GTA News Media

Top Info Bar
22.1°C Toronto Loading date...
Punjab World

19 ਸਤੰਬਰ ਨੂੰ ਮਹਾਰਾਣੀ ਐਲਿਜ਼ਾਬੈਥ II ਦਾ ਲੰਡਨ ‘ਚ ਕੀਤਾ ਜਾਵੇਗਾ ਅੰਤਿਮ ਸੰਸਕਾਰ

19 ਸਤੰਬਰ ਨੂੰ ਮਹਾਰਾਣੀ ਐਲਿਜ਼ਾਬੈਥ II ਦਾ ਲੰਡਨ ‘ਚ ਕੀਤਾ ਜਾਵੇਗਾ ਅੰਤਿਮ ਸੰਸਕਾਰ
Share this post via:

ਬ੍ਰਿਟੇਨ ਦੀ ਮਰਹੂਮ ਮਹਾਰਾਣੀ ਐਲਿਜ਼ਾਬੈਥ II ਦਾ ਸੋਮਵਾਰ 19 ਸਤੰਬਰ ਨੂੰ ਵੈਸਟਮਿੰਸਟਰ ਐਬੇ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਅੰਤਿਮ ਸੰਸਕਾਰ ਤੋਂ ਪਹਿਲਾਂ ਮਰਹੂਮ ਮਹਾਰਾਣੀ ਦੀ ਦੇਹ ਨੂੰ ਚਾਰ ਦਿਨਾਂ ਲਈ ਸੰਸਦ ਕੰਪਲੈਕਸ ਦੇ ਅੰਦਰ ਵੈਸਟਮਿੰਸਟਰ ਹਾਲ ਵਿੱਚ ਰੱਖਿਆ ਜਾਵੇਗਾ ਤਾਂ ਜੋ ਬ੍ਰਿਟਿਸ਼ ਜਨਤਾ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਸਕੇ। 19 ਸਤੰਬਰ ਨੂੰ ਬਰਤਾਨੀਆ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਸ਼ਨੀਵਾਰ ਨੂੰ ਮਹਾਰਾਣੀ ਨੂੰ ਉਸ ਦੇ ਵਿੰਡਸਰ, ਬਾਲਮੋਰਲ ਅਤੇ ਲੰਡਨ ਦੀਆਂ ਰਿਹਾਇਸ਼ਾਂ ‘ਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਹਜ਼ਾਰਾਂ ਲੋਕ ਇਕੱਠੇ ਹੋਏ। ਨਵੇਂ ਕਿੰਗ ਚਾਰਲਸ III ਦੀ ਤਾਜਪੋਸ਼ੀ ਦੀ ਘੋਸ਼ਣਾ ਕਰਨ ਲਈ ਬ੍ਰਿਟੇਨ ਦੇ ਸਾਰੇ ਮਹਿਲਾਂ ਅਤੇ ਸਰਕਾਰੀ ਇਮਾਰਤਾਂ ਦੇ ਉੱਪਰ ਝੰਡੇ ਉੱਚੇ ਕੀਤੇ ਗਏ ਸਨ।