GTA News Media

Top Info Bar
22.1°C Toronto Loading date...
World

ਸਿੰਗਾਪੁਰ ’ਚ ਭਾਰਤੀ ਮੂਲ ਦੇ ਰੈਪਰ ਨੂੰ ਹੋਈ ਸਜ਼ਾ

ਸਿੰਗਾਪੁਰ ’ਚ ਭਾਰਤੀ ਮੂਲ ਦੇ ਰੈਪਰ ਨੂੰ ਹੋਈ ਸਜ਼ਾ
Share this post via:

ਸਿੰਗਾਪੁਰ – ਭਾਰਤੀ ਮੂਲ ਦੇ ਸਿੰਗਾਪੁਰੀ ‘ਰੈਪਰ’ ਸੁਭਾਸ਼ ਨਾਇਰ ਨੂੰ ਆਨਲਾਈਨ ਪੋਸਟਾਂ ਰਾਹੀਂ ਨਸਲੀ ਅਤੇ ਧਾਰਮਿਕ ਸਮੂਹਾਂ ਦਰਮਿਆਨ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਮੰਗਲਵਾਰ ਨੂੰ 6 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਉਸ ਨੂੰ ਜੁਲਾਈ 2019 ਤੋਂ ਮਾਰਚ 2021 ਦਰਮਿਆਨ ਆਨਲਾਈਨ ਪੋਸਟਾਂ ਰਾਹੀਂ ਨਸਲੀ ਅਤੇ ਧਰਮ ਸਬੰਧੀ ਮਾੜੀਆਂ ਟਿੱਪਣੀਆਂ ਕਰਨ ਲਈ ਇਸ ਸਾਲ 23 ਜੁਲਾਈ ਨੂੰ ਦੋਸ਼ੀ ਪਾਇਆ ਗਿਆ ਸੀ। ਉਸ ਦਾ ਪੂਰਾ ਨਾਂ ਸੁਭਾਸ਼ ਗੋਵਿਨ ਪ੍ਰਭਾਕਰ ਨਾਇਰ ਹੈ।

ਜ਼ਿਲ੍ਹਾ ਜੱਜ ਸੈਫੂਦੀਨ ਸਰੂਵਨ ਨੇ ਕਿਹਾ ਕਿ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਦੇ ਯੁੱਗ ਵਿੱਚ ਅਜਿਹੇ ਅਪਰਾਧਾਂ ਦੀ ਰੋਕਥਾਮ ਜ਼ਿਆਦਾ ਮਹੱਤਵ ਰੱਖਦੀ ਹੈ, ਕਿਉਂਕਿ ਮਾੜੇ ਇਰਾਦੇ ਵਾਲੇ ਨਸਲੀ ਸੰਦੇਸ਼ਾਂ ਨੂੰ ਵੱਡੇ ਪੱਧਰ ’ਤੇ ਤੇਜ਼ੀ ਨਾਲ ਫੈਲਾਇਆ ਜਾ ਸਕਦਾ ਹੈ। ਅਜਿਹੇ ਸੰਦੇਸ਼ ਨਾ ਸਿਰਫ਼ ਨਿਸ਼ਾਨਾ ਬਣਾਏ ਗਏ ਨਸਲੀ ਜਾਂ ਧਾਰਮਿਕ ਸਮੂਹਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਸਗੋਂ ਸਮਾਜ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।