British Columbia
1….ਬ੍ਰਿਟਿਸ਼ ਕੋਲੰਬੀਆ ਵਿੱਚ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਸਰਕਾਰ ਦੀ ਸਮੁੰਦਰੀ ਸੁਰੱਖਿਆ ਯੋਜਨਾ ਦੇ ਅਗਲੇ ਪੜਾਅ ਦੀ ਰੂਪਰੇਖਾ ਉਲੀਕੀ,,,, ਜਿਸ ਵਿੱਚ 2022 ਦੇ ਸੰਘੀ ਬਜਟ ਵਿੱਚ ਪਹਿਲਾਂ ਐਲਾਨ ਕੀਤਾ ਗਏ 2 ਬਿਲੀਅਨ ਡਾਲਰ ਨਿਵੇਸ਼ ਸ਼ਾਮਲ ਹੈ,,,,ਨਾਲ ਹੀ ਉਸ ਵੱਲੋਂ ਹਾਕੀ ਕੈਨੇਡਾ ਦੇ ਆਲੇ-ਦੁਆਲੇ ਚੱਲ ਰਹੇ ਵਿਵਾਦ ਅਤੇ ਰਾਸ਼ਟਰੀ ਜੂਨੀਅਰ ਟੀਮ ਦੇ ਮੈਂਬਰਾਂ ਨੂੰ ਸ਼ਾਮਲ ਕਰਨ ਵਾਲੇ 2018 ਦੇ ਕਥਿਤ ਜਿਨਸੀ ਹਮਲੇ ਤੇ ਵੀ ਚਰਚਾ ਕੀਤੀ ਗਈ।
Surrey
2…. ਸਰੀ ਦੀਆਂ ਮਿਉਸੀਂਪਲ ਚੋਣਾਂ 15 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ,,, ਜਿਸ ਲਈ ਨਾਮਜ਼ਦਗਿਆਂ ਦਾ ਸਿਲਸਲਾ ਸ਼ੁਰੂ ਹੋ ਚੁੱਕਿਆ ਹੈ,,,,ਸਰੀ ਤੋ ਲਿਬਰਲ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਸਰੀ ਦੇ ਮੇਅਰ ਵੱਜੋਂ ਚੋਣ ਲੜਨਗੇ,,,,ਸਰੀ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਧਾਲੀਵਾਲ ਵੱਲੋਂ ਇਹ ਐਲਾਨ ਕੀਤਾ ਗਿਆ।
Manitoaba
3… ਮੈਨੀਟੋਬਾ ਸੂਬੇ ਦੇ ਬਾਰਡਰ ਨੇੜੇ ਪੈਂਦੇ ਓਨਟਾਰੀਓ ਦੇ ਗਰੈਸੀ ਨੈਰੋਜ਼ ਰਿਜ਼ਰਵ ਦਾ ਨਾਮ ਕਈ ਵਾਰ ਸੁਰਖ਼ੀਆ ਵਿਚ ਰਿਹਾ ਹੈ,,,,,, ਗਰੈਸੀ ਨੈਰੋਜ਼ ਦੇ ਕਰੀਬ 90 ਫੀਸਦੀ ਲੋਕ ਮਰਕਰੀ ਦੇ ਜ਼ਹਿਰ ਤੋਂ ਪੀੜ੍ਹਤ ਨੇ ਅਤੇ ਉਹ ਪਿਛਲੇ ਪੰਜਾਹ ਸਾਲਾਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਨੇ,,,,,, ਬਲੌਗਰ ਅਤੇ ਪੋਡਕਾਸਟਰ ਦਰਸ਼ਨ ਮਹਾਰਾਜਾ ਆਪਣੇ ਪਲੈਟਫੋਰਮ ਰਾਹੀਂ ਸਾਊਥ ਏਸ਼ੀਅਨ ਭਾਈਚਾਰੇ ਨੂੰ ਸਥਾਨਕ ਮੂਲਵਾਸੀਆਂ ਦੀਆਂ ਇੰਨ੍ਹਾਂ ਸਮੱਸਿਆਵਾਂ ਤੋਂ ਜਾਣੂ ਕਰਵਾ ਰਹੇ ਨੇ,,,,ਇਸੇ ਦੌਰਾਨ ਉਨ੍ਹਾਂ ਵੱਲੋਂ ਗਰੈਸੀ ਨੈਰੋਜ਼ ਦੇ ਮੂਲਵਾਸੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਹਰ ਪੱਧਰ ਦੀ ਸਰਕਾਰ ਉੱਪਰ ਦਬਾਓ ਵੀ ਪਾਇਆ ਜਾ ਰਿਹਾ ਹੈ।
Surrey
4…. ਸਰੀ ਦੇ ਵਿੱਚ ਬੀਤੇ ਦਿਨੀ ਸਿੱਖ ਕਾਰੋਬਾਰੀ ਰਿਪੁਦਮਨ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ,,,ਇਹ ਘਟਨਾ ਬੀਤੇ ਵੀਰਵਾਰ ਨੂੰ ਸਵੇਰੇ 9.30 ਵਜੇ ਦੇ ਕਰੀਬ ਵਾਪਰੀ ਸੀ ਜਦੋਂ ਰਿਪੁਦਮਨ ਸਿੰਘ ਨੂੰ ਉਸ ਦੇ ਕੰਮ ਦੇ ਬਾਹਰ ਅਚਾਨਕ ਗੋਲੀਆਂ ਮਾਰ ਦਿੱਤੀਆਂ ਗਈਆਂ,,,, ਰਿਪੁਦਮਨ ਸਿੰਘ ਨੂੰ 2005 ਵਿੱਚ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਸੀ,,,,,ਰਿਪੁਦਮਨ ਸਿੰਘ ਦੇ ਬੇਟੇ ਜਸਪ੍ਰੀਤ ਸਿੰਘ ਮਲਿਕ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ ਜਿੱਥੇ ਉਹਨਾਂ ਕਿਹਾ ਕਿ ਉਹ ਨਹੀਂ ਮੰਨਦਾ ਕਿ ਉਨ੍ਹਾਂ ਦੇ ਪਿਤਾ ਦੇ ਇਸ ਕਤਲ ਅਤੇ 1985 ਏਅਰ ਇੰਡੀਆ ਧਮਾਕੇ ਦੇ ਮੁਕਦਮੇਂ ਦੇ ਨਤੀਜੀਆਂ ਦਾ ਆਪਸ ਵਿੱਚ ਕੋਈ ਮੇਲ ਨਹੀ ਹੈ,, ਅਤੇ ਉਹ ਇਸ ਸ਼ੂਟਿੰਗ ਹਾਦਸੇ ਨੂੰ ਹੱਲ ਕਰਨ ਲਈ ਆਰਸੀਐਮਪੀ ਉੱਤੇ ਪੂਰਾ ਭਰੋਸਾ ਰੱਖਦੇ ਹਨ।
Toronto
5….. ਟੋਰਾਂਟੋ ਡਾਊਨਟਾਊਨ ਵਿੱਚ ਕਿੰਗਸਟੀਨ ਵੈਸਟ ਵਿੱਚ ਇੱਕ ਨਾਈਟ ਕਲੱਬ ’ਚ ਗੋਲੀ ਚਲੱਣ ਦੀ ਘਟਨਾ ਵਿੱਚ ਬਰੈਂਪਟਨ ਦੇ 26 ਸਾਲਾ ਪਰਦੀਪ ਬਰਾੜ ਦੀ ਮੌਤ ਹੋ ਗਈ,,, ਅਤੇ ਕਲੱਬ ਵਿੱਚ ਕੰਮ ਕਰਦੀ ਇੱਕ ਵੇਟਰਸ ਵੀ ਜ਼ਖ਼ਮੀ ਹੋ ਗਈ,,,,ਜਿਸ ਨੂੰ ਬਾਅਦ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ,,,,ਅਤੇ ਜਿਸ ਨੂੰ ਹੁਣ ਛੁੱਟੀ ਮਿਲ ਚੁੱਕੀ ਹੈ,,,,ਮ੍ਰਿਤਕ ਪਰਦੀਪ ਬਰਾੜ ਦੇ ਦੂਰ ਦੇ ਰਿਸ਼ਤੇਦਾਰ ਰਮਨ ਬਰਾੜ ਦਾ ਕਹਿਣ ਹੈ ਕਿ ਪਰਦੀਪ ਉਸ ਕਲੱਬ ਵਿੱਚ ਆਪਣੇ ਦੋਸਤ ਦੀ birthday ਪਾਰਟੀ ਤੇ ਗਇਆ ਸੀ,,,,ਬਰਾੜ ਅਨੁਸਾਰ ਪਰਦੀਪ ਦੇ ਮਾਤਾ ਪਿਤਾ ਨੂੰ ਨਹੀ ਪਤਾ ਸੀ ਕਿ ਉਸ ਨੂੰ ਕਲੱਬ ਵਿੱਚ ਗੋਲੀ ਲੱਗ ਗਈ,,, ਪਰਦੀਪ ਦੇ ਮਾਤਾ ਪਿਤਾ ਨੂੰ ਸਵੇਰੇ ਪੱਤਾ ਲਗਾ ਹੈ ਕਿ ਉਨ੍ਹਾਂ ਦੇ ਪੁੱਤ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।
Ottawa
6…. ਇੱਕ ਵਰਚੁਅਲ ਪ੍ਰੈਸ ਕਾਨਫਰੰਸ ਵਿੱਚ, ਯੂਕਰੇਨੀ ਵਰਲਡ ਦੇ ਪ੍ਰਧਾਨ ਪੌਲ ਗ੍ਰੋਡ ਨੇ ਯੂਕਰੇਨ ਦੀ ਰੱਖਿਆ ਲਈ ਇੱਕ ਰਣਨੀਤਕ ਸਲਾਹਕਾਰ ਕੌਂਸਲ ਦੀ ਸ਼ੁਰੂਆਤ ਦੀ ਘੋਸ਼ਣਾ ਕੀਤੀ ,,,,,,,ਕੌਂਸਲ ਯੂਕਰੇਨੀ ਬਲਾਂ ਨੂੰ ਰਣਨੀਤਕ ਮੁਹਾਰਤ ਅਤੇ ਸੰਚਾਲਨ ਸਹਾਇਤਾ ਪ੍ਰਦਾਨ ਕਰੇਗੀ ਕਿਉਂਕਿ ਉਹ ਚੱਲ ਰਹੇ ਰੂਸੀ ਹਮਲੇ ਦੇ ਵਿਰੁੱਧ ਆਪਣੀਆਂ ਸਰਹੱਦਾਂ ਦੀ ਰੱਖਿਆ ਕਰਨਗੇ।
Ottawa
7…. ਕੈਨੇਡਾ ਵਿੱਚ 19 ਜੁਲਾਈ ਤੋਂ ਮੁੱੜ ਚਾਰ ਪ੍ਰਮੁੱਖ ਹਵਾਈ ਅੱਡਿਆਂ- ਟੋਰਾਂਟੋ, ਵੈਨਕੂਵਰ, ਕੈਲਗਰੀ ਅਤੇ ਮਾਂਟਰੀਅਲ ‘ਤੇ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਅੰਤਰਰਾਸ਼ਟਰੀ ਆਮਦ ਲਈ ਰੈਂਡਮ ਕੋਵਿਡ ਟੈਸਟਿੰਗ ਮੁੜ ਸ਼ੁਰੂ ਕੀਤੀ ਗਈ ਹੈ,,,,,ਕੈਨੇਡਾ ਨੇ 11 ਜੂਨ, 2022 ਨੂੰ ਹਵਾਈ ਮਾਰਗ ਰਾਹੀਂ ਕੈਨੇਡਾ ਵਿੱਚ ਦਾਖਲ ਹੋਣ ਵਾਲਿਆਂ ਲਈ ਲਾਜ਼ਮੀ ਟੈਸਟਿੰਗ ਬੰਦ ਕਰ ਦਿੱਤੀ ਸੀ, ਤਾਂ ਜੋ ਹਵਾਈ ਅੱਡਿਆਂ ਤੋਂ ਬਾਹਰ ਹਵਾਈ ਯਾਤਰੀਆਂ ਲਈ ਸੰਕਰਮਣ ਦੀ ਜਾਂਚ ਕੀਤੀ ਜਾ ਸਕੇ।ਇੱਕ ਬਿਆਨ ਵਿੱਚ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ (PHAC) ਨੇ ਕਿਹਾ ਕਿ ਕੈਨੇਡਾ ਵਿੱਚ ਕੋਵਿਡ-19 ਵਾਇਰਸ ਦੇ ਆਯਾਤ ਨੂੰ ਟਰੈਕ ਕਰਨ ਅਤੇ ਚਿੰਤਾ ਦੇ ਨਵੇਂ ਰੂਪਾਂ ਦੀ ਪਛਾਣ ਕਰਨ ਲਈ ਟੈਸਟਿੰਗ ਸਾਡੇ ਨਿਗਰਾਨੀ ਪ੍ਰੋਗਰਾਮ ਦਾ ਇੱਕ ਮਹੱਤਵਪੂਰਨ ਹਿੱਸਾ ਸੀ ਅਤੇ ਬਣੀ ਹੋਈ ਹੈ।
8…. ਬਾਥਰਸਟ ਸਟਰੀਟ ਤੇ ਡੰਡਸ ਸਟਰੀਟ ਵੈਸਟ ਉੱਤੇ ਛੁਰੇਬਾਜ਼ੀ ਦੀ ਵਾਪਰੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।
ਰਾਤੀਂ 9:20 ਵਜੇ ਦੇ ਨੇੜੇ ਤੇੜੇ ਪੁਲਿਸ ਨੂੰ ਇਸ ਘਟਨਾ ਦੀ ਰਿਪੋਰਟ ਦੇ ਕੇ ਇਲਾਕੇ ਵਿੱਚ ਸੱਦਿਆ ਗਿਆ। ਮੌਕੇ ਉੱਤੇ ਪੁਲਿਸ ਨੂੰ ਇੱਕ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲਿਆ। ਮਸ਼ਕੂਕਾਂ ਬਾਰੇ ਪੁਲਿਸ ਅਜੇ ਕਿਸੇ ਕਿਸਮ ਦਾ ਵੇਰਵਾ ਜਾਰੀ ਨਹੀਂ ਕਰ ਸਕੀ ਹੈ ਤੇ ਨਾ ਹੀ ਇਹ ਪਤਾ ਲੱਗ ਸਕਿਆ ਹੈ ਕਿ ਇਸ ਹਿੰਸਕ ਵਾਰਦਾਤ ਨੂੰ ਅੰਜਾਮ ਦੇਣ ਪਿੱਛੇ ਕੀ ਕਾਰਨ ਹੋ ਸਕਦਾ ਹੈ।