GTA News Media

Top Info Bar
22.1°C Toronto Loading date...
World Health

H3N2 ਫਲੂ ਤੇਜ਼ੀ ਨਾਲ ਫੈਲ ਰਿਹਾ, ਹਸਪਤਾਲ ਭਰ ਰਹੇ ਹਨ |

H3N2 ਫਲੂ ਤੇਜ਼ੀ ਨਾਲ ਫੈਲ ਰਿਹਾ, ਹਸਪਤਾਲ ਭਰ ਰਹੇ ਹਨ |
Share this post via:

H3N2 Flu: ਕੈਨੇਡਾ ਲਈ ਖਤਰਨਾਕ ਸੰਕੇਤ, ਮਾਮਲੇ ਵਧੇ |

ਅਮਰੀਕਾ ਵਿੱਚ H3N2 Flu ਦੇ ਮਾਮਲਿਆਂ ਵਿੱਚ ਤੇਜ਼ ਵਾਧਾ ਹੋ ਰਿਹਾ ਹੈ, ਜਿਸ ਕਾਰਨ ਹਜ਼ਾਰਾਂ ਲੋਕ ਹਸਪਤਾਲਾਂ ਵਿੱਚ ਦਾਖ਼ਲ ਹੋ ਰਹੇ ਹਨ। ਸਿਹਤ ਮਾਹਿਰਾਂ ਨੇ ਕੈਨੇਡਾ ਵਾਸੀਆਂ ਨੂੰ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਛੁੱਟੀਆਂ ਤੋਂ ਬਾਅਦ ਇਹ ਵਾਇਰਸ ਫੈਲਣ ਲਈ “perfect environment” ਬਣ ਗਿਆ ਹੈ।

ਅਮਰੀਕੀ Centers for Disease Control and Prevention (CDC) ਮੁਤਾਬਕ, ਇਸ flu season ਦੌਰਾਨ ਲਗਭਗ 75 ਲੱਖ ਅਮਰੀਕੀ H3N2 Flu ਨਾਲ ਸੰਕਰਮਿਤ ਹੋਏ ਹਨ ਅਤੇ 81 ਹਜ਼ਾਰ ਤੋਂ ਵੱਧ ਲੋਕ ਹਸਪਤਾਲ ਪਹੁੰਚੇ ਹਨ।

ਟੋਰਾਂਟੋ ਦੇ St. Michael’s Hospital ਦੇ ਡਾਕਟਰ ਅਤੇ ਯੂਨੀਵਰਸਿਟੀ ਆਫ ਟੋਰਾਂਟੋ ਦੇ ਪ੍ਰੋਫੈਸਰ ਡਾ. ਫਾਹਦ ਰਜ਼ਾਕ ਨੇ ਕਿਹਾ ਕਿ ਅਮਰੀਕਾ ਦੇ ਕੁਝ ਇਲਾਕਿਆਂ ਵਿੱਚ ਫਲੂ ਕਾਰਨ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਦਰ ਹੁਣ ਤੱਕ ਦੀ ਸਭ ਤੋਂ ਉੱਚੀ ਹੈ।

20 ਦਸੰਬਰ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ, ਅਮਰੀਕਾ ਵਿੱਚ ਕੀਤੇ ਗਏ ਹਰ ਚੌਥੇ flu test ਦਾ ਨਤੀਜਾ positive ਆਇਆ। ਇਹ ਦਰ ਪਿਛਲੇ ਹਫ਼ਤਿਆਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ। ਉਸੇ ਹਫ਼ਤੇ 19,053 ਲੋਕਾਂ ਨੂੰ flu ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਪੰਜ ਬੱਚਿਆਂ ਦੀ ਮੌਤ ਵੀ ਦਰਜ ਕੀਤੀ ਗਈ।

H3N2 Flu ਲਈ “Perfect Environment”

ਡਾ. ਰਜ਼ਾਕ ਮੁਤਾਬਕ, ਕੈਨੇਡਾ ਵਿੱਚ ਵੀ H3N2 Flu ਦਾ ਸੀਜ਼ਨ ਕਾਫ਼ੀ ਖ਼ਰਾਬ ਹੋ ਸਕਦਾ ਹੈ। ਯੂਰਪ, ਆਸਟ੍ਰੇਲੀਆ, ਜਪਾਨ ਅਤੇ ਹੁਣ ਅਮਰੀਕਾ ਵਿੱਚ ਆ ਰਹੇ ਡਾਟਾ ਤੋਂ ਪਤਾ ਲੱਗਦਾ ਹੈ ਕਿ ਇਹ ਸਾਲ ਸਭ ਤੋਂ ਖ਼ਤਰਨਾਕ flu seasons ਵਿੱਚੋਂ ਇੱਕ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਛੁੱਟੀਆਂ ਦੌਰਾਨ ਕੈਨੇਡਾ ਅਤੇ ਅਮਰੀਕਾ ਦਰਮਿਆਨ ਲੋਕਾਂ ਦੀ ਭਾਰੀ ਆਵਾਜਾਈ ਹੋਈ ਹੈ, ਜੋ ਕਿ ਸੰਕਰਾਮਕ ਬਿਮਾਰੀਆਂ ਦੇ ਫੈਲਾਅ ਲਈ ਬਿਲਕੁਲ ਉਚਿਤ ਮਾਹੌਲ ਬਣਾਉਂਦੀ ਹੈ।

“ਜਦੋਂ ਸਰਹੱਦ ਦੇ ਇੱਕ ਪਾਸੇ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੋਵੇ, ਤਾਂ ਦੂਜੇ ਪਾਸੇ ਉਸਨੂੰ ਰੋਕਣਾ ਲਗਭਗ ਅਸੰਭਵ ਹੋ ਜਾਂਦਾ ਹੈ,” ਉਨ੍ਹਾਂ ਕਿਹਾ।

Health Canada ਦੇ ਤਾਜ਼ਾ ਅੰਕੜਿਆਂ ਅਨੁਸਾਰ, ਕੈਨੇਡਾ ਵਿੱਚ flu ਕਾਰਨ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਦਰ ਪਿਛਲੇ ਹਫ਼ਤੇ ਦੇ ਮੁਕਾਬਲੇ ਲਗਭਗ ਦੁੱਗਣੀ ਹੋ ਗਈ ਹੈ ਅਤੇ infections ਵਿੱਚ ਕਰੀਬ 30 ਫੀਸਦੀ ਵਾਧਾ ਹੋਇਆ ਹੈ।

13 ਦਸੰਬਰ ਨੂੰ ਖ਼ਤਮ ਹੋਏ ਹਫ਼ਤੇ ਵਿੱਚ 11,646 ਨਵੇਂ flu cases ਦਰਜ ਹੋਏ, ਜਿਸਦਾ ਮਤਲਬ ਹੈ ਕਿ ਦੇਸ਼ ਭਰ ਵਿੱਚ ਕੀਤੇ ਗਏ 27.7 ਫੀਸਦੀ tests positive ਆਏ।

Health Canada ਵੱਲੋਂ ਅਗਲਾ flu update ਅਗਲੇ ਹਫ਼ਤੇ ਜਾਰੀ ਕੀਤਾ ਜਾਵੇਗਾ, ਜਿਸ ਵਿੱਚ ਕ੍ਰਿਸਮਸ ਦੇ ਦਿਨਾਂ ਦਾ ਡਾਟਾ ਵੀ ਸ਼ਾਮਲ ਹੋਵੇਗਾ।

ਡਾ. ਰਜ਼ਾਕ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜਿਵੇਂ ਜਿਵੇਂ ਸਕੂਲ ਖੁਲ੍ਹ ਰਹੇ ਹਨ, ਬੱਚਿਆਂ ਅਤੇ ਪਰਿਵਾਰਾਂ ਲਈ vaccination ਬਹੁਤ ਜ਼ਰੂਰੀ ਹੈ।

“ਜੇ ਤੁਹਾਡੇ ਬੱਚੇ ਨੇ ਹਜੇ flu vaccine ਨਹੀਂ ਲਵਾਈ, ਤਾਂ ਅੱਜ ਹੀ ਲਵਾਓ। ਇਸ ਤੋਂ ਵਧੀਆ ਸਮਾਂ ਹੋਰ ਕੋਈ ਨਹੀਂ,” ਉਨ੍ਹਾਂ ਕਿਹਾ।