Iran War ਦੇ ਦਰਮਿਆਨ Japan ਜਾਰੀ ਕਰੇਗਾ 80 ਮਿਲੀਅਨ ਬੈਰਲ Oil Stock |
Japan ਨੇ ਜਾਰੀ ਕਰਨੇ 80 ਮਿਲੀਅਨ ਬੈਰਲ Oil Stocks |
ਮੱਧ ਪੂਰਬ ਵਿੱਚ ਚੱਲ ਰਹੀ Iran War ਕਾਰਨ ਵਿਸ਼ਵ ਭਰ ਵਿੱਚ ਤੇਲ ਸਪਲਾਈ ‘ਤੇ ਅਸਰ ਪੈ ਰਿਹਾ ਹੈ। ਇਸ ਦਰਮਿਆਨ ਜਪਾਨ ਨੇ ਘਰੇਲੂ ਮਾਰਕੀਟ ਵਿੱਚ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਆਪਣੇ Oil Stocks ਜਾਰੀ ਕਰਨ ਦਾ ਫੈਸਲਾ ਕੀਤਾ ਹੈ।
ਟੋਕਿਓ ਸਰਕਾਰ ਨੇ ਐਲਾਨ ਕੀਤਾ ਹੈ ਕਿ ਸੋਮਵਾਰ ਤੋਂ ਜਪਾਨ ਆਪਣੇ ਸਟਾਕਪਾਇਲ ਵਿੱਚੋਂ ਕਰੀਬ 80 ਮਿਲੀਅਨ ਬੈਰਲ ਤੇਲ ਰਿਲੀਜ਼ ਕਰੇਗਾ। ਇਹ ਮਾਤਰਾ ਜਪਾਨ ਲਈ ਲਗਭਗ 45 ਦਿਨਾਂ ਦੀ ਸਪਲਾਈ ਦੇ ਬਰਾਬਰ ਹੈ। ਇਸ ਕਦਮ ਦਾ ਮਕਸਦ Oil Stocks ਦੀ ਵਰਤੋਂ ਕਰਕੇ ਘਰੇਲੂ ਸਪਲਾਈ ਨੂੰ ਸਥਿਰ ਕਰਨਾ ਅਤੇ ਵਧਦੀਆਂ ਕੀਮਤਾਂ ਨੂੰ ਕਾਬੂ ਕਰਨਾ ਹੈ।
ਗਲਫ ਖੇਤਰ ਦੇ Hormuz Strait ਰਾਹੀਂ ਤੇਲ ਸਪਲਾਈ ਪ੍ਰਭਾਵਿਤ ਹੋਣ ਕਾਰਨ ਜਪਾਨ ਵਿੱਚ ਪੈਟਰੋਲ ਦੀਆਂ ਕੀਮਤਾਂ ਵਧਣ ਲੱਗੀਆਂ ਹਨ। ਇਸੇ ਕਰਕੇ ਸਰਕਾਰ ਨੇ ਰਿਫਾਈਨਰੀਆਂ ਨੂੰ ਕਿਹਾ ਹੈ ਕਿ ਉਹ ਜਾਰੀ ਕੀਤੇ ਗਏ Oil Stocks ਦੀ ਵਰਤੋਂ ਕਰਕੇ ਘਰੇਲੂ ਮੰਗ ਪੂਰੀ ਕਰਨ।
ਇਹ ਕਦਮ ਅੰਤਰਰਾਸ਼ਟਰੀ ਊਰਜਾ ਏਜੰਸੀ (IEA) ਵੱਲੋਂ ਸਮਨਵਿਤ ਕੀਤੇ ਜਾ ਰਹੇ 400 ਮਿਲੀਅਨ ਬੈਰਲ ਦੇ ਗਲੋਬਲ ਰਿਲੀਜ਼ ਯੋਜਨਾ ਦਾ ਹਿੱਸਾ ਵੀ ਹੋ ਸਕਦਾ ਹੈ, ਜਿਸਦਾ ਉਦੇਸ਼ ਜੰਗ ਕਾਰਨ ਪੈਦਾ ਹੋਈ ਸਪਲਾਈ ਸੰਕਟ ਨੂੰ ਘਟਾਉਣਾ ਹੈ।
ਜਪਾਨ ਨੇ ਆਪਣਾ ਰਾਸ਼ਟਰੀ Oil Stocks ਪ੍ਰਣਾਲੀ 1978 ਵਿੱਚ ਸ਼ੁਰੂ ਕੀਤਾ ਸੀ, ਜਦੋਂ 1970 ਦੇ ਦਹਾਕੇ ਵਿੱਚ ਅਰਬ ਤੇਲ ਪਾਬੰਦੀ ਕਾਰਨ ਵੱਡਾ ਊਰਜਾ ਸੰਕਟ ਪੈਦਾ ਹੋਇਆ ਸੀ। ਅੱਜ ਜਪਾਨ ਆਪਣੇ ਸਟਾਕ ਵਿੱਚ ਲਗਭਗ 254 ਦਿਨਾਂ ਦੀ ਤੇਲ ਖਪਤ ਦੇ ਬਰਾਬਰ ਭੰਡਾਰ ਰੱਖਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ Oil Stocks ਨੂੰ ਜਾਰੀ ਕਰਨਾ ਛੋਟੇ ਸਮੇਂ ਲਈ ਸਪਲਾਈ ਅਤੇ ਕੀਮਤਾਂ ਨੂੰ ਸਥਿਰ ਕਰ ਸਕਦਾ ਹੈ, ਪਰ ਜੇ Hormuz Strait ਵਿੱਚ ਵਿਘਨ ਲੰਬੇ ਸਮੇਂ ਤੱਕ ਰਹਿੰਦਾ ਹੈ ਤਾਂ ਇਹ ਹੱਲ ਸਿਰਫ਼ ਅਸਥਾਈ ਸਾਬਤ ਹੋ ਸਕਦਾ ਹੈ।