ਯੂਕਰੇਨ-ਰੂਸ Peace Talks ਦੂਜੇ ਦਿਨ ਵਿੱਚ ਦਾਖਲ, ਤਰੱਕੀ ਦੇ ਦਾਅਵੇ ਪਰ ਅਣਸ਼ਚਿਤਤਾ ਕਾਇਮ |
ਯੂਕਰੇਨ-ਰੂਸ Peace Talks ‘ਚ ਤਰੱਕੀ ਦੇ ਸੰਕੇਤ |
ਜਨੀਵਾ ਵਿੱਚ ਯੂਕਰੇਨ ਅਤੇ ਰੂਸ ਦਰਮਿਆਨ ਚੱਲ ਰਹੀਆਂ Peace Talks ਦੂਜੇ ਦਿਨ ਵਿੱਚ ਦਾਖਲ ਹੋ ਗਈਆਂ ਹਨ। ਅਮਰੀਕੀ ਦੂਤ Steve Witkoff ਨੇ ਕਿਹਾ ਕਿ ਗੱਲਬਾਤ ਨਾਲ “ਮਹੱਤਵਪੂਰਨ ਤਰੱਕੀ” ਹੋਈ ਹੈ ਅਤੇ ਯੁੱਧ ਖਤਮ ਕਰਨ ਵੱਲ ਕਦਮ ਵਧ ਰਹੇ ਹਨ।
ਪਰ ਯੂਕਰੇਨ ਦੇ ਰਾਸ਼ਟਰਪਤੀ Volodymyr Zelensky ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ‘ਤੇ ਜ਼ਰੂਰਤ ਤੋਂ ਵੱਧ ਸਮਝੌਤੇ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਰੂਸ ਨੂੰ ਜਿੱਤ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਅਸਲੀ ਸ਼ਾਂਤੀ ਨਹੀਂ ਮਿਲੇਗੀ।
ਰੂਸ ਲਗਭਗ 20% ਯੂਕਰੇਨੀ ਇਲਾਕੇ ‘ਤੇ ਕਬਜ਼ਾ ਕਰ ਚੁੱਕਾ ਹੈ ਅਤੇ ਹੋਰ ਇਲਾਕਿਆਂ ਦੀ ਮੰਗ ਕਰ ਰਿਹਾ ਹੈ, ਜਿਸਨੂੰ ਯੂਕਰੇਨ ਨੇ ਸਪਸ਼ਟ ਤੌਰ ‘ਤੇ ਰੱਦ ਕਰ ਦਿੱਤਾ ਹੈ। ਯੂਕਰੇਨ ਦਾ ਕਹਿਣਾ ਹੈ ਕਿ ਕਿਸੇ ਵੀ ਸਮਝੌਤੇ ਤੋਂ ਪਹਿਲਾਂ ਪੱਛਮੀ ਦੇਸ਼ਾਂ ਵੱਲੋਂ ਸੁਰੱਖਿਆ ਗਾਰੰਟੀ ਲਾਜ਼ਮੀ ਹੈ।
ਅਮਰੀਕੀ ਰਾਸ਼ਟਰਪਤੀ Donald Trump ਨੇ ਕਿਹਾ ਕਿ ਗੱਲਬਾਤ ਦੀ ਕਾਮਯਾਬੀ ਯੂਕਰੇਨ ‘ਤੇ ਨਿਰਭਰ ਕਰਦੀ ਹੈ, ਜਦਕਿ ਕ੍ਰੈਮਲਿਨ ਆਪਣੀਆਂ ਮੰਗਾਂ ‘ਤੇ ਕਾਇਮ ਹੈ। ਇਸ ਕਰਕੇ Peace Talks ਤੋਂ ਵੱਡੀ ਉਮੀਦ ਅਜੇ ਘੱਟ ਦਿਖਾਈ ਦੇ ਰਹੀ ਹੈ।
ਦੋਵੇਂ ਪੱਖਾਂ ਨੇ ਹਮਲੇ ਘਟਾਉਣ ‘ਤੇ ਵੀ ਵਿਚਾਰ ਕੀਤਾ ਹੈ, ਪਰ ਮੈਦਾਨ-ਏ-ਜੰਗ ‘ਚ ਡਰੋਨ ਹਮਲੇ ਜਾਰੀ ਹਨ। ਮਾਹਿਰਾਂ ਦੇ ਅਨੁਸਾਰ ਜੇ ਅਗਲੇ ਦਿਨਾਂ ਵਿੱਚ ਸਹਿਮਤੀ ਨਹੀਂ ਬਣੀ ਤਾਂ Peace Talks ਲੰਬੇ ਸਮੇਂ ਤੱਕ ਖਿੱਚ ਸਕਦੀਆਂ ਹਨ।