੇਹ ਹਾਲੇ ਤੱਕ ਭਾਰਤ ਨਹੀਂ ਪੁੱਜੀ।

ਪਰਿਵਾਰ ਅਨੁਸਾਰ ਹੈਮਿਲ ਨੇ ਉਹਨਾਂ ਨਾਲ ਆਖਰੀ ਵਾਰ 20 ਫਰਵਰੀ ਨੂੰ ਗੱਲ ਕੀਤੀ ਸੀ। 21 ਫਰਵਰੀ ਨੂੰ ਉਸ ਦੀ ਮੌਤ ਹੋ ਗਈ। ਹੈਮਿਲ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਹ ਠੀਕ ਹੈ ਪਰ ਇਹ ਨਹੀਂ ਦੱਸਿਆ ਕਿ ਉਸ ਕੋਲ ਕਿਹੜੀ ਨੌਕਰੀ ਹੈ। ਪਰਿਵਾਰ ਨੂੰ ਸਿਰਫ ਇਹ ਪਤਾ ਸੀ ਕਿ ਉਹ ਰੂਸ ਵਿਚ ਸਹਾਇਕ ਵਜੋਂ ਕੰਮ ਕਰਦਾ ਸੀ। ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਹੈਮਿਲ ਨੂੰ ਯੂਕਰੇਨ ਦੀ ਸਰਹੱਦ ‘ਤੇ ਯੁੱਧ ਖੇਤਰ ਵਿੱਚ ਤਾਇਨਾਤ ਕੀਤਾ ਗਿਆ ਸੀ।

ਹੈਮਿਲ ਦੇ ਪਿਤਾ ਅਸ਼ਵਿਨ ਮੰਗੁਕੀਆ ਨੇ ਕਿਹਾ, “ਅਸੀਂ ਸਾਡੀ ਸਰਕਾਰ ਨੂੰ ਰੂਸੀ ਅਧਿਕਾਰੀਆਂ ਨਾਲ ਗੱਲ ਕਰਨ ਅਤੇ ਮੇਰੇ ਪੁੱਤਰ ਦੀ ਦੇਹ ਨੂੰ ਉਸ ਦੇ ਜੱਦੀ ਸ਼ਹਿਰ ਸੂਰਤ ਲਿਆਉਣ ਦੀ ਬੇਨਤੀ ਕਰਦੇ ਹਾਂ।” ਉਸ ਦੀ ਮੌਤ 21 ਫਰਵਰੀ ਨੂੰ ਹੋਈ ਸੀ। ਸਾਨੂੰ ਇਹ ਵੀ ਨਹੀਂ ਪਤਾ ਕਿ ਉਸ ਦੀ ਦੇਹ ਕਿੱਥੇ ਹੈ। ਸਾਡੇ ਕੋਲ ਕਿਸੇ ਹੋਰ ਨਾਲ ਗੱਲ ਕਰਨ ਲਈ ਵੀ ਕੋਈ ਜਾਣਕਾਰੀ ਨਹੀਂ ਹੈ। ਅਸੀਂ ਬੇਵੱਸ ਹਾਂ।”