GTA News Media

Top Info Bar
22.1°C Toronto Loading date...
World

ਸੈਨ ਫਰਾਂਸਿਸਕੋ : SFJ ਵੱਲੋਂ 28 ਜਨਵਰੀ ਨੂੰ ਖਾਲਿਸਤਾਨੀ ਰਾਏਸ਼ੁਮਾਰੀ ਕਰਵਾਉਣ ਦਾ ਐਲਾਨ

ਸੈਨ ਫਰਾਂਸਿਸਕੋ : SFJ ਵੱਲੋਂ 28 ਜਨਵਰੀ ਨੂੰ ਖਾਲਿਸਤਾਨੀ ਰਾਏਸ਼ੁਮਾਰੀ ਕਰਵਾਉਣ ਦਾ ਐਲਾਨ
Share this post via:

ਅਮਰੀਕਾ ਵਿਚ ਸਿੱਖਸ ਫਾਰ ਜਸਟਿਸ (ਐੱਸ.ਜੇ.ਐੱਫ.) ਨੇ ਪੰਜਾਬ ਨੂੰ ਭਾਰਤ ਤੋਂ ਵੱਖਰਾ ਦੇਸ਼ ਬਣਾਉਣ ਲਈ 28 ਜਨਵਰੀ ਨੂੰ ਕੈਲੀਫੋਰਨੀਆ ਦੇ ਸ਼ਹਿਰ ਸੈਨ ਫਰਾਂਸਿਸਕੋ ਵਿੱਚ ਖਾਲਿਸਤਾਨੀ ਰਾਏਸ਼ੁਮਾਰੀ ਕਰਵਾਉਣ ਦਾ ਐਲਾਨ ਕੀਤਾ ਹੈ। ਅਮਰੀਕਾ ਵੱਲੋਂ ਭਾਰਤ ‘ਤੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਕਾਰਨ ਦੋਵਾਂ ਦੇਸ਼ਾਂ ਦੇ ਸਬੰਧ ਪਹਿਲਾਂ ਹੀ ਤਣਾਅਪੂਰਨ ਬਣੇ ਹੋਏ ਸਨ। ਇਸ ਦੌਰਾਨ, ਕੈਲੀਫੋਰਨੀਆ ਵਿੱਚ ਹੋਣ ਵਾਲੀ ਕਥਿਤ ਰਾਏਸ਼ੁਮਾਰੀ ਕਾਰਨ ਸਬੰਧਾਂ ਦੇ ਪ੍ਰਭਾਵਿਤ ਹੋਣ ਦਾ ਡਰ ਹੈ, ਕਿਉਂਕਿ ਭਾਰਤ ਨੇ ਵੱਖਵਾਦ ਦਾ ਸਮਰਥਨ ਕਰਨ ਲਈ 2019 ਵਿੱਚ ਸਿੱਖਸ ਫਾਰ ਜਸਟਿਸ ਸੰਗਠਨ ‘ਤੇ ਪਾਬੰਦੀ ਲਗਾ ਦਿੱਤੀ ਸੀ।

ਸੈਨ ਫਰਾਂਸਿਸਕੋ ਵਿੱਚ 28 ਜਨਵਰੀ ਨੂੰ ਵੋਟਿੰਗ ਹੋਵੇਗੀ। ਇਸ ਤੋਂ ਪਹਿਲਾਂ 2021 ‘ਚ ਲੰਡਨ, ਜਿਨੇਵਾ ਅਤੇ ਸਵਿਟਜ਼ਰਲੈਂਡ, 2022 ‘ਚ ਇਟਲੀ, ਟੋਰਾਂਟੋ ਅਤੇ ਬਰੈਂਪਟਨ ਅਤੇ 2023 ‘ਚ ਆਸਟ੍ਰੇਲੀਆ ਦੇ ਮੈਲਬੋਰਨ ‘ਚ ਖਾਲਿਸਤਾਨ ਲਈ ਰਾਏਸ਼ੁਮਾਰੀ ਦਾ ਆਯੋਜਨ ਕੀਤਾ ਗਿਆ ਸੀ। ਵਰਲਡ ਸਿੱਖ ਪਾਰਲੀਮੈਂਟ ਵੀ (ਡਬਲਯੂ.ਐੱਸ.ਪੀ.) ਇੱਕ ਖਾਲਿਸਤਾਨ ਪੱਖੀ ਸੰਗਠਨ ਹੈ ਜਿਸ ਨੇ ਨਿਊਯਾਰਕ ਵਿੱਚ ਆਪਣੀ ਪੰਜਵੀਂ ਜਨਰਲ ਮੀਟਿੰਗ ਵਿੱਚ ਵੱਖਰੇ ਪੰਜਾਬ ਦੀ ਮੰਗ ਨੂੰ ਲੈ ਕੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸਿੱਖ ਯੂਥ ਫਾਰ ਅਮਰੀਕਾ ਵੀ ਇੱਕ ਨਵੀਂ ਸੰਸਥਾ ਹੈ ਜੋ 200 ਤੋਂ ਵੱਧ ਮੈਂਬਰਾਂ ਨਾਲ ਖਾਲਿਸਤਾਨ ਦਾ ਸਮਰਥਨ ਕਰਦੀ ਹੈ।