GTA News Media

Top Info Bar
22.1°C Toronto Loading date...
World

NRIs in Washington protest against PM Modi in front of White House

NRIs in Washington protest against PM Modi in front of White House
Share this post via:

ਵਾਸ਼ਿੰਗਟਨ ‘ਚ ਕਿਸਾਨੀ ਅੰਦੋਲਨ ਦੇ ਹੱਕ ‘ਚ ਡਟੇ ਪ੍ਰਵਾਸੀ ਭਾਰਤੀਆ ਨੇ ਵ੍ਹਾਈਟ ਹਾਊਸ ਅੱਗੇ ਕੀਤਾ ਮੋਦੀ ਦਾ ਵਿਰੋਧ

Washington: During Prime Minister Narendra Modi’s visit to the United States, NRIs and Sikhs from all walks of life staged a protest in the US capital, Washington DC, dedicated to the ongoing peasant movement.

According to the report, the protest started at 12 noon in Lafayette Park of the White House. When Prime Minister Narendra Modi was in a meeting with US President Biden and the protesting Indians outside were chanting ‘Modi go back’. The White House was packed with peasants.

 

Let it be known that the protesting NRIs of Indian origin. Farmer said that the Modi government should repeal the three black laws enacted against the farmers.He also conveyed the message of full support to the farmers who had fought on the Delhi front and the families of those who lost their lives in the front through this protest march at the international level.

ਵਾਸ਼ਿੰਗਟਨ ‘ਚ ਕਿਸਾਨੀ ਅੰਦੋਲਨ ਦੇ ਹੱਕ ‘ਚ ਡਟੇ ਪ੍ਰਵਾਸੀ ਭਾਰਤੀਆ ਨੇ ਵ੍ਹਾਈਟ ਹਾਊਸ ਅੱਗੇ ਕੀਤਾ ਮੋਦੀ ਦਾ ਵਿਰੋਧ

ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੇ ਦੌਰਾਨ ਹਰ ਵਰਗ ਦੇ ਪ੍ਰਵਾਸੀ ਭਾਰਤੀਆਂ ਅਤੇ ਸਿੱਖਾਂ ਵੱਲੋਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਰੋਸ ਪ੍ਰਦਰਸ਼ਨ ਕੀਤਾ ਗਿਆ।
ਰਿਪੋਰਟ ਅਨੁਸਾਰ, ਇਹ ਵਿਰੋਧ ਪ੍ਰਦਰਸ਼ਨ ਦੁਪਿਹਰ ਦੇ 12 ਵਜੇ ਵ੍ਹਾਈਟ ਹਾਊਸ ਦੇ ਲਾਫਾਇਟੇ ਪਾਰਕ ‘ਚ ਸ਼ੁਰੂ ਹੋ ਗਿਆ ਸੀ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਨ ਰਾਸ਼ਟਰਪਤੀ ਬਾਈਡੇਨ ਦੇ ਨਾਲ ਮੀਟਿੰਗ ‘ਚ ਸਨ ਅਤੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਭਾਰਤੀ ‘ਮੋਦੀ ਗੋਅ ਬੈਕ’ ਨਾਅਰੇ ਪਿੱਛੋਂ ਸਾਫ਼ ਸੁਣਾਈ ਦੇ ਰਹੇ ਸਨ। ਵ੍ਹਾਈਟ ਹਾਊਸ ਦਾ ਚਾਰ-ਚੁਫੈਰਾ ਕਿਸਾਨੀ ਮੋਰਚੇ ਦੇ ਸਮਰਥਕਾਂ ਦੇ ਨਾਲ ਭਰਿਆ ਨਜ਼ਰ ਆਇਆ।

ਦੱਸ ਦਈਏ ਕਿ ਰੋਸ ਪ੍ਰਦਰਸ਼ਨ ਕਰ ਰਹੇ ਭਾਰਤੀ ਮੂਲ ਦੇ ਐੱਨ.ਆਰ.ਆਈਜ਼. ਫਾਰ ਫਾਰਮਰ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ,ਉਹਨਾ ਨੇ ਦਿੱਲੀ ਮੋਰਚੇ ਤੇ ਡਟੇ ਹੋਏ ਕਿਸਾਨਾਂ ਅਤੇ ਮੋਰਚੇ ਵਿਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਦੇ ਨਾਲ ਆਪਣਾ ਪੂਰਨ ਸਾਥ ਦੇਣ ਦਾ ਸੁਨੇਹਾ ਵੀ ਇਸ ਰੋਸ ਮਾਰਚ ਰਾਹੀਂ ਅੰਤਰਰਾਸ਼ਟਰੀ ਪੱਧਰ ਤੇ ਦਿੱਤਾ।