GTA News Media

Top Info Bar
22.1°C Toronto Loading date...
World

ਸਾਊਦੀ ਅਰਬ ‘ਚ ਕਾਨੂੰਨ ਦੀ ਉਲੰਘਣਾ ਕਰਨ ‘ਤੇ ਕੀਤੇ ਸਿਰ ਕਲਮ

ਸਾਊਦੀ ਅਰਬ ‘ਚ ਕਾਨੂੰਨ ਦੀ ਉਲੰਘਣਾ ਕਰਨ ‘ਤੇ ਕੀਤੇ ਸਿਰ ਕਲਮ
Share this post via:

ਸਾਊਦੀ ਅਰਬ ਵਿੱਚ ਅਪਰਾਧ ਨੂੰ ਲੈ ਕੇ ਕਈ ਸਖ਼ਤ ਕਾਨੂੰਨ ਹਨ।ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਸਾਊਦੀ ਅਰਬ ਵਿੱਚ ਸਰਕਾਰ ਵੱਲੋਂ ਸਖ਼ਤ ਸਜ਼ਾਵਾਂ ਨੂੰ ਲੈ ਕੇ ਢਿੱਲ ਦਿੱਤੀ ਜਾ ਰਹੀ ਸੀ ਪਰ ਇਸ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਿਨ੍ਹਾਂ 12 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਵਿੱਚੋਂ ਕਈਆਂ ਦੇ ਸਿਰ ਤਲਵਾਰ ਨਾਲ ਵੱਢ ਦਿੱਤੇ ਗਏ ਹਨ। 15 ਨਵੰਬਰ 2022 ਨੂੰ ਸਾਊਦੀ ਅਰਬ ਵਿੱਚ ਗੁਲਜ਼ਾਰ ਖਾਨ ਨਾਮ ਦੇ ਇੱਕ ਪਾਕਿਸਤਾਨੀ ਵਿਅਕਤੀ ਦਾ ਸਿਰ ਕਲਮ ਕਰ ਦਿੱਤਾ ਗਿਆ ਸੀ।

ਰਿਪੋਰਟ ਮੁਤਾਬਕ ਸਾਊਦੀ ਅਰਬ ‘ਚ 12 ਲੋਕਾਂ ਨੂੰ ਅਜਿਹੀ ਭਿਆਨਕ ਸਜ਼ਾ ਦਿੱਤੀ ਗਈ ਹੈ, ਜਿਸ ਬਾਰੇ ਅੱਜ ਦੇ ਸਮੇਂ ‘ਚ ਸੋਚਣਾ ਵੀ ਖਤਰਨਾਕ ਹੈ। ਇੱਥੇ ਪਿਛਲੇ 10 ਦਿਨਾਂ ਵਿੱਚ 12 ਲੋਕਾਂ ਦੇ ਸਿਰ ਕਲਮ ਕੀਤੇ ਗਏ ਹਨ। ਸਾਊਦੀ ਅਰਬ ਸਰਕਾਰ ਦੇ ਹੁਕਮਾਂ ‘ਤੇ ਜਿਨ੍ਹਾਂ ਲੋਕਾਂ ਦਾ ਸਿਰ ਕਲਮ ਕੀਤਾ ਗਿਆ, ਉਨ੍ਹਾਂ ‘ਚੋਂ ਜ਼ਿਆਦਾਤਰ ਪ੍ਰਵਾਸੀ ਹਨ।

ਉਨ੍ਹਾਂ ਵਿੱਚੋਂ 3 ਸਾਊਦੀ ਨਾਗਰਿਕ ਹਨ। ਇਸ ਤੋਂ ਇਲਾਵਾ ਇਸ ਵਿੱਚ 4 ਸੀਰੀਆਈ, 2 ਜਾਰਡਨ ਅਤੇ 3 ਪਾਕਿਸਤਾਨੀ ਨਾਗਰਿਕ ਸਨ।ਇਨ੍ਹਾਂ ਲੋਕਾਂ ਦਾ ਅਪਰਾਧ ਡਰੱਗ ਮਾਮਲੇ ਨਾਲ ਸਬੰਧਿਤ ਸੀ। ਇਨ੍ਹਾਂ ਲੋਕਾਂ ਨੇ ਨਸ਼ਿਆਂ ਨਾਲ ਸਬੰਧਿਤ ਕਾਨੂੰਨਾਂ ਦੀ ਉਲੰਘਣਾ ਕੀਤੀ ਸੀ।