GTA News Media

Top Info Bar
22.1°C Toronto Loading date...
World

Omicron ਵਾਇਰਸ ਦੀ ਦਹਿਸ਼ਤ :5 ਸਾਲ ਤੋਂ ਘੱਟ ਉਮਰ ਦੇ ਬੱਚੇ ਬਣ ਰਿਹੇ ਨੇ ਵਾਇਰਸ ਦਾ ਸ਼ਿਕਾਰ

Omicron ਵਾਇਰਸ ਦੀ ਦਹਿਸ਼ਤ :5 ਸਾਲ ਤੋਂ ਘੱਟ ਉਮਰ ਦੇ ਬੱਚੇ ਬਣ ਰਿਹੇ ਨੇ ਵਾਇਰਸ ਦਾ ਸ਼ਿਕਾਰ
Share this post via:

ਦੱਖਣੀ ਅਫ਼ਰੀਕਾ ਵਿੱਚ ਮਾਹਰਾਂ ਨੇ ਬੱਚਿਆਂ ’ਚ ਕੋਵਿਡ-19 ਦੇ ਵੱਧਦੇ ਮਾਮਲਿਆਂ ਉੱਤੇ ਚਿੰਤਾ ਪ੍ਰਗਟ ਕੀਤੀ ਹੈ। ਦੇਸ਼ ਵਿੱਚ ਸ਼ੁੱਕਰਵਾਰ ਰਾਤ ਤੱਕ ਕੋਰੋਨਾ ਦੇ 16,055 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਸਨ ਤੇ 25 ਪੀੜਤ ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਸੀ। ਨੈਸ਼ਨਲ ਇੰਸਟੀਚਿਊਟ ਆਫ਼ ਕਮਿਊਨੀਕੇਬਲ ਡੀਸੀਜ਼ ਦੀ ਡਾ. ਵਸੀਲਾ ਜਸਤ ਨੇ ਕਿਹਾ ਕਿ ਪਹਿਲਾਂ ਬੱਚੇ ਕੋਵਿਡ ਮਹਾਮਾਰੀ ਨਾਲ ਇੰਨੇ ਪ੍ਰਭਾਵਿਤ ਨਹੀਂ ਹੋਏ ਸਨ ਅਤੇ ਨਾ ਹੀ ਉਨ੍ਹਾਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਾਉਣਾ ਪਿਆ ਸੀ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੀ ਇਹ ਤੀਸਰੀ ਲਹਿਰ ਵਿੱਚ 5 ਤੋਂ ਘੱਟ ਉਮਰ ਦੇ ਜ਼ਿਆਦਾ ਬੱਚੇ ਹਸਪਤਾਲ ’ਚ ਦਾਖ਼ਲ ਕਰਵਾਏ ਗਏ। ਇਸ ਤੋਂ ਬਿਨਾ 15 ਤੋਂ 19 ਸਾਲ ਦੇ ਬੱਚਿਆਂ ਨੂੰ ਵੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਉਣਾ ਪਿਆ।

ਡਾ. ਜਸਤ ਨੇ ਕਿਹਾ ਕਿ ‘ਹੁਣ ਚੌਥੀ ਲਹਿਰ ਦੀ ਸ਼ੁਰੂਆਤ ‘ਚ ਹਰ ਉਮਰ ਵਰਗ ‘ਚ ਮਾਮਲੇ ਤੇਜ਼ੀ ਨਾਲ ਵਧੇ ਹਨ ਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਖ਼ਾਸ ਤੌਰ ਤੇ ਮਾਮਲੇ ਵਧੇ ਹਨ।ਪਰ ਪਹਿਲੀ ਅਤੇ ਦੂਜੀ ਲਹਿਰ ’ਚ ਅਜਿਹਾ ਨਹੀਂ ਸੀ। ਉਨ੍ਹਾਂ ਨੇ ਕਿਹਾ, ‘ਹਾਲਾਂਕਿ ਬੱਚਿਆਂ ‘ਚ ਸੰਕਰਮਣ ਦੇ ਮਾਮਲੇ ਅਜੇ ਵੀ ਸਭ ਤੋਂ ਘੱਟ ਹਨ। ਸਭ ਤੋਂ ਵੱਧ ਮਾਮਲੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ‘ਚ ਹਨ ਤੇ ਉਸ ਤੋਂ ਬਾਅਦ ਸਭ ਤੋਂ ਵੱਧ ਮਾਮਲੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ‘ਚ ਹਨ। ਉੱਧਰ ,ਸਿਹਤ ਮੰਤਰੀ ਜੋਅ ਫਾਹਲਾ ਨੇ ਕਿਹਾ ਕਿ ਦੱਖਣੀ ਅਫ਼ਰੀਕਾ ਦੇ 9 ਵਿੱਚੋਂ 7 ਸੂਬਿਆਂ ਸੰਕਰਮਣ ਦੇ ਮਾਮਲੇ ਤੇ ਸੰਕਰਮਣ ਦੀ ਦਰ ਵੱਧ ਰਹੀ ਹੈ।