GTA News Media

Top Info Bar
22.1°C Toronto Loading date...
World

WHO ਨੇ ਵਿਕਸਿਤ ਦੇਸ਼ਾ ਨੂੰ ਬੂਸਟਰ ਡੋਜ਼ ਨੂੰ ਸੰਜਮ ਵਰਤਣ ਦੀ ਕੀਤੀ ਅਪੀਲ

WHO ਨੇ ਵਿਕਸਿਤ ਦੇਸ਼ਾ ਨੂੰ ਬੂਸਟਰ ਡੋਜ਼ ਨੂੰ ਸੰਜਮ ਵਰਤਣ ਦੀ ਕੀਤੀ ਅਪੀਲ
Share this post via:

ਵਿਸ਼ਵ ਸਿਹਤ ਸੰਗਠਨ ਨੇ ਉੱਚ ਤੇ ਮੱਧ ਆਮਦਨ ਵਾਲੇ ਦੇਸ਼ਾਂ ਨੂੰ ਬੂਸਟਰ ਖੁਰਾਕਾਂ ਦੀ ਵਰਤੋਂ ਦੇ ਵਿਰੁੱਧ ਚੇਤਾਵਨੀ ਦਿੱਤੀ ਹੈ। WHO ਨੇ ਦੁਨੀਆ ਦੇ ਵੱਡੇ ਦੇਸ਼ਾਂ ਨੂੰ ਬੂਸਟਰ ਡੋਜ਼ ਦੀ ਵਰਤੋਂ ‘ਚ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਬੁੱਧਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਬਲਯੂਐਚਓ ਦੇ ਮੁਖੀ ਟੇਡਰੋਸ ਅਡਾਨੋਮ ਗੈਬਰੇਅਸਸ ਨੇ ਬੂਸਟਰ ਖੁਰਾਕਾਂ ਦੀ ਵਰਤੋਂ ਕਰ ਰਹੇ ਅਮੀਰ ਦੇਸ਼ਾਂ ਬਾਰੇ ਚਿੰਤਾ ਜ਼ਾਹਰ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਵੈਕਸੀਨ ਦੀ ਵਾਧੂ ਮੰਗ ਦੁਨੀਆ ਦੇ ਹੋਰ ਦੇਸ਼ਾਂ ‘ਚ ਇਸਦੀ ਸਪਲਾਈ ਨੂੰ ਘਟਾ ਦੇਵੇਗੀ, ਜਿਸ ਨਾਲ ਘੱਟ ਆਮਦਨ ਵਾਲੇ ਦੇਸ਼ਾਂ ‘ਚ ਵੈਕਸੀਨ ਦੀਆਂ ਲੋੜੀਂਦੀਆਂ ਖੁਰਾਕਾਂ ਪਹੁੰਚਣ ‘ਚ ਰੁਕਾਵਟ ਆਵੇਗੀ, ਜਿਸ ਕਾਰਨ ਮਹਾਂਮਾਰੀ ਦੇ ਵਧੇਰੇ ਸਮਾਂ ਰਹਿਣ ਦਾ ਖ਼ਤਰਾ ਬਣਿਆ ਰਹੇਗਾ। ਉਹਨਾ ਨੇ ਇਹ ਵੀ ਕਿਹਾ ਕਿ ਟੀਕਾਕਰਨ ਦੀ ਜ਼ਰੂਰਤ ਉਨ੍ਹਾਂ ਲੋਕਾਂ ਲਈ ਜ਼ਿਆਦਾ ਹੈ ਜਿਨ੍ਹਾਂ ਨੂੰ ਹਲੇ ਤੱਕ ਟੀਕੇ ਦੀ ਇੱਕ ਵੀ ਖੁਰਾਕ ਨਹੀਂ ਮਿਲੀ ਹੈ। ਕੋਈ ਵੀ ਦੇਸ਼ ਮਹਾਂਮਾਰੀ ਨਾਲ ਨਜਿੱਠਣ ਦੀ ਪ੍ਰਕਿਿਰਆ ਨੂੰ ਹੁਲਾਰਾ ਨਹੀਂ ਦੇ ਸਕਦਾ। ਇਸ ਤੋਂ ਬਿਨਾ, WHO ਨੇ ਕੋਵਿਡ ਟੀਕਿਆਂ ਤੱਕ ਪਹੁੰਚ ‘ਚ ਅਸਮਾਨਤਾ ਲਈ ਵਿਕਸਤ ਦੇਸ਼ਾਂ ਦੀ ਵੀ ਨਿੰਦਾ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕੋਵਿਡ ਨੂੰ ਬਗੈਰ ਰੋਕੇ ਫੈਲਣ ਦਿੱਤਾ ਤਾਂ ਸਾਨੂੰ ਕੁਝ ਮਹੀਨਿਆਂ ਦੇ ਅਰਸੇ ‘ਚ ਇਸੇ ਤਰ੍ਹਾਂ ਨਵੇਂ ਰੂਪਾਂ ਨਾਲ ਨਜਿੱਠਣਾ ਪਏਗਾ।

ਟੇਡ੍ਰੋਸ ਅਡਾਨੋਮ ਗੈਬਰੇਅਸਸ ਨੇ ਪੱਤਰਕਾਰਾਂ ਨੂੰ ਕਿਹਾ ਕਿ “ਬੂਸਟਰ ਖੁਰਾਕ ਨਾਲ ਮਹਾਮਾਰੀ ਖ਼ਤਮ ਹੋਣ ਦੀ ਬਜਾਏ ਵਧੇਗੀ, ਕਿਉਂਕਿ ਜਿਨ੍ਹਾਂ ਦੇ ਕੋਲ ਪਹਿਲਾਂ ਹੀ ਉੱਚ ਪੱਧਰੀ ਟੀਕਾਕਰਨ ਕਵਰੇਜ ਹੈ, ਉਨ੍ਹਾਂ ਕੋਲ ਵਾਇਰਸ ਦੇ ਨਵੇਂ ਰੂਪਾਂ ਨੂੰ ਬਦਲਣ ਦਾ ਮੌਕਾ ਹੈ।” ਪਰ ਮਹੱਤਵਪੂਰਨ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਹੀ , ਟੇਡ੍ਰੋਸ ਨੇ ਪਹਿਲਾਂ ਹੀ ਟੀਕਾਕਰਨ ਵਾਲੇ ਸਿਹਤਮੰਦ ਲੋਕਾਂ ਨੂੰ ਬੂਸਟਰ ਡੋਜ਼ ਨਾ ਲੈਣ ਦੀ ਬੇਨਤੀ ਕੀਤੀ ਸੀ। WHO ਦਾ ਮੰਨਣਾ ਹੈ ਕਿ ਦੁਨੀਆ ਦੇ 40 ਫੀਸਦੀ ਲੋਕਾਂ ਨੂੰ ਅਜੇ ਵੀ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਤੱਕ ਨਹੀਂ ਮਿਲੀ ਹੈ।