GTA News Media

Top Info Bar
22.1°C Toronto Loading date...
Canada World

North America News Update

North America News Update
Share this post via:

1… ਅਜੈਕਸ ਵਿੱਚ ,ਇੱਕ ਨਿਊਜ਼ ਕਾਨਫਰੰਸ ਵਿੱਚ ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲੀਚੇ ਨੇ ਕੋਵਿਡ-19 ਮਹਾਂਮਾਰੀ ਦੌਰਾਨ ਦੋ ਸਾਲਾਂ ਦੀ ਪੜ੍ਹਾਈ ਵਿੱਚ ਵਿਘਨ ਪੈਣ ਤੋਂ ਬਾਅਦ ਵਿਦਿਆਰਥੀਆਂ ਨੂੰ ਸਕੂਲ ਵਾਪਸ ਜਾਣ ਵਿੱਚ ਮਦਦ ਕਰਨ ਲਈ ਸਾਲ 2022-23 ਦੇ ਸਕੂਲੀ ਸਾਲ ਲਈ ਆਪਣੀ ‘ਪਲਾਨ ਟੂ ਕੈਚ ਅੱਪ’ ਦਾ ਐਲਾਨ ਕੀਤਾ,,,,, ਇਸ ਯੋਜਨਾ ਵਿੱਚ “ਕਲੱਬ, ਬੈਂਡ ਅਤੇ ਫੀਲਡ ਟ੍ਰਿਪਸ ਵਰਗੇ ਪਾਠਕ੍ਰਮਾਂ ਸਮੇਤ ਪੂਰਾ ਸਕੂਲ ਅਨੁਭਵ” ਦੇ ਨਾਲ ਸਿੱਖਿਆ ਵਿੱਚ ਨਿਵੇਸ਼ ਕਰਨਾ ਅਤੇ ਵਿਦਿਆਰਥੀਆਂ ਨੂੰ ਸਮੇਂ ਸਿਰ ਸਕੂਲ ਵਿੱਚ ਵਾਪਸ ਲਿਆਉਣਾ ਸ਼ਾਮਲ ਹੈ।

2…. ਪਿੰਗਲਵਾੜਾ ਸੁਸਾਇਟੀ ਆਫ ਓਨਟਾਰੀਓ ਦੇ ਵੱਲੋਂ ਬਰੈਂਪਟਨ ਦੇ ਗੁਰੂਦੁਆਰਾ ਗੁਰੂ ਨਾਨਲਕ ਮਿਸ਼ਨ ਸਾਹਿਬ ਤੋਂ ਆਪਣੀ ਸਾਲਾਨਾ ਚੈਰਿਟੀ ਵਾਕ ਦੀ ਸ਼ੁਰੂਆਤ ਕੀਤੀ ਗਈ,,,,ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ,,,, ਇਹ 9ਵੀਂ ਸਾਲਾਨਾ ਚੈਰਿਟੀ ਵਾਕ ਭਗਤ ਪੂਰਨ ਸਿੰਘ ਨੂੰ ਸਮਰਪਿਤ ਸੀ,,,,, ਬਿਹਤਰ ਵਾਤਾਵਰਣ ਅਤੇ ਤੰਦਰੁਸਤ ਜੀਵਨ ਸ਼ੈਲੀ ਦੇ ਉਦੇਸ਼ ਨਾਲ ਇਸ ਵਾਕ ਦਾ ਆਜੋਜਨ ਕੀਤਾ ਗਿਆ,,,,ਜ਼ਿਕਰਯੋਗ ਹੈ ਕਿ ਅਮ੍ਰਿਤਸਰ ਸਥਿਤ ਪਿੰਗਲਵਾੜੇ ਦਾ ਨਿਰਮਾਣ ਭਗਤ ਪੂਰਨ ਸਿੰਘ ਨੇ ਕੀਤਾ ਸੀ ਜੋ ਅੱਜ ਤੱਕ ਹਜ਼ਾਰਾਂ ਬੇਆਸਰਿਆ ਦਾ ਸਹਾਰਾ ਬਣਇਆ ਹੈ।

3…. ਕੱਲ ਵਿਸਲਰ ਵਿਲੇਜ ਵਿਚ ਇੱਕ ਹੋਟਲ ਦੇ ਬਾਹਰ ਹੋਈ ਗੋਲੀ ਦੀ ਵਾਰਦਾਤ ਵਿਚ, ਦੋ ਪੰਜਾਬੀ ਨੌਜਵਾਨਾਂ ਦਾ ਕਤਲ ਹੋ ਗਿਆ ਹੈ। ਮਾਰਿਆ ਗਿਆ ਇੱਕ ਵਿਅਕਤੀ, ਮਨਿੰਦਰ ਧਾਲੀਵਾਲ ਬਰੱਦਰਜ਼ ਕੀਪਰਜ਼ ਗੈਂਗ ਨਾਲ ਸਬੰਧਤ ਦੱਸਿਆ ਗਿਆ ਹੈ, ਜਦਕਿ ਮਾਰੇ ਗਏ ਦੂਜੇ ਵਿਅਕਤੀ, ਸਤਿੰਦਰ ਗਿੱਲ ਦਾ ਗੈਂਗ ਗਤੀਵਿਧੀਆਂ ਨਾਲ ਕੋਈ ਸਬੰਧ ਨਹੀਂ ਦੱਸਿਆ ਜਾ ਰਿਹਾ। ਇਸੇ ਦੌਰਾਨ ਕਤਲਾਂ ਦੀ ਉਕਤ ਘਟਨਾ ਤੋਂ ਬਾਅਦ, ਵਿਸਲਰ ਆਰ ਸੀ ਐਮ ਪੀ ਨੇ, ਸਬੰਧਤ ਜੁਰਮ ਨਾਲ ਸਬੰਧਤ ਦੋ ਸ਼ੱਕੀ ਵਿਅਕਤੀਆਂ ਨੂੰ ਗਿਰਫਤਾਰ ਕਰ ਲਿਆ ਸੀ, ਜਿਹੜੇ ਹੁਣ ਫਸਟ ਡਿਗਰੀ ਮਰਡਰ ਚਾਰਜ ਦਾ ਸਾਹਮਣਾ ਕਰ ਰਹੇ ਹਨ।

4… ਰੌਜਰਜ਼ ਦੀਆਂ ਸੇਵਾਵਾਂ 15 ਘੰਟੇ ਲਈ ਠੱਪ ਹੋਣ ਦੇ ਮਾਮਲੇ ਵਿੱਚ ਹਾਊਸ ਆਫ ਕਾਮਨਜ਼ ਦੀ ਇੰਡਸਟਰੀ ਕਮੇਟੀ ਵੱਲੋਂ ਸੁਣਵਾਈਆਂ ਕੀਤੀਆਂ ਗਈਆਂ,,,,ਰੌਜਰਜ਼ ਦੀਆਂ ਸੇਵਾਵਾਂ ਵਿੱਚ ਬੀਤੇ ਦਿਨੀਂ ਆਈ ਇਸ ਦਿੱਕਤ ਕਾਰਨ ਕਈ ਮਿਲੀਅਨ ਕੈਨੇਡੀਅਨਜ਼ ਦਾ ਸੰਚਾਰ ਹੋਰਨਾਂ ਥਾਂਵਾਂ ਨਾਲੋਂ ਟੁੱਟ ਗਿਆ ਸੀ,,,,8 ਜੁਲਾਈ ਨੂੰ ਰੌਜਰਜ਼ ਦੀਆਂ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਇਸ ਦੇ ਕਸਟਮਰਜ਼ ਲਈ ਏਟੀਐਮ ਸੇਵਾਵਾਂ, ਬੈਂਕਿੰਗ ਸਿਸਟਮ ਤੇ ਕਈ ਕੈਨੇਡੀਅਨ ਸ਼ਹਿਰਾਂ ਵਿੱਚ 911 ਉੱਤੇ ਕੀਤੀ ਜਾਣ ਵਾਲੀ ਐਮਰਜੰਸੀ ਕਾਲ ਦੀ ਸਹੂਲਤ ਤੱਕ ਠੱਪ ਪੈ ਗਈ ਸੀ।

5… ਕੈਨੇਡਾ ਵਿਚ ਬ੍ਰਿਟਿਸ਼ ਕੋਲੰਬੀਆ ਦੇ ਉਪਨਗਰ ਵੈਨਕੂਵਰ ਵਿਚ ਇਕ ਬੰਦੂਕਧਾਰੀ ਨੇ ਬੇਘਰ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ, ਜਿਸ ਵਿਚ 2 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 2 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ,,,, ਉਨ੍ਹਾਂ ਦੱਸਿਆ ਕਿ ਬਾਅਦ ਵਿਚ ਪੁਲਸ ਨੇ ਹਮਲਾਵਰ ਨੂੰ ਮਾਰ ਦਿੱਤਾ,,,, ਅਧਿਕਾਰੀਆਂ ਮੁਤਾਬਕ ਗੋਲੀਬਾਰੀ ਵਿਚ ਲੈਂਗਲੀ ਦੇ ਬੈਡਰੂਮ ਕਮਿਊਨਿਟੀ ਇਲਾਕੇ ਵਿਚ ਭਗਦੜ ਮਚ ਗਈ।

6… ਐਡਮਿੰਟਨ ਵਿੱਚ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਵਿੱਚ ਰੋਮਨ ਕੈਥੋਲਿਕ ਚਰਚ ਵੱਲੋਂ ਨਿਭਾਈ ਗਈ ਭੂਮਿਕਾ ਲਈ ਪੋਪ ਫਰਾਂਸਿਸ ਵੱਲੋਂ ਡੂੰਘੇ ਦਰਦ ਤੇ ਪਛਤਾਵੇ ਦਾ ਪ੍ਰਗਟਾਵਾ ਕੀਤਾ ਗਿਆ।ਉਨ੍ਹਾਂ ਆਖਿਆ ਕਿ ਇਹ ਸੱਭ ਦੁਖਦਾਈ ਰਿਹਾ,,,,ਉਨ੍ਹਾਂ ਆਖਿਆ ਕਿ ਸੱਤਾ ਦੀ ਬਸਤੀਵਾਦੀ ਸੋਚ, ਜਿਸ ਦਾ ਕਈ ਇਸਾਈਆਂ ਵੱਲੋਂ ਸਮਰਥਨ ਕੀਤਾ ਗਿਆ ਤੇ ਜਿਸ ਕਾਰਨ ਮੂਲਵਾਸੀ ਲੋਕਾਂ ਨੂੰ ਦਬਾਇਆ ਗਿਆ, ਲਈ ਉਹ ਮੁਆਫੀ ਮੰਗਦੇ ਹਨ। ਉਨ੍ਹਾਂ ਆਖਿਆ ਕਿ ਚਰਚ ਦੇ ਕਈ ਮੈਂਬਰਾਂ ਤੇ ਧਾਰਮਿਕ ਕਮਿਊਨਿਟੀਜ਼ ਵੱਲੋਂ ਇਸ ਤਰ੍ਹਾਂ ਦੀ ਸੋਚ ਲਈ ਸਹਿਯੋਗ ਦੇਣ ਵਾਲਿਆਂ ਬਦਲੇ ਉਹ ਮੁਆਫੀ ਮੰਗਦੇ ਹਨ।

7… ਪਾਰਲੀਮੈਂਟ ਹਿੱਲ ‘ਤੇ, ਕੰਜ਼ਰਵੇਟਿਵ ਐਮਪੀਜ਼ ਨੇ 2020 ਨੋਵਾ ਸਕੋਸ਼ੀਆ ਸਮੂਹਿਕ ਗੋਲੀਬਾਰੀ ਦੀ ਜਾਂਚ ਵਿੱਚ ਕਥਿਤ ਰਾਜਨੀਤਿਕ ਦਖਲਅੰਦਾਜ਼ੀ ‘ਤੇ ਹਾਊਸ ਆਫ ਕਾਮਨਜ਼ ਪਬਲਿਕ ਸੇਫਟੀ ਕਮੇਟੀ ਦੀ ਪਹਿਲੀ ਮੀਟਿੰਗ ਤੋਂ ਪਹਿਲਾਂ ਇੱਕ ਨਿਊਜ਼ ਕਾਨਫਰੰਸ ਕੀਤੀ। ਕਮੇਟੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਸਾਬਕਾ ਜਨਤਕ ਸੁਰੱਖਿਆ ਮੰਤਰੀ ਬਿਲ ਬਲੇਅਰ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੇ ਸਮੂਹਿਕ ਗੋਲੀਬਾਰੀ ਦੀ ਜਾਂਚ ਬਾਰੇ ਵੇਰਵੇ ਜਾਰੀ ਕਰਨ ਲਈ RCMP ਕਮਿਸ਼ਨਰ ਬ੍ਰੈਂਡਾ ਲੱਕੀ ‘ਤੇ ਸਿਆਸੀ ਦਬਾਅ ਪਾਇਆ ਸੀ।

8… ਬਹਾਮਾਸ ਨੇੜੇ ਐਤਵਾਰ ਤੜਕੇ ਹੈਤੀ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ, ਜਿਸ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰਾਂ ਨੂੰ ਬਚਾ ਲਿਆ ਗਿਆ,,,, ਕਿਸ਼ਤੀ ਨਿਊ ਪ੍ਰੋਵਿਡੈਂਸ ਤੋਂ ਤਕਰੀਬਨ ਸੱਤ ਮੀਲ ਦੂਰ ਪਲਟ ਗਈ,,,,, ਪ੍ਰਧਾਨ ਮੰਤਰੀ ਫਿਲਿਪ ਬ੍ਰੇਵ ਡੇਵਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਰਨ ਵਾਲਿਆਂ ਵਿੱਚ 15 ਔਰਤਾਂ, ਇੱਕ ਪੁਰਸ਼ ਅਤੇ ਇੱਕ ਬੱਚਾ ਸ਼ਾਮਲ ਹੈ,,,, ਉਨ੍ਹਾਂ ਕਿਹਾ ਕਿ ਬਚਾਏ ਗਏ ਲੋਕ ਸਿਹਤ ਕਰਮਚਾਰੀਆਂ ਦੀ ਨਿਗਰਾਨੀ ਹੇਠ ਹਨ,,,,, ਡੇਵਿਸ ਨੇ ਕਿਹਾ ਕਿ ਜਾਂਚਕਰਤਾਵਾਂ ਦੇ ਅਨੁਸਾਰ, ਦੋਹਰੇ ਇੰਜਣ ਵਾਲੀ ਕਿਸ਼ਤੀ ਸਪੱਸ਼ਟ ਤੌਰ ‘ਤੇ ਸ਼ਨੀਵਾਰ ਦੁਪਹਿਰ 1 ਵਜੇ ਦੇ ਕਰੀਬ ਬਹਾਮਾਸ ਤੋਂ ਮਿਆਮੀ ਲਈ ਰਵਾਨਾ ਹੋਈ, ਜਿਸ ਵਿੱਚ ਘੱਟੋ-ਘੱਟ 60 ਲੋਕ ਸਵਾਰ ਸਨ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਉਣ ਲਈ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਕੀ ਇਹ ਮਨੁੱਖੀ ਤਸਕਰੀ ਦਾ ਮਾਮਲਾ ਤਾਂ ਨਹੀਂ ਹੈ।