GTA News Media

Top Info Bar
22.1°C Toronto Loading date...
Canada World

North America News Update

North America News Update
Share this post via:

Halifax
1…. ਹੈਲੀਫੈਕਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੂਬੇ ਵਿੱਚ ਸਵੱਛ ਊਰਜਾ ਪ੍ਰੋਜੈਕਟਾਂ ਲਈ 255 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ,,,, ਤੇ ਨਾਲ ਹੀ ਰੂਸ ਤੋਂ ਐਨਰਜੀ ਸਪਲਾਈ ਬੰਦ ਕਰਨ ਲਈ ਯੂਰਪੀਅਨ ਦੇਸ਼ਾਂ ਉੱਤੇ ਪਾਏ ਜਾ ਰਹੇ ਦਬਾਅ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਉਹ ਕਈ ਮਹੀਨਿਆਂ ਤੋਂ ਜਰਮਨੀ ਦੇ ਚਾਂਸਲਰ ਓਲਫ ਸ਼ੋਲਜ਼ ਨਾਲ ਇਸ ਸਬੰਧ ਵਿੱਚ ਗੱਲ ਕਰ ਰਹੇ ਹਨ ਤੇ ਉਨ੍ਹਾਂ ਨੂੰ ਪੁੱਛ ਰਹੇ ਹਨ ਕਿ ਕੈਨੇਡਾ ਕਿਸ ਤਰ੍ਹਾਂ ਉਨ੍ਹਾਂ ਦੇ ਕੰਮ ਆ ਸਕਦਾ ਹੈ।

Surrey
2…. ਅਕਤੂਬਰ ਮਹੀਨੇ ਹੋਣ ਵਾਲੀਆਂ ਸਰੀ ਮਿਊਂਸਪਲ ਚੋਣਾ ਲਈ ਸਰਗਰਮੀਆਂ ਲਗਤਾਰ ਤੇਜ਼ ਹੋ ਰਹੀਆਂ ਹਨ, ਅਤੇ ਮਿਊਂਸਪਲ ਚੋਣ ਮੈਦਾਨ ਆਏ ਦਿਨ ਭਖ ਰਿਹਾ ਹੈ। ਸਰੀ ਸਿਵਿਕ ਚੋਣਾਂ ਲਈ ਮੇਅਰ ਲਈ ਵੱਖ ਵੱਖ ਪੰਜ ਊਮੀਦਵਾਰ ਆਪਣੀਆਂ ਸਲੇਟਾਂ ਦਾ ਐਲਾਨ ਕਰ ਚੁੱਕੇ ਹਨ, ਅਤੇ ਇਨਾ ਵਿਚ ਤਾਜ਼ਾ ਨਾਮ, ਸਰੀ ਫਸਟ ਟੀਮ ਦਾ ਹੈ, ਜਿਨਾ ਨੇ ਮੇਅਰ ਦੇ ਊਮੀਦਵਾਰ ਲਈ ਵੈਟਰਨ ਸਿਆਸਤਦਾਨ, ਗੋਰਡੀ ਹੌਗ ਨੂੰ ਮੈਦਾਨ ਵਿਚ ਊਤਾਰਿਆ ਹੈ। ਇਸ ਬਾਰ ਸਰੀ ਦੀਆਂ ਮਿਊਸਪਲ ਚੋਣਾ, ਬਹੁਤ ਦਿਲਚਸਪ ਹੋਣ ਦੇ ਆਸਾਰ ਬਣ ਰਹੇ ਹਨ।

Surrey
3…. ਭਾਰਤੀ ਬਾਕਸਰ (boxer) ਕੌਰ ਸਿੰਘ ਦੀ ਜੀਵਨੀ ਉੱਤੇ ਆਧਾਰਤ ਨਵੀਨ ਫਿਲਮ “ਪਦਮ ਸ੍ਰੀ ਕੌਰ ਸਿੰਘ” 22 ਜੁਲਾਈ ਨੂੰ ਦੁਨੀਆ ਭਰ ਵਿੱਚ ਰਿਲੀਜ ਹੋਣ ਜਾ ਰਹੀ ਹੈ। ਇਸ ਲਈ ਸਰੀ ਵਿੱਚ ਫਿਲਮ ਦੀ ਸਪੈਸ਼ਲ ਸਕਰੀਨਿੰਗ ਰੱਖੀ ਗਈ , ਜਿੱਥੇ ਮੰਨੀਆਂ ਪ੍ਰਮੰਨੀਆਂ ਸਖਸ਼ੀਅਤਾਂ ਸਮੇਤ ਸਾਰੇ ਹਾਜ਼ਰੀਨਾਂ ਨੇ ਫਿਲਮ ਨੂੰ ਬਹੁਤ ਪਸੰਦ ਕੀਤਾ,,,,ਉੱਥੇ ਮੌਜੂਦ ਲੋਕਾਂ ਦਾ ਮੰਨਣਾ ਹੈ ਕਿ ਕੌਰ ਸਿੰਘ ਦੀ ਇਹ ਫਿਲਮ ਪ੍ਰੇਰਣਾ ਦਾਇਕ ਹੈ।

Toronto
4…. ਜ਼ਹਿਰੀਲੇ ਹੋ ਚੁੱਕੇ ਪਾਣੀ ਕਾਰਨ ਕਈ ਨਾਮੁਰਾਦ ਬਿਮਾਰੀਆਂ ਤੋਂ ਪੀੜਤ ਗ੍ਰੈਸੀ ਨੈਰੋਜ਼ (GRASSY NARROWS) ਭਾਈਚਾਰੇ ਦੇ ਮੂਲ਼ ਨਿਵਾਸੀਆਂ ਵਲੋਂ ਟਾਰਾਂਟੋ ਵਿੱਚ ਕੁਈਨਜ਼ ਪਾਰਕ ਨੇੜੇ ਰੋਸ ਪ੍ਰਦਰਸ਼ਨ ਕੀਤੇ ਗਿਆ,,,,, ਗ੍ਰੈਸੀ ਨੈਰੋਜ਼ ਭਾਈਚਾਰੇ ਵਲੋਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਕਈ ਦਹਾਕਿਆਂ ਤੋਂ ਫੈਡਰਲ ਅਤੇ ਸੂਬਾਈ ਸਰਕਾਰ ਦੇ ਅੱਗੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।

Surrey
5…. ਸਰੀ ਸਿਟੀ ਕੌਂਸਲ ਵੱਲੋਂ ਨਿਊਟਨ ਦੇ ਕੱਬਡੀ ਪਾਰਕ ਵਿੱਚ ਦੋ ਨਵੇਂ ਵਾਲੀਬਾਲ ਕੋਰਟਸ ਖੋਲੇ ਗਏ ਹਨ,,, ਤੇ ਨਾਲ ਹੀ walking ਲੂਪ ਨੂੰ ਵੀ ਅਪਗ੍ਰੇਟ ਕੀਤਾ ਗਿਆ ਹੈ,,,,ਇਸ ਸਬੰਧੀ ਬੀਤੇ ਦਿਨੀ ਸਰੀ ਵਿੱਚ ਇਸ ਦੀ ਉਪਨਿੰਗ ਸੈਰਮਨੀ ਆਯੋਜਿਤ ਕੀਤੀ ਗਈ,,,ਸਰੀ ਦੇ ਮੇਅਰ ਡੱਗ ਮਕੈਲਮ ਨੇ ਕਿਹਾ ਕਿ ਅਸੀਂ ਅਪਗ੍ਰੇਡ ਕੀਤੇ ਕਬੱਡੀ ਪਾਰਕ ਨੂੰ ਦੁਬਾਰਾ ਖੋਲ੍ਹਣ ਉੱਤੇ ਬਹੁਤ ਖੁਸ਼ ਹਾਂ।

Yukon
6…. ਯੂਕੋਨ ਵਿੱਚ,ਮਾਨਸਿਕ ਸਿਹਤ ਅਤੇ ਨਸ਼ਾਖੋਰੀ ਦੀ ਸੰਘੀ ਮੰਤਰੀ ਕੈਰੋਲਿਨ ਬੇਨੇਟ ਵੱਲੋਂ ਨਿਊਜ਼ ਕਾਨਫਰੰਸ ਕੀਤੀ ਗਈ,,, ਜਿੱਥੇ ਉਹਨਾਂ ਵੱਲੋਂ ਯੂਕੋਨ ਵਿੱਚ ਪਰਿਵਾਰਕ ਹਿੰਸਾ ਨੂੰ ਰੋਕਣ ਅਤੇ ਹੱਲ ਕਰਨ ਲਈ ਫੰਡਿੰਗ ਦਾ ਐਲਾਨ ਕੀਤਾ,,, ਉਸ ਦੇ ਨਾਲ ਯੂਕੋਨ ਕੌਂਸ ਆਫ ਯੂਕੋਨ ਫਸਟ ਨੇਸ਼ਨਜ਼ ਦੇ ਨੁਮਾਇੰਦੇ ਪੀਟਰ ਜੌਹਨਸਟ ਵੀ ਸ਼ਾਮਲ ਹੋਏ।

Ottawa
7… ਪਾਰਲੀਮੈਂਟ ਹਿੱਲ ‘ਤੇ, ਕੰਜ਼ਰਵੇਟਿਵ ਇਮੀਗ੍ਰੇਸ਼ਨ ਆਲੋਚਕ ਜਸਰਾਜ ਸਿੰਘ ਹਾਲਨ ਨੇ ਅਫਗਾਨਿਸਤਾਨ ਵਿੱਚ ਆਪਣੇ ਮਿਸ਼ਨ ਦੌਰਾਨ ਕੈਨੇਡੀਅਨ ਬਲਾਂ ਨੂੰ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰਨ ਵਾਲੇ ਅਤੇ ਕਾਬੁਲ ਵਿੱਚ ਕੈਨੇਡੀਅਨ ਦੂਤਾਵਾਸ ਵਿੱਚ ਕੰਮ ਕਰਨ ਵਾਲੇ ਅਫਗਾਨ ਨਾਗਰਿਕਾਂ ਨੂੰ ਮੁੜ ਵਸਾਉਣ ਲਈ ਸੰਘੀ ਸਰਕਾਰ ਦੇ ਵਿਸ਼ੇਸ਼ ਇਮੀਗ੍ਰੇਸ਼ਨ ਪ੍ਰੋਗਰਾਮ ਬਾਰੇ ਚਰਚਾ ਕੀਤੀ। ਉਸ ਨਾਲ ਅਫਗਾਨ ਵਕੀਲ ਵੀ ਸ਼ਾਮਲ ਹੋਏ। ਕੈਨੇਡਾ ਪ੍ਰੋਗਰਾਮ ਰਾਹੀਂ 18,000 ਅਫਗਾਨ ਨਾਗਰਿਕਾਂ ਨੂੰ ਮੁੜ ਵਸਾਉਣ ਲਈ ਵਚਨਬੱਧ ਹੈ, ਜਿਸਦਾ ਐਲਾਨ ਇੱਕ ਸਾਲ ਪਹਿਲਾਂ 23 ਜੁਲਾਈ, 2021 ਨੂੰ ਕੀਤਾ ਗਿਆ ਸੀ।

8…. ਸਟੈਟੇਸਟਿਕਸ ਕੈਨੇਡਾ ਵੱਲੋਂ ਹਾਲੇ ਵਿੱਚ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਜੂਨ ਦੇ ਮਹੀਨੇ ਵਿੱਚ ਕੈਨੇਡਾ ’ਚ ਮਹਿੰਗਾਈ ਦਰ ਵੱਧ ਕੇ 8.1 ਫੀਸਦੀ ਹੋ ਗਈ ਹੈ,, ਜਨਵਰੀ 1983 ਤੋਂ ਬਾਅਦ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਸਾਲਾਨਾ ਤਬਦੀਲੀ ਹੈ,,,, ਮਈ ਦੇ ਮਹੀਨੇ ਵਿੱਚ ਮਹਿੰਗਾਈ ਦਰ 7.7 ਫੀਸਦੀ ਸੀ,,,,ਸਟੈਟੇਸਟਿਕਸ ਕੈਨੇਡਾ ਨੇ ਕਿਹਾ ਕਿ ਜੂਨ ਦੇ ਮਹੀਨੇ ਵਿੱਚ ਕੀਮਤਾਂ ਚ ਤੇਜ਼ੀ ਮੁੱਖ ਤੌਰ ਉੱਤੇ ਗੈਸ ਦੀਆਂ ਕੀਮਤਾਂ ਦੇ ਤੇਜ਼ ਨਾਲ ਵੱਧਣ ਦਾ ਨਤੀਜਾ ਸੀ,,,,ਇਕ ਸਾਲ ਦੀ ਪਹਿਲਾਂ ਦੀ ਤੁਲਨਾ ਵਿੱਚ ਗੈਸ ਦੀਆਂ ਕੀਮਤਾਂ ਵਿੱਚ 50 ਫੀਸਦੀ ਦਾ ਵਾਧਾ ਹੋਇਆ ਹੈ,,,,ਜ਼ਿਕਰਯੋਗ ਹੈ ਕਿ ਮਹਿੰਗਾਈ ਨੂੰ ਠਲ੍ਹ ਪਾਉਣ ਲਈ ਬੈਂਕ ਆਫ ਕੈਨੇਡਾ ਵੱਲੋਂ ਵੀ ਵਿਆਜ ਦਰਾਂ ਵਿੱਚ ਵਾਧਾ ਕੀਤੀ ਜਾ ਰਿਹਾ ਹੈ।