GTA News Media

Top Info Bar
22.1°C Toronto Loading date...
World

ਲੰਡਨ ‘ਚ ਭਾਰਤੀ ਮੂਲ ਦੇ ਅ੍ਰੰਮਿਤਪਾਲ ਸਿੰਘ ਮਾਨ ਨੂੰ OBE ਨੇ ਕੀਤਾ ਸਨਮਾਨਿਤ

ਲੰਡਨ ‘ਚ ਭਾਰਤੀ ਮੂਲ ਦੇ ਅ੍ਰੰਮਿਤਪਾਲ ਸਿੰਘ ਮਾਨ ਨੂੰ OBE ਨੇ ਕੀਤਾ ਸਨਮਾਨਿਤ
Share this post via:

ਭਾਰਤੀ ਮੂਲ ਦੇ ਬ੍ਰਿਿਟਸ਼ ਨਾਗਰਿਕ ਤੇ ਪੰਜਾਬ ਰੈਸਟੋਰੈਂਟ ਦੇ ਮੈਨੇਜਿੰਗ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਮਾਨ ਨੂੰ ਓਬੀਈ ਨੇ ਸਨਮਾਨਿਤ ਕੀਤਾ ।ਅੰਮ੍ਰਿਤਪਾਲ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 2 ਲੱਖ ਤੋਂ ਜਿਆਦਾ ਫੂਡ ਪੈਕੇਟ ਵੰਡ ਚੁੱਕੇ ਹਨ। ਉਹਨਾ ਨੇ ਲੋੜਵੰਦਾਂ ਦੀ ਹਰ ਸੰਭਵ ਮਦਦ ਕੀਤੀ ਹੈ। ਉਹ ਨਵੇਂ ਸਾਲ ਦੀ ਸਨਮਾਨ ਲਿਸਟ 2022 ਵਿੱਚ ਮਹਾਰਾਣੀ ਦੁਆਰਾ ਸਨਮਾਨਿਤ ਕੀਤੇ ਗਏ ਲੋਕਾਂ ਵਿੱਚੋਂ ਇੱਕ ਹਨ। ਅੰਮ੍ਰਿਤਪਾਲ ਤੇ ਉਥੋਂ ਦੇ ਸਿੱਖ ਭਾਈਚਾਰੇ ਅਤੇ ਭਾਰਤੀਆਂ ਲਈ ਇਹ ਮਾਣ ਵਾਲੀ ਗੱਲ ਹੈ।

ਦੱਸ ਦਈਏ ਕਿ ਅੰਮ੍ਰਿਤਪਾਲ ਮਾਨ ਪਿਛਲੇ ਕਈ ਸਾਲਾਂ ਤੋਂ ਉੱਥੇ ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਬੇਘਰਿਆਂ, ਹਥਿਆਰਬੰਦ ਸੈਨਾਵਾਂ ਅਤੇ ਕਲਾਕਾਰਾਂ ਲਈ ਚੈਰਿਟੀ ਅਤੇ ਸੰਸਥਾਵਾਂ ਦਾ ਸਮਰਥਨ ਕਰ ਰਹੇ ਹਨ।ਕੋਵੈਂਟ ਗਾਰਡਨ ਵਿੱਚ ਪੰਜਾਬ ਰੈਸਟੋਰੈਂਟ ਦੇ ਐਮਡੀ ਅਤੇ ਮਾਲਕ ਅੰਮ੍ਰਿਤਪਾਲ ਸਿੰਘ ਮਾਨ ਲੰਡਨ ਵਿੱਚ ਬਹੁਤ ਮਸ਼ਹੂਰ ਹਨ। 1946 ‘ਚ ਉਹਨਾਂ ਦੇ ਪੜਦਾਦੇ ਨੇ ਯੂਨਾਈਟਿਡ ਕਿੰਗਡਮ ‘ਚ ਪਹਿਲਾ ਪੰਜਾਬੀ ਰੈਸਟੋਰੈਂਟ ਸ਼ੁਰੂ ਕੀਤਾ ਸੀ।ਇਕ ਬਿਆਨ ਅਨੁਸਾਰ ਇਸ ਤੋਂ ਬਿਨਾ, ਇੱਕ ਵਕੀਲ ਦੇ ਤੌਰ ਤੇ ਉਹਨਾਂ ਨੇ ਅਪਰਾਧ ਤੇ ਦੁਖਦਾਈ ਘਟਨਾਵਾਂ ਦੇ ਸੈਂਕੜੇ ਪੀੜਤਾਂ ਨੂੰ ਮੁਫਤ ਸਹਾਇਤਾ ਪ੍ਰਦਾਨ ਵੀ ਕੀਤੀ ਅਤੇ ਛੋਟੇ ਕਾਰੋਬਾਰਾਂ ਤੇ ਸੰਸਥਾਵਾਂ ਨੂੰ ਮੁਫ਼ਤ ਕਾਨੂੰਨੀ ਅਤੇ ਵਪਾਰਕ ਸਲਾਹ ਦਿੱਤੀ।

2018 ਦੇ ਆਖਰ ‘ਚ ਕਲਾ ਦੇ ਪ੍ਰਤੀ ਉਹਨਾਂ ਦੇ ਨਿੱਜੀ ਪਿਆਰ ਨੇ ਉਹਨਾਂ ਨੂੰ ਬ੍ਰਿਿਟਸ਼ ਪੰਜਾਬੀ ਕਲਾਕਾਰਾਂ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਸਮਾਜਿਕ ਉੱਦਮ ਸਥਾਪਿਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਹ ਅੰਡਰ ਵਨ ਸਕਾਈ, ਦ ਸੇਵਨ ਡਾਇਲਸ ਟਰੱਸਟ, ਖਾਲਸਾ ਅਕੈਡਮੀਜ਼ ਟਰੱਸਟ ਸਮੇਤ ਕਈ ਹੋਰ ਸੰਸਥਾਵਾਂ ਲਈ ਇੱਕ ਵਿਸ਼ਵਾਸਯੋਗ ਸਲਾਹਕਾਰ ਹਨ। ਅੰਮ੍ਰਿਤਪਾਲ ਨੇ ਕਿਹਾ ਕਿ ਜਦੋਂ ਮੈਨੂੰ ਸਨਮਾਨ ਦੀ ਈਮੇਲ ਸੂਚਨਾ ਮਿਲੀ, ਤਾਂ ਮੈਂ ਵੀ ਹੈਰਾਨ ਰਹਿ ਗਿਆ। ‘ਆਫਿਸਰ ਆਫ ਦਾ ਆਰਡਰ ਆਫ ਬ੍ਰਿਿਟਸ਼ ਐਂਪਾਇਰ’ ਦੀ ਮਾਨਤਾ ਪਰਉਪਕਾਰੀ ਕੰਮ ਜਾਰੀ ਰੱਖਣ ਦੇ ਉਨ੍ਹਾਂ ਦੇ ਇਰਾਦੇ ਨੂੰ ਹੋਰ ਮਜ਼ਬੂਤ ਕਰੇਗੀ।ਲੈਫਟੀਨੈਂਟ ਕਰਨਲ ਡੇਵਿਡ ਉਟਿੰਗ ਨੇ ਅੰਮ੍ਰਿਤਪਾਲ ਮਾਨ ਦੇ ਕੰਮ ਦੀ ਸ਼ਲਾਘਾ ਕੀਤੀ।