GTA News Media

Top Info Bar
22.1°C Toronto Loading date...
World Crime

ਐਪਸਟਿਨ ਫਾਈਲਾਂ ‘ਚ Naked ਤਸਵੀਰਾਂ ਬਰਕਰਾਰ: ਵਿਰੋਧ ਦੇ ਬਾਵਜੂਦ ਪੀੜਤਾਂ ਦੀ ਪਛਾਣ ਹੋਈ ਬੇਨਕਾਬ |

ਐਪਸਟਿਨ ਫਾਈਲਾਂ ‘ਚ Naked ਤਸਵੀਰਾਂ ਬਰਕਰਾਰ: ਵਿਰੋਧ ਦੇ ਬਾਵਜੂਦ ਪੀੜਤਾਂ ਦੀ ਪਛਾਣ ਹੋਈ ਬੇਨਕਾਬ |
Share this post via:

Epstein Files: Naked ਤਸਵੀਰਾਂ ਕਾਰਨ ਪੀੜਤਾਂ ਦੀ ਪਰਦੇਦਾਰੀ ਖ਼ਤਰੇ ‘ਚ |

ਜੇਫ਼ਰੀ ਐਪਸਟਿਨ ਨਾਲ ਜੁੜੀਆਂ Epstein Files ਇੱਕ ਵਾਰ ਫਿਰ ਵਿਵਾਦਾਂ ‘ਚ ਹਨ। ਭਾਰੀ ਵਿਰੋਧ ਅਤੇ ਚੇਤਾਵਨੀਆਂ ਦੇ ਬਾਵਜੂਦ, ਅਮਰੀਕੀ ਨਿਆਂ ਵਿਭਾਗ ਵੱਲੋਂ ਜਾਰੀ ਕੀਤੀਆਂ ਫਾਈਲਾਂ ਵਿੱਚ ਕਈ ਅਜਿਹੀਆਂ ਤਸਵੀਰਾਂ ਅਤੇ ਵੀਡੀਓਜ਼ ਕਈ ਦਿਨਾਂ ਤੱਕ ਆਨਲਾਈਨ ਰਹੀਆਂ, ਜਿਨ੍ਹਾਂ ‘ਚ ਨੰਗਾਪਣ ਅਤੇ ਪੀੜਤਾਂ ਦੀ ਪਛਾਣ ਸਾਫ਼ ਨਜ਼ਰ ਆ ਰਹੀ ਸੀ।

ਪੀੜਤਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਦਸਤਾਵੇਜ਼ਾਂ ਵਿੱਚ ਅਜੇ ਵੀ ਅਜਿਹੀ ਜਾਣਕਾਰੀ ਮੌਜੂਦ ਹੈ ਜੋ ਦਰਜਨਾਂ ਪੀੜਤਾਂ ਦੀ ਪਛਾਣ ਕਰ ਸਕਦੀ ਹੈ। ਹਫ਼ਤੇ ਦੇ ਅਖੀਰ ‘ਚ ਪੀੜਤ ਗਰੁੱਪਾਂ ਨੇ ਖੁੱਲ੍ਹ ਕੇ ਇਸ ਮਾਮਲੇ ‘ਤੇ ਐਤਰਾਜ਼ ਜਤਾਇਆ, ਜਦੋਂ ਖੁਲਾਸਾ ਹੋਇਆ ਕਿ ਲਗਭਗ 40 ਤਸਵੀਰਾਂ ਬਿਨਾਂ ਢੱਕਣ (ਰੇਡੈਕਸ਼ਨ) ਦੇ ਜਾਰੀ ਕਰ ਦਿੱਤੀਆਂ ਗਈਆਂ।

ਨਿਊਯਾਰਕ ਦੇ ਇੱਕ ਜੱਜ ਨੇ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਨਿਆਂ ਵਿਭਾਗ ਨੇ ਇਸ ਗਲਤੀ ਨੂੰ ਤੁਰੰਤ ਠੀਕ ਕਰਨ ਲਈ ਸਹਿਮਤੀ ਦਿੱਤੀ ਹੈ। ਇਸ ਤੋਂ ਬਾਅਦ ਹਜ਼ਾਰਾਂ ਦਸਤਾਵੇਜ਼ ਵੈੱਬਸਾਈਟ ਤੋਂ ਹਟਾ ਦਿੱਤੇ ਗਏ। ਨਿਆਂ ਵਿਭਾਗ ਨੇ ਦਲੀਲ ਦਿੱਤੀ ਕਿ ਇਹ ਗਲਤੀਆਂ “ਤਕਨੀਕੀ ਜਾਂ ਮਨੁੱਖੀ ਭੁੱਲ” ਕਾਰਨ ਹੋਈਆਂ।

ਹਾਲਾਂਕਿ, BBC Verify ਦੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ Epstein Files ਵਿੱਚੋਂ ਕੁਝ ਤਸਵੀਰਾਂ ਅਜੇ ਵੀ ਆਨਲਾਈਨ ਮੌਜੂਦ ਸਨ, ਜਿਨ੍ਹਾਂ ‘ਚ ਨੌਜਵਾਨ ਲੜਕੀਆਂ ਦੇ ਚਿਹਰੇ ਅਤੇ ਸਰੀਰ ਬਿਨਾਂ ਕਿਸੇ ਰੀਡੈਕਸ਼ਨ ਦੇ ਦਿਖ ਰਹੇ ਸਨ। ਕੁਝ ਦਸਤਾਵੇਜ਼ਾਂ ਵਿੱਚ ਇੱਕੋ ਹੀ ਤਸਵੀਰ ਦੇ ਦੋ ਰੂਪ ਮਿਲੇ—ਇੱਕ ‘ਚ ਚਿਹਰਾ ਕਾਲੇ ਬਾਕਸ ਨਾਲ ਢੱਕਿਆ ਹੋਇਆ ਸੀ, ਜਦਕਿ ਦੂਜੇ ‘ਚ ਪੂਰੀ ਤਰ੍ਹਾਂ ਖੁੱਲ੍ਹਾ।

ਇੱਕ ਹੋਰ ਵੀਡੀਓ ਵਿੱਚ ਇੱਕ ਔਰਤ ਨੂੰ ਕੈਮਰੇ ਅੱਗੇ ਆਪਣੀ ਕਮੀਜ਼ ਚੁੱਕ ਕੇ ਨੰਗਾਪਣ ਦਿਖਾਉਂਦੇ ਹੋਏ ਵੇਖਿਆ ਗਿਆ। ਇਸ ਤਰ੍ਹਾਂ ਦੀ ਸਮੱਗਰੀ ਕਾਰਨ ਪੀੜਤਾਂ ਨੂੰ ਗੰਭੀਰ ਮਾਨਸਿਕ ਅਤੇ ਸਮਾਜਿਕ ਨੁਕਸਾਨ ਪਹੁੰਚਣ ਦੀ ਗੱਲ ਕੀਤੀ ਜਾ ਰਹੀ ਹੈ।

ਪੀੜਤਾਂ ਦੇ ਵਕੀਲ ਬ੍ਰੈਡ ਐਡਵਰਡਜ਼ ਨੇ ਕਿਹਾ ਕਿ Epstein Files ਕਾਰਨ ਹੋਇਆ ਨੁਕਸਾਨ “ਅਪੂਰਣਯੋਗ” ਹੈ। ਉਨ੍ਹਾਂ ਦੱਸਿਆ ਕਿ ਕਈ ਪੀੜਤ, ਜੋ ਕਦੇ ਵੀ ਜਨਤਕ ਤੌਰ ‘ਤੇ ਸਾਹਮਣੇ ਨਹੀਂ ਆਏ ਸਨ, ਹੁਣ ਅਚਾਨਕ ਲੋਕਾਂ ਦੇ ਸਾਹਮਣੇ ਆ ਗਏ ਹਨ।

ਨਿਆਂ ਵਿਭਾਗ ਦਾ ਕਹਿਣਾ ਹੈ ਕਿ ਉਹ ਹੋਰ ਬੇਨਤੀਆਂ ਦੀ ਜਾਂਚ ਕਰ ਰਿਹਾ ਹੈ ਅਤੇ ਜਿੱਥੇ ਲੋੜ ਹੋਵੇਗੀ ਉਥੇ ਹੋਰ ਰੀਡੈਕਸ਼ਨ ਕੀਤੀ ਜਾਵੇਗੀ। ਪਰ ਪੀੜਤਾਂ ਅਤੇ ਉਨ੍ਹਾਂ ਦੇ ਵਕੀਲਾਂ ਦਾ ਦੋਸ਼ ਹੈ ਕਿ Epstein Files ਦੀ ਗਲਤ ਸੰਭਾਲ ਨੇ ਸੈਂਕੜਿਆਂ ਔਰਤਾਂ ਦੀ ਪਰਦੇਦਾਰੀ ਨੂੰ ਗੰਭੀਰ ਤੌਰ ‘ਤੇ ਖ਼ਤਰੇ ‘ਚ ਪਾ ਦਿੱਤਾ ਹੈ।