GTA News Media

Top Info Bar
22.1°C Toronto Loading date...
World

ਜਾਪਾਨ ਨੇ Muslim Cemetery ਦੀ ਮੰਗ ਰੱਦ ਕੀਤੀ — ਕਿਹਾ “ਸੱਭਿਆਚਾਰ ਨਾਲ ਸਮਝੌਤਾ ਨਹੀਂ”

ਜਾਪਾਨ ਨੇ Muslim Cemetery ਦੀ ਮੰਗ ਰੱਦ ਕੀਤੀ — ਕਿਹਾ “ਸੱਭਿਆਚਾਰ ਨਾਲ ਸਮਝੌਤਾ ਨਹੀਂ”
Share this post via:

Japan Muslims: ਕਬਰਸਤਾਨ ਮੰਗ ਰੱਦ; ਰਿਵਾਜ ਪਹਿਲਾਂ: ਜਪਾਨ !

Japan Denies Muslim Cemetery: ਜਪਾਨ, ਜੋ ਆਪਣੀ ਸੱਭਿਆਚਾਰਕ ਪਹਿਚਾਣ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ, ਇੱਕ ਵਾਰ ਫਿਰ ਆਪਣੀ ਪਰੰਪਰਾ ‘ਤੇ ਅਡਿੱਗ ਖੜ੍ਹਾ ਨਜ਼ਰ ਆ ਰਿਹਾ ਹੈ। Japan Muslims ਦੀ ਵੱਖਰਾ ਕਬਰਸਤਾਨ ਬਣਾਉਣ ਦੀ ਮੰਗ ਨੂੰ ਜਪਾਨੀ ਸਰਕਾਰ ਨੇ ਸਪੱਸ਼ਟ ਤੌਰ ‘ਤੇ ਰੱਦ ਕਰ ਦਿੱਤਾ ਹੈ।

ਜਾਪਾਨ ਵਿੱਚ ਰਹਿ ਰਹੇ ਕੁਝ Japan Muslims ਲੰਮੇ ਸਮੇਂ ਤੋਂ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਆਪਣੇ ਮੱਕਿਆਂ ਅਨੁਸਾਰ ਦਫ਼ਨਾਵਾਂ ਲਈ ਇੱਕ ਵੱਖਰਾ ਕਬਰਸਤਾਨ ਦਿੱਤਾ ਜਾਵੇ। ਇਹ ਮਾਮਲਾ ਸੰਸਦ ਵਿੱਚ ਉਠਿਆ, ਜਿੱਥੇ ਸੰਸਦ ਮੈਂਬਰ ਮਿਜ਼ੂਹੋ ਉਮੇਮੁਰਾ ਨੇ ਇਹ ਮੰਗ “ਬਿਲਕੁਲ ਅਸਵੀਕਾਰਨਯੋਗ” ਕਹਿ ਕੇ ਰੱਦ ਕਰ ਦਿੱਤੀ।

ਉਮੇਮੁਰਾ ਨੇ ਕਿਹਾ—
“ਜਾਪਾਨ ਵਿੱਚ 99% ਤੋਂ ਵੱਧ ਲੋਕ ਸਸਕਾਰ ਦੀ ਪਰੰਪਰਾ ਮੰਨਦੇ ਹਨ। ਇਹ ਸਾਡਾ ਸੱਭਿਆਚਾਰ ਹੈ। ਜੇਕਰ Japan Muslims ਦਫ਼ਨਾਵਾਂ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਜੱਦੀ ਦੇਸ਼ਾਂ ਵਿੱਚ ਲਾਸ਼ਾਂ ਭੇਜਣੀਆਂ ਚਾਹੀਦੀਆਂ ਹਨ।”

ਜਾਪਾਨ ਨੇ ਮੰਗ ਕਿਉਂ ਰੱਦ ਕੀਤੀ?

ਜਾਪਾਨ ਦਾ ਮਤਲਬ ਸਧਾਰਨ ਹੈ—

  • ਦੇਸ਼ ਦੀਆਂ ਪਰੰਪਰਾਵਾਂ ਨੂੰ ਬਦਲਿਆ ਨਹੀਂ ਜਾ ਸਕਦਾ
  • ਰਹਿਣ ਵਾਲਿਆਂ ਨੂੰ ਜਪਾਨੀ ਰੀਤੀ-ਰਿਵਾਜ ਅਨੁਸਾਰ ਹੀ ਜੀਉਣਾ ਚਾਹੀਦਾ ਹੈ
  • ਸਸਕਾਰ (Cremation) ਜਾਪਾਨ ਦਾ ਸੈਂਕੜੇ ਸਾਲ ਪੁਰਾਣਾ ਰਿਵਾਜ ਹੈ

ਜਾਪਾਨ ਦੀ ਮਹਿਲਾ ਪ੍ਰਧਾਨ ਮੰਤਰੀ ਸਨਾਏ ਤਾਕਾਚੀ, ਜੋ ਆਪਣੇ ਰੂੜੀਵਾਦੀ “Japan First” ਸਟੈਂਡ ਲਈ ਜਾਣੀ ਜਾਂਦੀ ਹੈ, ਪਹਿਲਾਂ ਵੀ ਕਹਿ ਚੁੱਕੀ ਹੈ—
“ਵਿਦੇਸ਼ੀ ਕਾਮਿਆਂ ਦਾ ਸਵਾਗਤ ਹੈ, ਪਰ ਉਹ ਜਪਾਨ ਦੇ ਨਿਯਮਾਂ ਅਤੇ ਸੱਭਿਆਚਾਰ ਦੀ ਪਾਲਣਾ ਕਰਨ।”

ਇਸ ਤੋਂ ਇਹ ਸੁਨੇਹਾ ਸਾਫ਼ ਹੈ ਕਿ Japan Muslims ਲਈ ਜਾਪਾਨ ਵਿੱਚ ਵੱਖਰਾ ਕਬਰਸਤਾਨ ਬਣਾਉਣ ਦੀ ਕੋਈ ਸੰਭਾਵਨਾ ਨਹੀਂ।