GTA News Media

Top Info Bar
22.1°C Toronto Loading date...
World

ਹਮਾਸ ਵੱਲੋਂ ਵਿਸ਼ਵ ਰਾਹਤ ਸੰਗਠਨਾਂ ਨੂੰ ਗਾਜ਼ਾ ਲਈ ਦਵਾਈਆਂ ਤੇ ਹੋਰ ਜ਼ਰੂਰੀ ਸਪਲਾਈ ਦੀ ਅਪੀਲ

ਹਮਾਸ ਵੱਲੋਂ ਵਿਸ਼ਵ ਰਾਹਤ ਸੰਗਠਨਾਂ ਨੂੰ ਗਾਜ਼ਾ ਲਈ ਦਵਾਈਆਂ ਤੇ ਹੋਰ ਜ਼ਰੂਰੀ ਸਪਲਾਈ ਦੀ ਅਪੀਲ
Share this post via:

ਹਮਾਸ ਅਤਿਵਾਦੀ ਸੰਗਠਨ ਨੇ ਕੌਮਾਂਤਰੀ ਰਾਹਤ ਸੰਗਠਨਾਂ ਨੂੰ ਅਪੀਲ ਕੀਤੀ ਕਿ ਗਾਜ਼ਾ ਪੱਟੀ ਲਈ ਤੁਰੰਤ ਜ਼ਰੂਰੀ ਦਵਾਈਆਂ ਤੇ ਮਨੁੱਖੀ ਸਪਲਾਈ ਭੇਜੀ ਜਾਵੇ। ਗਾਜ਼ਾ ਪੱਟੀ ’ਤੇ ਇਜ਼ਰਾਈਲ ਦੀ ਬੰਬਾਰੀ ਕਾਰਨ ਹਾਲਾਤ ਬਹੁਤ ਗੰਭੀਰ ਬਣ ਗਏ ਹਨ ਤੇ ਮਨੁੱਖਤਾ ਲਈ ਸੰਕਟ ਡੂੰਘਾ ਹੋ ਗਿਆ ਹੈ। ਇਸ ਖਿੱਤੇ ਵਿਚ ਭੁੱਖਮਰੀ ਫੈਲ ਗਈ ਹੈ ਤੇ ਤੇਲ ਦੀ ਘਾਟ ਕਾਰਨ ਜ਼ਰੂਰੀ ਵਸਤਾਂ ਦੀ ਸਪਲਾਈ ਬੰਦ ਹੋ ਗਈ ਹੈ।

ਇਜ਼ਰਾਈਲ ਨੇ ਇਹ ਸਪਲਾਈ ਠੱਪ ਕੀਤੀ ਹੈ। ਹਮਾਸ ਨੇ ਇਕ ਬਿਆਨ ਜਾਰੀ ਕਰ ਕੇ ਅਰਬ, ਇਸਲਾਮਿਕ ਤੇ ਕੌਮਾਂਤਰੀ ਭਾਈਚਾਰਿਆਂ ਸਾਰੇ ਰਾਹਤ, ਸਿਹਤ ਤੇ ਚੈਰੀਟੇਬਲ ਸੰਗਠਨਾਂ ਨੂੰ ਤੁਰੰਤ ਜ਼ਰੂਰੀ ਮੈਡੀਕਲ ਤੇ ਮਨੁੱਖੀ ਸਹਾਇਤਾ ਤੋਂ ਇਲਾਵਾ ਤੇਲ ਦੀ ਸਪਲਾਈ ਦੀ ਮੰਗ ਕੀਤੀ ਹੈ ਤਾਂ ਜੋ 20 ਲੱਖ ਫਿਲਿਸਤੀਨੀ ਲੋਕਾਂ ਦੀ ਜਾਨ ਬਚਾਈ ਜਾ ਸਕੇ।