GTA News Media

Top Info Bar
22.1°C Toronto Loading date...
World

Pakistan ‘ਚ ਨਵੇਂ ਸਾਲ ਦੇ ਜਸ਼ਨਾਂ ‘ਤੇ ਪਾਬੰਦੀ

Pakistan ‘ਚ ਨਵੇਂ ਸਾਲ ਦੇ ਜਸ਼ਨਾਂ ‘ਤੇ ਪਾਬੰਦੀ
Share this post via:

ਇਸਲਾਮਾਬਾਦ, 29 ਦਸੰਬਰ – ਗਾਜ਼ਾ ਪੱਟੀ ‘ਚ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਪਾਕਿਸਤਾਨ ਹਮੇਸ਼ਾ ਫਿਲਸਤੀਨ ਦੇ ਸਮਰਥਨ ‘ਚ ਖੜ੍ਹਾ ਦੇਖਿਆ ਗਿਆ ਹੈ। ਫਲਸਤੀਨੀਆਂ ਦੇ ਸਮਰਥਨ ‘ਚ ਅੰਤਰਰਾਸ਼ਟਰੀ ਮੰਚਾਂ ‘ਤੇ ਪਾਕਿਸਤਾਨ ਦੇ ਬਿਆਨ ਵੀ ਸੁਣਨ ਨੂੰ ਮਿਲੇ ਹਨ। ਪਾਕਿਸਤਾਨ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਫਲਸਤੀਨੀਆਂ ਦੇ ਨਾਲ ਖੜ੍ਹਾ ਹੈ।

ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ-ਉਲ-ਹੱਕ ਕੱਕੜ ਨੇ ਗਾਜ਼ਾ ਦੇ ਲੋਕਾਂ ਨਾਲ ਇਕਮੁੱਠਤਾ ਪ੍ਰਗਟਾਈ ਅਤੇ ਦੇਸ਼ ਵਿਚ ਨਵੇਂ ਸਾਲ ਦੇ ਜਸ਼ਨਾਂ ‘ਤੇ ਪਾਬੰਦੀ ਦਾ ਐਲਾਨ ਕੀਤਾ ਹੈ।