ਅਮਰੀਕਾ-ਭਾਰਤ ਵਿਚ ਨਵਾਂ Trade Deal, ਟੈਰਿਫ਼ ਘਟੇ ਤੇ ਊਰਜਾ ਸਹਿਯੋਗ ਵਧਿਆ |
ਅਮਰੀਕਾ-ਭਾਰਤ Trade Deal ਨਾਲ ਟੈਰਿਫ਼ ਘਟੇ, ਵਪਾਰ ਵਧੇ |
ਅਮਰੀਕਾ ਅਤੇ ਭਾਰਤ ਵਿਚ ਇੱਕ ਮਹੱਤਵਪੂਰਨ Trade Deal ਦਾ ਐਲਾਨ ਕੀਤਾ ਗਿਆ ਹੈ, ਜਿਸ ਨਾਲ ਦੋਵੇਂ ਦੇਸ਼ਾਂ ਦੇ ਆਰਥਿਕ ਸੰਬੰਧਾਂ ਵਿਚ ਨਵਾਂ ਮੋੜ ਆ ਗਿਆ ਹੈ। ਇਸ ਸਮਝੌਤੇ ਅਧੀਨ ਦੋਵੇਂ ਦੇਸ਼ ਤੁਰੰਤ ਤੌਰ ‘ਤੇ ਵਪਾਰਕ ਰੁਕਾਵਟਾਂ ਘਟਾਉਣ ਲਈ ਸਹਿਮਤ ਹੋਏ ਹਨ।
ਨਵੇਂ Trade-Deal ਮੁਤਾਬਕ ਅਮਰੀਕਾ ਨੇ ਭਾਰਤੀ ਸਮਾਨ ‘ਤੇ ਲੱਗੀ 25% ਟੈਰਿਫ਼ ਦਰ ਘਟਾ ਕੇ 18% ਕਰ ਦਿੱਤੀ ਹੈ। ਦੂਜੇ ਪਾਸੇ ਭਾਰਤ ਨੇ ਅਮਰੀਕੀ ਉਤਪਾਦਾਂ ‘ਤੇ ਲੱਗੀਆਂ ਟੈਰਿਫ਼ ਅਤੇ ਗੈਰ-ਟੈਰਿਫ਼ ਰੁਕਾਵਟਾਂ ਖਤਮ ਕਰਨ ਵੱਲ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ।
ਅਮਰੀਕੀ ਰਾਸ਼ਟਰਪਤੀ ਨੇ ਦੱਸਿਆ ਕਿ ਇਸ Trade-Deal ਤਹਿਤ ਭਾਰਤ ਊਰਜਾ, ਖੇਤੀਬਾੜੀ, ਕੋਇਲਾ ਅਤੇ ਟੈਕਨੋਲੋਜੀ ਸਮੇਤ ਕਈ ਖੇਤਰਾਂ ਵਿੱਚ ਅਮਰੀਕੀ ਸਮਾਨ ਦੀ ਖਰੀਦ ਵਧਾਏਗਾ। ਅੰਦਾਜ਼ੇ ਮੁਤਾਬਕ ਭਾਰਤ ਆਉਣ ਵਾਲੇ ਸਮੇਂ ਵਿੱਚ ਸੈਂਕੜੇ ਅਰਬ ਡਾਲਰ ਦੇ ਅਮਰੀਕੀ ਉਤਪਾਦ ਖਰੀਦ ਸਕਦਾ ਹੈ।
ਇਸ ਸਮਝੌਤੇ ਦਾ ਇਕ ਵੱਡਾ ਪੱਖ ਊਰਜਾ ਨੀਤੀ ਨਾਲ ਵੀ ਜੁੜਿਆ ਹੈ। ਅਮਰੀਕਾ ਦਾ ਕਹਿਣਾ ਹੈ ਕਿ ਭਾਰਤ ਰੂਸੀ ਤੇਲ ਦੀ ਖਰੀਦ ਘਟਾ ਕੇ ਅਮਰੀਕੀ ਊਰਜਾ ਵੱਲ ਰੁਖ ਕਰ ਸਕਦਾ ਹੈ, ਜਿਸ ਨਾਲ ਗਲੋਬਲ ਰਾਜਨੀਤਕ ਤੇ ਆਰਥਿਕ ਸੰਤੁਲਨ ‘ਤੇ ਵੀ ਅਸਰ ਪਵੇਗਾ।
ਭਾਰਤੀ ਪ੍ਰਧਾਨ ਮੰਤਰੀ ਨੇ ਵੀ ਇਸ Trade Deal ਦਾ ਸਵਾਗਤ ਕਰਦਿਆਂ ਕਿਹਾ ਕਿ ਘੱਟ ਟੈਰਿਫ਼ ਨਾਲ “Made in India” ਉਤਪਾਦਾਂ ਲਈ ਨਵੀਆਂ ਸੰਭਾਵਨਾਵਾਂ ਖੁੱਲਣਗੀਆਂ ਅਤੇ ਦੋਵੇਂ ਦੇਸ਼ਾਂ ਵਿਚ ਸਹਿਯੋਗ ਹੋਰ ਮਜ਼ਬੂਤ ਹੋਵੇਗਾ।
ਵਿਸ਼ਲੇਸ਼ਕ ਮੰਨਦੇ ਹਨ ਕਿ ਇਹ Trade Deal ਸਿਰਫ਼ ਵਪਾਰ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਭਵਿੱਖ ਵਿੱਚ ਰਾਜਨੀਤਕ ਅਤੇ ਰਣਨੀਤਿਕ ਭਾਗੀਦਾਰੀ ਨੂੰ ਵੀ ਪ੍ਰਭਾਵਿਤ ਕਰੇਗਾ।