GTA News Media

Top Info Bar
22.1°C Toronto Loading date...
World

Iran ਵੱਲੋਂ Israel ‘ਤੇ ਵੱਡਾ ਮਿਸ਼ਾਈਲ ਹਮਲਾ, 100 ਤੋਂ ਵੱਧ ਜ਼ਖਮੀ |

Iran ਵੱਲੋਂ Israel ‘ਤੇ ਵੱਡਾ ਮਿਸ਼ਾਈਲ ਹਮਲਾ, 100 ਤੋਂ ਵੱਧ ਜ਼ਖਮੀ |
Share this post via:

Iran Israel Attack ‘ਚ 100 ਤੋਂ ਵੱਧ ਜ਼ਖਮੀ |

ਮੱਧ-ਪੂਰਬ ਵਿੱਚ ਤਣਾਅ ਹੋਰ ਵਧ ਗਿਆ ਹੈ ਜਦੋਂ Iran Israel Attack ਦੌਰਾਨ ਈਰਾਨ ਨੇ ਸ਼ਨੀਵਾਰ ਦੇਰ ਰਾਤ ਇਜ਼ਰਾਈਲ ਦੇ ਦੋ ਸ਼ਹਿਰਾਂ ‘ਤੇ ਭਾਰੀ ਮਿਸ਼ਾਈਲ ਹਮਲੇ ਕੀਤੇ। ਇਸ ਹਮਲੇ ਵਿੱਚ 100 ਤੋਂ ਵੱਧ ਲੋਕ ਜ਼ਖਮੀ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।

ਦੱਖਣੀ ਇਜ਼ਰਾਈਲ ਦੇ ਸ਼ਹਿਰ Dimona ਵਿੱਚ ਕੀਤੇ ਗਏ Iran Israel Attack ਵਿੱਚ ਘੱਟੋ-ਘੱਟ 47 ਲੋਕ ਜ਼ਖਮੀ ਹੋਏ ਹਨ, ਜਦਕਿ Arad ਸ਼ਹਿਰ ਵਿੱਚ ਹੋਏ ਹਮਲੇ ਵਿੱਚ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਰਿਪੋਰਟਾਂ ਮੁਤਾਬਕ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਹਮਲੇ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ Benjamin Netanyahu ਨੇ ਐਮਰਜੈਂਸੀ ਸੇਵਾਵਾਂ ਨੂੰ ਤੁਰੰਤ ਮਜ਼ਬੂਤ ਕਰਨ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ ਦੇਸ਼ ਹਰ ਮੋਰਚੇ ‘ਤੇ ਆਪਣੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਤਿਆਰ ਹੈ।

ਇਸ Iran Israel Attack ਦੀ ਖਾਸ ਗੱਲ ਇਹ ਹੈ ਕਿ ਈਰਾਨ ਨੇ ਪਹਿਲੀ ਵਾਰ ਇਜ਼ਰਾਈਲ ਦੀ ਪਰਮਾਣੂ ਸਹੂਲਤ ਨੂੰ ਨਿਸ਼ਾਨਾ ਬਣਾਇਆ ਹੈ। ਇਹ ਹਮਲਾ ਇਜ਼ਰਾਈਲ ਵੱਲੋਂ ਈਰਾਨ ਦੇ ਨਤਾਂਜ਼ ਪਰਮਾਣੂ ਕੇਂਦਰ ‘ਤੇ ਹਮਲੇ ਦੇ ਕੁਝ ਘੰਟਿਆਂ ਬਾਅਦ ਕੀਤਾ ਗਿਆ।

Dimona, ਜਿਸਨੂੰ “Little India” ਵੀ ਕਿਹਾ ਜਾਂਦਾ ਹੈ, ਇਜ਼ਰਾਈਲ ਦੇ ਮਹੱਤਵਪੂਰਨ ਪਰਮਾਣੂ ਊਰਜਾ ਸਟੇਸ਼ਨ ਦਾ ਕੇਂਦਰ ਹੈ। ਇਸ Iran Israel Attack ਨਾਲ ਸਥਾਨਕ ਲੋਕਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ।

ਬਚਾਅ ਟੀਮਾਂ ਮੁਤਾਬਕ ਜ਼ਖਮੀਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ ਅਤੇ ਸਾਰੇ ਜ਼ਖਮੀਆਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ Iran Israel Attack ਨਾਲ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਨੇ ਹੁਣ ਇੱਕ ਨਵਾਂ ਤੇ ਹੋਰ ਖ਼ਤਰਨਾਕ ਮੋੜ ਲੈ ਲਿਆ ਹੈ, ਜਿਸਦਾ ਅਸਰ ਗਲੋਬਲ ਸੁਰੱਖਿਆ ‘ਤੇ ਵੀ ਪੈ ਸਕਦਾ ਹੈ।