GTA News Media

Top Info Bar
22.1°C Toronto Loading date...
World

London ‘ਚ Sikh Restaurant ਮਾਲਕ ਗ੍ਰਿਫ਼ਤਾਰ, Halal Meat ਵਿਵਾਦ ਕਾਰਨ ਬਾਹਰ ਭਾਰੀ ਪ੍ਰਦਰਸ਼ਨ |

London ‘ਚ Sikh Restaurant ਮਾਲਕ ਗ੍ਰਿਫ਼ਤਾਰ, Halal Meat ਵਿਵਾਦ ਕਾਰਨ ਬਾਹਰ ਭਾਰੀ ਪ੍ਰਦਰਸ਼ਨ |
Share this post via:

London Sikh Restaurant ਵਿਵਾਦ, ਮਾਲਕ ਗ੍ਰਿਫ਼ਤਾਰ |

ਬ੍ਰਿਟੇਨ ਦੀ ਰਾਜਧਾਨੀ London ਵਿੱਚ ਇੱਕ London Sikh Restaurant ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਸਿੱਖ ਮੂਲ ਦੇ ਰੈਸਟੋਰੈਂਟ ਮਾਲਕ Harman Singh Kapoor ਨੂੰ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਉਨ੍ਹਾਂ ਦੇ ਰੈਸਟੋਰੈਂਟ ‘ਚ Halal meat ਨਾ ਪਰੋਸਣ ਦੇ ਫੈਸਲੇ ‘ਤੇ ਵਿਰੋਧ ਹੋਇਆ।

ਇਹ ਮਾਮਲਾ Hammersmith ਇਲਾਕੇ ਵਿੱਚ ਸਥਿਤ Rangrez ਨਾਂ ਦੇ Indian restaurant ਨਾਲ ਜੁੜਿਆ ਹੈ। ਰੈਸਟੋਰੈਂਟ ਦੇ ਬਾਹਰ ਲਗੇ ਇੱਕ ਬੋਰਡ ‘ਤੇ ਲਿਖਿਆ ਸੀ ਕਿ ਇਹ London Sikh Restaurant “ਗਰਵ ਨਾਲ Halal meat ਨਹੀਂ ਵੇਚਦਾ”, ਜਿਸ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਿਆ।

ਸ਼ਨੀਵਾਰ ਰਾਤ ਰੈਸਟੋਰੈਂਟ ਦੇ ਬਾਹਰ ਕਾਫ਼ੀ ਲੋਕ ਇਕੱਠੇ ਹੋ ਗਏ ਅਤੇ ਇਸ ਫੈਸਲੇ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਲੱਗੇ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡੀਓਜ਼ ਵਿੱਚ ਰੈਸਟੋਰੈਂਟ ਮਾਲਕ ਅਤੇ ਭੀੜ ਦਰਮਿਆਨ ਤਕਰਾਰ ਦਿਖਾਈ ਦਿੰਦੀ ਹੈ।

ਵੀਡੀਓ ਵਿੱਚ Harman Singh Kapoor ਕਹਿੰਦੇ ਸੁਣਾਈ ਦਿੰਦੇ ਹਨ ਕਿ ਇਹ ਉਨ੍ਹਾਂ ਦਾ ਹੱਕ ਹੈ ਕਿ ਉਹ ਆਪਣੇ ਰੈਸਟੋਰੈਂਟ ਵਿੱਚ ਕੀ ਵੇਚਣਾ ਹੈ ਜਾਂ ਨਹੀਂ ਵੇਚਣਾ। ਉਨ੍ਹਾਂ ਕਿਹਾ ਕਿ ਉਹ ਆਪਣੇ ਫੈਸਲੇ ‘ਤੇ ਮਾਣ ਮਹਿਸੂਸ ਕਰਦੇ ਹਨ।

ਕੁਝ ਸੋਸ਼ਲ ਮੀਡੀਆ ਪੋਸਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਰੈਸਟੋਰੈਂਟ ਮਾਲਕ ਨੂੰ ਧਮਕੀਆਂ ਵੀ ਮਿਲੀਆਂ, ਹਾਲਾਂਕਿ ਇਸਦੀ ਅਜੇ ਤੱਕ ਅਧਿਕਾਰਿਕ ਪੁਸ਼ਟੀ ਨਹੀਂ ਹੋਈ।

ਘਟਨਾ ਦੌਰਾਨ Metropolitan Police ਵੀ ਮੌਕੇ ‘ਤੇ ਪਹੁੰਚੀ। ਵਾਇਰਲ ਵੀਡੀਓਜ਼ ਵਿੱਚ ਪੁਲਿਸ ਨੂੰ ਰੈਸਟੋਰੈਂਟ ਦੇ ਬਾਹਰ ਮੌਜੂਦ ਦਿਖਾਇਆ ਗਿਆ ਹੈ। ਬਾਅਦ ਵਿੱਚ ਰੈਸਟੋਰੈਂਟ ਮਾਲਕ ਨੇ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਕਿ ਪੁਲਿਸ ਨੇ ਕਾਰਵਾਈ ਦੌਰਾਨ ਕਾਫ਼ੀ ਸਖ਼ਤ ਰਵੱਈਆ ਅਪਣਾਇਆ।

ਇਸ ਘਟਨਾ ਤੋਂ ਬਾਅਦ London Sikh Restaurant ਦਾ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਅਤੇ ਲੋਕਾਂ ਵਿਚਕਾਰ ਧਾਰਮਿਕ ਸੰਵੇਦਨਸ਼ੀਲਤਾ, ਕਾਰੋਬਾਰੀ ਹੱਕ ਅਤੇ ਕਾਨੂੰਨੀ ਕਾਰਵਾਈ ਨੂੰ ਲੈ ਕੇ ਤੀਖੀ ਚਰਚਾ ਜਾਰੀ ਹੈ।