GTA News Media

Top Info Bar
22.1°C Toronto Loading date...
World

Trump ਵੱਲੋਂ Mark Carney ਨੂੰ Middle East ‘Board of Peace’ ‘ਚ ਸ਼ਾਮਲ ਹੋਣ ਦਾ ਸੱਦਾ |

Trump ਵੱਲੋਂ Mark Carney ਨੂੰ Middle East ‘Board of Peace’ ‘ਚ ਸ਼ਾਮਲ ਹੋਣ ਦਾ ਸੱਦਾ |
Share this post via:

Board of Peace ਲਈ Trump ਨੇ Mark Carney ਨੂੰ ਦਿੱਤਾ ਸੱਦਾ |

ਅਮਰੀਕੀ ਰਾਸ਼ਟਰਪਤੀ Donald Trump ਨੇ ਕੈਨੇਡਾ ਦੇ ਪ੍ਰਧਾਨ ਮੰਤਰੀ Mark Carney ਨੂੰ Middle East ਦੇ “Board of Peace” ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਮੁਤਾਬਕ, ਇਹ ਸੱਦਾ ਕਾਫ਼ੀ ਸਮੇਂ ਤੋਂ ਤਿਆਰੀ ਅਧੀਨ ਸੀ ਅਤੇ ਸ਼ੁੱਕਰਵਾਰ ਨੂੰ ਅਧਿਕਾਰਿਕ ਤੌਰ ‘ਤੇ ਦਿੱਤਾ ਗਿਆ, ਜਿਸਨੂੰ Carney ਨੇ ਸਵੀਕਾਰ ਕਰ ਲਿਆ ਹੈ।

Board of Peace ਦਾ ਮਕਸਦ ਗਾਜ਼ਾ ਵਿੱਚ reconstruction ਅਤੇ economic recovery ਦੀ ਨਿਗਰਾਨੀ ਕਰਨਾ ਹੈ। Carney ਇਸ ਸਮੇਂ ਦੋਹਾ, ਕਤਰ ਜਾ ਰਹੇ ਹਨ, ਜਿੱਥੇ ਉਹ Sheikh Tamim bin Hamad Al Thani ਨਾਲ ਮੁਲਾਕਾਤ ਕਰਨਗੇ।

ਕਤਰ ਨੇ ਇਜ਼ਰਾਈਲ–ਗਾਜ਼ਾ ਸੰਘਰਸ਼ ਦੌਰਾਨ Israel, U.S., Hamas ਅਤੇ ਹੋਰ ਅਰਬ ਨੇਤਾਵਾਂ ਵਿਚਕਾਰ mediation ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। Board of Peace ਵਿੱਚ Carney ਦੀ ਸ਼ਮੂਲੀਅਤ ਨਾਲ ਕੈਨੇਡਾ ਦੀ Middle East ਵਿੱਚ ਭੂਮਿਕਾ ਹੋਰ ਮਜ਼ਬੂਤ ਹੋ ਸਕਦੀ ਹੈ।

ਦੋਹਾ ਦੌਰੇ ਤੋਂ ਬਾਅਦ Carney ਦੀ ਮੁਲਾਕਾਤ Trump ਨਾਲ Davos, Switzerland ਵਿੱਚ ਹੋ ਸਕਦੀ ਹੈ, ਜਿੱਥੇ World Economic Forum ਹੋ ਰਿਹਾ ਹੈ। ਹਾਲਾਂਕਿ ਅਧਿਕਾਰੀਆਂ ਨੇ ਹਾਲੇ ਤੱਕ ਕਿਸੇ ਅਧਿਕਾਰਿਕ ਮੀਟਿੰਗ ਦੀ ਪੁਸ਼ਟੀ ਨਹੀਂ ਕੀਤੀ।

Trump ਨੇ ਹਾਲ ਹੀ ਵਿੱਚ Carney ਦੇ China ਦੌਰੇ ਅਤੇ ਕੈਨੇਡਾ ਵੱਲੋਂ Chinese EV tariffs ‘ਚ ਛੂਟ ਦੇ ਫੈਸਲੇ ‘ਤੇ ਕਾਫ਼ੀ ਨਰਮ ਪ੍ਰਤੀਕਿਰਿਆ ਦਿੱਤੀ ਸੀ, ਜਦਕਿ ਉਸਦੇ ਕੁਝ ਸਲਾਹਕਾਰਾਂ ਨੇ ਚਿੰਤਾ ਜਤਾਈ ਸੀ। ਇਸਦੇ ਬਾਵਜੂਦ, Board of Peace ਲਈ ਸੱਦਾ ਦੋਹਾਂ ਨੇਤਾਵਾਂ ਵਿਚਕਾਰ ਵਧ ਰਹੇ ਸੰਪਰਕ ਨੂੰ ਦਰਸਾਉਂਦਾ ਹੈ।

ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ Carney Middle East ‘ਚ Canada ਦੀ engagement ਵਧਾ ਰਹੇ ਹਨ ਅਤੇ “strategic autonomy” ਹਾਸਲ ਕਰਨ ਲਈ economic, diplomatic ਅਤੇ security interests ਨੂੰ diversify ਕਰ ਰਹੇ ਹਨ। ਇਸ ਰਣਨੀਤੀ ਵਿੱਚ Board of Peace ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

Finance Minister François-Philippe Champagne ਵੀ Carney ਨਾਲ ਕਤਰ ਦੌਰੇ ‘ਚ ਸ਼ਾਮਲ ਹੋਣਗੇ।