GTA News Media

Top Info Bar
22.1°C Toronto Loading date...
World

ਸੀਟ ਬੈਲਟ ਨਾ ਲਗਾਉਣ ਕਾਰਨ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਲਗਾਇਆ ਜੁਰਮਾਨਾ

ਸੀਟ ਬੈਲਟ ਨਾ ਲਗਾਉਣ ਕਾਰਨ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਲਗਾਇਆ ਜੁਰਮਾਨਾ
Share this post via:

ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਵੱਲੋਂ ਚੱਲਦੀ ਕਾਰ ਵਿੱਚ ਸੀਟ ਬੈਲਟ ਨਾ ਲਾਉਣ ‘ਤੇ ਸਥਾਨਕ ਪੁਲਿਸ ਨੇ ਜੁਰਮਾਨਾ ਲਗਾਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਸ਼ੁੱਕਰਵਾਰ ਨੂੰ ਸੁਨਕ ਨੂੰ 100 ਪੌਂਡ ਦਾ ਜੁਰਮਾਨਾ ਲਗਾਇਆ। ਦੱਸਣਯੋਗ ਹੈ ਵੀਰਵਾਰ ਨੂੰ ਸੁਨਕ ਨੇ ਇਸ ਗਲਤੀ ਲਈ ਮੁਆਫੀ ਵੀ ਮੰਗੀ ਸੀ।

ਸੋੋਸ਼ਲ ਮੀਡੀਆ ’ਤੇ ਨਸ਼ਰ ਵੀਡੀਓ ਵਿੱਚ ਸੂਨਕ ਕਾਰ ਵਿੱਚ ਬਿਨਾਂ ਸੀਟ ਬੈਲਟ ਲਾਇਆਂ ਸਫ਼ਰ ਕਰਦੇ ਨਜ਼ਰ ਆ ਰਹੇ ਹਨ। ਲੰਕਾਸ਼ਾਇਰ ਪੁਲਿਸ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਹ ਇਸ ਪੂਰੇ ਮਾਮਲੇ ਤੋਂ ਜਾਣੂ ਹਨ। ਕਾਬਲੇਗੌਰ ਹੈ ਕਿ ਸੂਨਕ ਨੇ ਉੱਤਰ-ਪੱਛਮੀ ਇੰਗਲੈਂਡ ਵਿੱਚ ਡਰਾਈਵਿੰਗ ਕਰਦਿਆਂ ਇਕ ਵੀਡੀਓ ਫਿਲਮਾਏ ਜਾਣ ਮੌਕੇ ਆਪਣੇ ਸੀਟ ਬੈਲਟ ਖੋਲ੍ਹਣ ਵਿਚ ਹੋਈ ਭੁੱਲ ਲਈ ਮੁਆਫ਼ੀ ਮੰਗੀ ਸੀ।