GTA News Media

Top Info Bar
22.1°C Toronto Loading date...
Featured World

2 ਸਿੱਖ ਟਰੱਕ ਚਾਲਕਾਂ ਨੇ ਅੱਤਵਾਦੀ ਕਹੇ ਜਾਣ ’ਤੇ ਕੰਪਨੀ ਮਾਲਕ ਨੂੰ ਮਨੁੱਖੀ ਅਧਿਕਾਰ ਕਮਿਸ਼ਨ ’ਚ ਘਸੀਟਿਆ

2 ਸਿੱਖ ਟਰੱਕ ਚਾਲਕਾਂ ਨੇ ਅੱਤਵਾਦੀ ਕਹੇ ਜਾਣ ’ਤੇ ਕੰਪਨੀ ਮਾਲਕ ਨੂੰ ਮਨੁੱਖੀ ਅਧਿਕਾਰ ਕਮਿਸ਼ਨ ’ਚ ਘਸੀਟਿਆ
Share this post via:

ਨਿਊਜ਼ੀਲੈਂਡ ਵਿਚ 2 ਸਿੱਖ ਟਰੱਕ ਚਾਲਕਾਂ ਨੇ ਨਸਲਵਾਦੀ ਟਿੱਪਣੀ ਕਰਨ ਤੇ ਪ੍ਰਬੰਧਕਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ’ਤੇ ਆਪਣੇ ਮਾਲਕ ਖ਼ਿਲਾਫ਼ ਮਨੁੱਖੀ ਅਧਿਕਾਰੀ ਕਮਿਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਦੋਸ਼ ਹੈ ਕਿ ਪ੍ਰਬੰਧਕ ਨੇ ਸਾਰੇ ਸਿੱਖਾਂ ਨੂੰ ‘ਅੱਤਵਾਦੀ’ ਕਹਿ ਦਿੱਤਾ ਸੀ।ਸਦਰਨ ਡਿਸਟ੍ਰਿਕਸ ਟੋਈਂਗ’ ਕੰਪਨੀ ਦੇ ਸਾਬਕਾ ਮੁਲਾਜ਼ਮਾਂ ਰਮਿੰਦਰ ਸਿੰਘ ਅਤੇ ਸੁਮਿਤ ਨੰਦਪੁਰ ਨੇ ਪਿਛਲੇ ਸਾਲ ਇਕ ਪ੍ਰਬੰਧਕ ਵਲੋਂ ਨਸਲੀ ਦੁਰਵਿਵਹਾਰ ਦੇ ਸਬੰਧ ਵਿਚ ਕੀਤੀ ਸ਼ਿਕਾਇਤ ਤੋਂ ਬਾਅਦ ਜਦੋਂ ਕੰਪਨੀ ਦੇ ਮਾਲਕ ਪਾਮ ਵਾਟਸਨ ਵਲੋਂ ਉੱਚਿਤ ਵਿਵਹਾਰ ਨਹੀਂ ਕੀਤਾ ਗਿਆ ਤਾਂ ਦੋਹਾਂ ਨੇ ਅਸਤੀਫਾ ਦੇ ਦਿੱਤਾ।

ਨੌਕਰੀ ਛੱਡਣ ਤੋਂ ਬਾਅਦ ਵੀ ਮਾਲਕ ਵਲੋਂ ਕੋਈ ਮੁਆਫੀ ਨਹੀਂ ਮੰਗੀ ਗਈ ਅਤੇ ਉਲਟ ਸਿੱਖ ਚਾਲਕਾਂ ਨੂੰ ਸਵਾਲ ਕੀਤਾ ਗਿਆ ਕਿ ਕੀ ਉਨ੍ਹਾਂ ਨੇ ਬ੍ਰਿਟਿਸ਼ ਮਹਾਰਾਣੀ ਦੇ ਦਿਹਾਂਤ ਦਾ ਜਸ਼ਨ ਮਨਾਇਆ ਸੀ।ਰਮਿੰਦਰ ਸਿੰਘ ਅਤੇ ਸੁਮਿਤ ਨੰਦਪੁਰ ਨੇ ਹੁਣ ਨਸਲੀ ਦੁਰਵਿਵਹਾਰ ਖ਼ਿਲਾਫ਼ ਮਨੁੱਖੀ ਅਧਿਕਾਰ ਕਮਿਸ਼ਨ ਵਿਚ ਸ਼ਿਕਾਇਤ ਕੀਤੀ ਹੈ। ਸੁਪਰੀਮ ਸਿੱਖ ਸੁਸਾਇਟੀ ਦੇ ਦਲਜੀਤ ਸਿੰਘ ਨੇ ਕਮਿਸ਼ਨ ਵਿਚ ਇਨ੍ਹਾਂ ਦੋਹਾਂ ਦੀ ਅਗਵਾਈ ਕੀਤੀ ਅਤੇ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਹੈ ਕਿ ਨਿਊਜ਼ੀਲੈਂਡ ਵਿਚ ਕੋਈ ਇਹ ਕਹੇ ਕਿ ‘ਸਿੱਖ ਅੱਤਵਾਦੀ ਹਨ’।

(ਏਐਨਆਈ)