GTA News Media

Top Info Bar
22.1°C Toronto Loading date...
World

ਹੁਣ New Zealand ਵੱਲ ਹੋਣ ਲੱਗਿਆ ਭਾਰਤੀਆਂ ਦਾ ਝੁਕਾਅ

ਹੁਣ New Zealand ਵੱਲ ਹੋਣ ਲੱਗਿਆ ਭਾਰਤੀਆਂ ਦਾ ਝੁਕਾਅ
Share this post via:

ਪਿਛਲੇ ਸਾਲ ਦੇ ਮੁਕਾਬਲੇ, ਹੁਣ ਨਿਊਜ਼ੀਲੈਂਡ ਭਾਰਤੀਆਂ ਦਾ ਚਹੇਤਾ ਮੁਲਕ ਬਣਦਾ ਜਾ ਰਿਹਾ ਹੈ। ਭਾਵੇਂ ਕੋਈ ਕੱਚੇ ਤੌਰ ਉਤੇ ਜਾ ਰਿਹਾ ਹੋਵੇ, ਚਾਹੇ ਕੰਮ ਵਾਸਤੇ ਜਾਂ ਫਿਰ ਪੱਕੇ ਰਹਿਣ ਦੇ ਲਈ ਜਾ ਰਿਹਾ ਹੈ।

ਅੰਕੜੇ ਦੱਸਦੇ ਹਨ ਕਿ ਨਵੰਬਰ 2023 ਵਿੱਚ 8759 ਭਾਰਤੀ ਲੋਕ ਵਿਜ਼ਟਰ ਵਜੋਂ ਨਿਊਜ਼ੀਲੈਂਡ ਗਏ। ਪਿਛਲੇ ਸਾਲ ਨਵੰਬਰ ਮਹੀਨੇ ਸਿਰਫ 5700 ਭਾਰਤੀ ਨਿਊਜ਼ੀਲੈਂਡ ਗਏ ਸਨ ਤੇ ਇਸ ਤਰ੍ਹਾਂ 3059 ਦੇ ਫਰਕ ਨਾਲ ਇਹ ਨਵੰਬਰ ਮਹੀਨੇ ਦੇ ਵਿਚ 53.7% ਦਾ ਵਾਧਾ ਹੈ।

ਸਾਲ 2023 ਦੇ ਨਵੰਬਰ ਮਹੀਨੇ ਦੇ ਅੰਤ ਤੱਕ 82,515 ਕੁੱਲ ਭਾਰਤੀ ਇਥੇ ਜਾ ਚੁੱਕੇ ਹਨ। ਪਿਛਲੇ ਸਾਲ ਨਵੰਬਰ ਮਹੀਨੇ ਤੱਕ 13,949 ਲੋਕ ਹੀ ਗਏ ਸਨ। ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ ਨਵੰਬਰ ਮਹੀਨੇ ਤੱਕ ਇਹ ਵਾਧਾ 68,566 ਲੋਕਾਂ ਦਾ ਹੈ ਜੋ ਕਿ 491.54% ਬਣਦਾ ਹੈ। ਇਸ ਤਰ੍ਹਾਂ ਹੁਣ ਤੱਕ ਦੇਸ਼ ਦੇ ਵਿੱਚ 303,429 ਲੋਕ ਪਹੁੰਚੇ ਸਨ ਤੇ ਪਿਛਲੇ ਸਾਲ ਇਹ ਸੰਖਿਆ 232,684 ਸੀ ਅਤੇ ਇਹ ਵਾਧਾ30.4% ਦਾ ਹੈ।

29 ਸਤੰਬਰ 2021 ਤੋਂ ਲੈ ਕੇ 31 ਜੁਲਾਈ 2022 ਤੱਕ ਆਰ-21 ਰੈਜੀਡੈਂਸ ਵੀਜ਼ਾ ਖੁੱਲ੍ਹਿਆ ਸੀ ਅਤੇ ਇਸ ਅਧੀਨ 55000 ਦੇ ਕਰੀਬ ਭਾਰਤੀ ਲੋਕ ਵੀ ਪੱਕੇ ਹੋਏ ਸਨ। ਉਂਝ 217,500 ਤੋਂ ਵੱਧ ਲੋਕ ਇਸ ਅਧੀਨ ਪੱਕੇ ਹੋਏ ਹਨ।