US Government Shutdown: ਅਮਰੀਕਾ ਵਿੱਚ ਸ਼ਟਡਾਊਨ, ਸਰਕਾਰੀ ਕੰਮ ਠੱਪ !
ਅਮਰੀਕਾ ਵਿੱਚ ਸਰਕਾਰੀ ਕੰਮ ਠੱਪ, US Government Shutdown ਕਾਰਨ ਲੱਖਾਂ ਕਰਮਚਾਰੀ ਬਿਨਾਂ ਤਨਖਾਹ ਫਰਲੋ ’ਤੇ, ਪੜ੍ਹੋ ਪੂਰੀ ਖ਼ਬਰ।
ਮਰੀਕਾ ਵਿੱਚ ਅੱਧੀ ਰਾਤ ਤੋਂ ਸਰਕਾਰੀ ਸ਼ਟਡਾਊਨ ਲਾਗੂ ਹੋ ਗਿਆ ਹੈ। ਇਸ ਦਾ ਸਿੱਧਾ ਅਸਰ ਲੱਖਾਂ ਸਰਕਾਰੀ ਕਰਮਚਾਰੀਆਂ ਅਤੇ ਆਮ ਨਾਗਰਿਕਾਂ ‘ਤੇ ਪਵੇਗਾ। Shutdown ਦੇ ਕਾਰਨ ਕਈ ਸਰਕਾਰੀ ਵਿਭਾਗਾਂ ਦਾ ਕੰਮ ਬੰਦ ਹੋ ਜਾਵੇਗਾ। ਲੱਖਾਂ ਕਰਮਚਾਰੀ ਬਿਨਾਂ ਤਨਖਾਹ ਵਾਲੀ ਛੁੱਟੀ ‘ਤੇ ਜਾਣਗੇ, ਜਦਕਿ ਕੁਝ ਵਿਭਾਗ ਬਿਨਾਂ ਤਨਖਾਹ ਕੰਮ ਕਰਨ ਲਈ ਮਜਬੂਰ ਹੋਣਗੇ।
Shutdown ਦੇ ਮੂਲ ਕਾਰਨ ਸੈਨੇਟ ਵਿੱਚ ਫੰਡਿੰਗ ਬਿੱਲ ਪਾਸ ਨਾ ਹੋਣਾ ਹੈ। ਡੈਮੋਕਰੇਟ ਪਾਰਟੀ ਚਾਹੁੰਦੀ ਸੀ ਕਿ ਬਿੱਲ ਵਿੱਚ ਗਰੀਬਾਂ ਲਈ ਸਿਹਤ ਸੰਭਾਲ ਸਬਸਿਡੀਆਂ ਅਤੇ ਵਿਸਤ੍ਰਿਤ ਮੈਡੀਕੇਡ ਸ਼ਾਮਲ ਹੋਣ, ਪਰ ਰਿਪਬਲਿਕਨ ਨੇ ਇਹ ਸਵੀਕਾਰ ਨਹੀਂ ਕੀਤਾ। ਨਤੀਜੇ ਵਜੋਂ ਕੋਈ ਸਮਝੌਤਾ ਨਹੀਂ ਹੋ ਸਕਿਆ ਅਤੇ ਸਰਕਾਰੀ ਕੰਮਕਾਜ ਰੁਕ ਗਿਆ।
ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਗੈਰ-ਜ਼ਰੂਰੀ ਕਰਮਚਾਰੀਆਂ ਛੁੱਟੀ ‘ਤੇ ਭੇਜੇ ਜਾਣਗੇ ਅਤੇ Shutdown ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਤਨਖਾਹ ਮੁੜ ਮਿਲੇਗੀ।
Check here latest News: Click here
Get Latest News on Facebook, Instagram and YouTube: