GTA News Media

Top Info Bar
22.1°C Toronto Loading date...
Toronto/GTA

ਡੈੱਲ ਡੂਕਾ ਵਾਅਨ ਦੇ ਮੇਅਰ ਦੀ ਲੜਨਗੇ ਚੋਣ

ਡੈੱਲ ਡੂਕਾ ਵਾਅਨ ਦੇ ਮੇਅਰ ਦੀ ਲੜਨਗੇ ਚੋਣ
Share this post via:

ਓਨਟਾਰੀਓ ਦੀ ਲਿਬਰਲ ਪਾਰਟੀ ਦੇ ਸਾਬਕਾ ਆਗੂ ਸਟੀਵਨ ਡੈੱਲ ਡੂਕਾ ਵੱਲੋਂ ਵਾਅਨ ਦੇ ਮੇਅਰ ਦੀ ਚੋਣ ਲੜਨ ਦਾ ਫੈਸਲਾ ਕੀਤਾ ਗਿਆ ਹੈ। ਵਾਅਨ-ਵੁੱਡਬ੍ਰਿੱਜ ਹਲਕੇ ਵਿੱਚ ਪੀਸੀ ਉਮੀਦਵਾਰ ਮਾਈਕਲ ਟਿਬੋਲੋ ਹੱਥੋਂ ਹਾਰਨ ਤੋਂ ਬਾਅਦ ਡੈੱਲ ਡੂਕਾ ਨੇ ਓਨਟਾਰੀਓ ਦੀ ਲਿਬਰਲ ਪਾਰਟੀ ਦੇ ਆਗੂ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜੂਨ ਵਿੱਚ ਡੈੱਲ ਡੂਕਾ ਨੇ ਆਖਿਆ ਸੀ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਓਨਟਾਰੀਓ ਵਿਧਾਨਸਭਾ ਵਿੱਚ     ਮਹਿਲਾਵਾਂ ਤੇ ਪੁਰਸ਼ ਪਹੁੰਚੇ ਹਨ ਉਹ ਓਨਟਾਰੀਓ ਵਿੱਚ ਨਵੀਂ ਤੇ ਊਰਜਾ ਨਾਲ ਭਰਪੂਰ ਮੂਵਮੈਂਟ ਦਾ ਵਿਸਥਾਰ ਕਰਨਗੇ।ਇਸ ਮੂਵਮੈਂਟ ਦੀ ਅਗਵਾਈ ਨਵੇਂ   ਆਗੂ ਵੱਲੋਂ ਕੀਤੀ ਜਾਵੇਗੀ।
ਸਾਬਕਾ ਪ੍ਰੀਮੀਅਰ ਕੈਥਲੀਨ ਵਿੰਨ ਦੀ ਅਗਵਾਈ ਵਾਲੀ ਸਰਕਾਰ ਵਿੱਚ 2014 ਤੇ 2018 ਦਰਮਿਆਨ ਡੈੱਲ ਡੂਕਾ ਟਰਾਂਸਪੋਰਟੇਸ਼ਨ ਮੰਤਰੀ ਸਨ ਤੇ 2018 ਵਿੱਚ ਜਿਨ੍ਹਾਂ ਲਿਬਰਲਾਂ ਨੂੰ ਆਪਣੀਆਂ ਸੀਟਾਂ ਗੁਆਣੀਆਂ ਪਈਆਂ ਉਨ੍ਹਾਂ ਵਿੱਚ ਵੀ ਸ਼ਾਮਲ ਸਨ। ਉਹ 7 ਮਾਰਚ, 2020 ਨੂੰ ਲਿਬਰਲ ਪਾਰਟੀ ਦੇ ਆਗੂ ਚੁਣੇ ਗਏ। ਜੌਹਨ ਫਰੇਜ਼ਰ ਨੂੰ ਪ੍ਰੋਵਿੰਸ਼ੀਅਲ ਲਿਬਰਲਾਂ ਵੱਲੋਂ ਆਪਣਾ ਅੰਤਰਿਮ ਆਗੂ ਚੁਣਿਆ ਗਿਆ।