Trump ਤੇ Iran ਵੱਲੋਂ ਵੱਡੀਆਂ ਧਮਕੀਆਂ, Energy ਟਾਰਗੇਟਾਂ ‘ਤੇ ਹਮਲਿਆਂ ਨਾਲ ਜੰਗ ਹੋਈ ਤੇਜ਼ |
Iran US War ‘ਚ Energy ਟਾਰਗੇਟਾਂ ‘ਤੇ ਵੱਡੀ ਧਮਕੀ |
ਮੱਧ-ਪੂਰਬ ਵਿੱਚ ਚੱਲ ਰਹੀ Iran US War ਹੁਣ ਹੋਰ ਖਤਰਨਾਕ ਮੋੜ ‘ਤੇ ਪਹੁੰਚ ਗਈ ਹੈ। ਅਮਰੀਕਾ ਦੇ ਰਾਸ਼ਟਰਪਤੀ Donald Trump ਨੇ Iran ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ ਕਿ ਜੇਕਰ Strait of Hormuz ਪੂਰੀ ਤਰ੍ਹਾਂ ਨਹੀਂ ਖੋਲ੍ਹਿਆ ਗਿਆ ਤਾਂ ਉਹ Iran ਦੇ power plants ‘ਤੇ ਹਮਲਾ ਕਰਨਗੇ।
ਇਸਦੇ ਜਵਾਬ ਵਿੱਚ Iran ਨੇ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ energy ਸਹੂਲਤਾਂ ‘ਤੇ ਹਮਲਾ ਕੀਤਾ ਤਾਂ ਉਹ Gulf ਖੇਤਰ ਵਿੱਚ ਅਮਰੀਕੀ ਅਤੇ ਉਸਦੇ ਸਾਥੀਆਂ ਦੇ energy ਟਾਰਗੇਟਾਂ ਨੂੰ ਨਿਸ਼ਾਨਾ ਬਣਾਵੇਗਾ। ਇਸ ਨਾਲ Iran US War ਦੇ ਹੋਰ ਵੱਡੇ ਖੇਤਰੀ ਸੰਘਰਸ਼ ਵਿੱਚ ਬਦਲਣ ਦਾ ਖਤਰਾ ਵਧ ਗਿਆ ਹੈ।
ਰਿਪੋਰਟਾਂ ਮੁਤਾਬਕ ਇਸ ਜੰਗ ਵਿੱਚ ਹੁਣ ਤੱਕ 2,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਇਹ ਸੰਘਰਸ਼ 28 ਫਰਵਰੀ ਤੋਂ ਲਗਾਤਾਰ ਚੱਲ ਰਿਹਾ ਹੈ। ਇਸਦਾ ਸਿੱਧਾ ਅਸਰ ਗਲੋਬਲ energy ਮਾਰਕੀਟ ‘ਤੇ ਪੈ ਰਿਹਾ ਹੈ।
Strait of Hormuz, ਜੋ ਦੁਨੀਆ ਦੇ ਕਰੀਬ 20% ਤੇਲ ਅਤੇ ਗੈਸ ਸਪਲਾਈ ਲਈ ਮਹੱਤਵਪੂਰਨ ਹੈ, ਲਗਭਗ ਬੰਦ ਹੋ ਚੁੱਕਾ ਹੈ। ਇਸ ਕਾਰਨ ਤੇਲ ਦੀਆਂ ਕੀਮਤਾਂ ਚਾਰ ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈਆਂ ਹਨ ਅਤੇ ਯੂਰਪ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਵੀ ਵੱਡਾ ਉਛਾਲ ਆਇਆ ਹੈ।
ਮਾਰਕੀਟ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਤਣਾਅ ਜਾਰੀ ਰਿਹਾ ਤਾਂ ਗਲੋਬਲ ਸਟਾਕ ਮਾਰਕੀਟ ਵਿੱਚ ਵੀ ਵੱਡੀ ਗਿਰਾਵਟ ਆ ਸਕਦੀ ਹੈ। ਇਸ ਸਥਿਤੀ ਨੂੰ “time bomb” ਵਰਗਾ ਖਤਰਾ ਦੱਸਿਆ ਜਾ ਰਿਹਾ ਹੈ।
ਇਸਦੇ ਨਾਲ ਹੀ Iran ਨੇ ਪਹਿਲੀ ਵਾਰ ਲੰਬੀ ਰੇਂਜ ਵਾਲੀਆਂ ਮਿਸ਼ਾਈਲਾਂ ਵਰਤੀਆਂ ਹਨ, ਜੋ ਯੂਰਪ ਤੱਕ ਵੀ ਪਹੁੰਚ ਸਕਦੀਆਂ ਹਨ। Israel ਅਤੇ Lebanon ਵਿੱਚ ਵੀ ਹਮਲੇ ਜਾਰੀ ਹਨ, ਜਿਸ ਨਾਲ Iran US War ਦਾ ਦਾਇਰਾ ਹੋਰ ਵਧ ਰਿਹਾ ਹੈ।
ਮਾਹਿਰਾਂ ਮੁਤਾਬਕ, ਇਹ ਜੰਗ ਹੁਣ ਸਿਰਫ਼ ਇੱਕ ਖੇਤਰੀ ਸੰਘਰਸ਼ ਨਹੀਂ ਰਹੀ, ਸਗੋਂ ਇਹ ਗਲੋਬਲ economy ਅਤੇ energy supply ਲਈ ਵੱਡਾ ਖਤਰਾ ਬਣ ਚੁੱਕੀ ਹੈ।