GTA News Media

Top Info Bar
22.1°C Toronto Loading date...
Canada

ਗ੍ਰੀਨ ਪਾਰਟੀ ਦੇ ਦੋ MPs ਵੱਲੋਂ ਪਾਰਟੀ ਛੱਡਣ ਦੀ ਧਮਕੀ

ਗ੍ਰੀਨ ਪਾਰਟੀ ਦੇ ਦੋ MPs ਵੱਲੋਂ ਪਾਰਟੀ ਛੱਡਣ ਦੀ ਧਮਕੀ
Share this post via:

ਇੱਕ ਈਮੇਲ ਦੇ ਅਨੁਸਾਰ, ਗ੍ਰੀਨ ਪਾਰਟੀ ਦੇ ਦੋ MPs ਵੱਲੋਂ ਇਹ ਧਮਕੀ ਦਿੱਤੀ ਗਈ ਹੈ ਕਿ ਜੇ ਲੀਡਰਸਿ਼ਪ ਦੌੜ ਮੁਲਤਵੀ ਕੀਤੀ ਜਾਂਦੀ ਹੈ ਤਾਂ ਉਹ ਦੋਵੇਂ ਪਾਰਟੀ ਛੱਡ ਕੇ ਆਜ਼ਾਦ ਉਮੀਦਵਾਰਾਂ ਵਜੋਂ ਬੈਠਣਗੇ। ਪਾਰਟੀ ਦੀ ਪ੍ਰੈਜ਼ੀਡੈਂਟ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਗ੍ਰੀਨ ਪਾਰਟੀ ਅੰਦਰ ਚੱਲ ਰਹੀ ਉਥਲ-ਪੁਥਲ ਉੱਤੇ ਚਿੰਤਾ ਪ੍ਰਗਟਾਉਂਦਿਆਂ ਕਿਚਨਰ ਸੈਂਟਰ ਤੋਂ ਐਮਪੀ ਮਾਈਕ ਮੌਰਿਸ ਨੇ ਪਾਰਟੀ ਦੇ ਉੱਚ ਅਧਿਕਾਰੀਆਂ ਨੂੰ ਇੱਕ ਈਮੇਲ ਭੇਜ ਕੇ ਆਖਿਆ ਕਿ ਪਾਰਟੀ ਦੀ ਫੈਡਰਲ ਕਾਊਂਸਲ ਵੱਲੋਂ ਲੀਡਰਸਿ਼ਪ ਦੌੜ ਉੱਤੇ ਰੋਕ ਲਾਉਣ ਤੇ ਓਟਵਾ ਆਫਿਸ ਬੰਦ ਕਰਨ ਉੱਤੇ ਜਿਹੜਾ ਵਿਚਾਰ ਕੀਤਾ ਜਾ ਰਿਹਾ ਹੈ ਉਸ ਨਾਲ ਕਦੇ ਨਾ ਖ਼ਤਮ ਹੋਣ ਵਾਲਾ ਨੁਕਸਾਨ ਹੋਵੇਗਾ।

ਉਨ੍ਹਾਂ ਲਿਖਿਆ ਕਿ ਪਾਰਟੀ ਇਸ ਨੁਕਸਾਨ ਤੋਂ ਉਭਰ ਨਹੀਂ ਸਕੇਗੀ।ਜੇ ਅਜਿਹਾ ਹੁੰਦਾ ਹੈ ਤਾਂ ਪਾਰਟੀ ਐਮਪੀਜ਼ ਕੋਲ ਪਾਰਟੀ ਛੱਡਣ ਤੇ ਆਜ਼ਾਦ ਐਮਪੀਜ਼ ਵਜੋਂ ਵਿਚਰਨ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਰਹੇਗਾ।ਗ੍ਰੀਨ ਪਾਰਟੀ ਦੇ ਬੁਲਾਰੇ ਨੇ ਸੋਮਵਾਰ ਨੂੰ ਆਖਿਆ ਕਿ ਇਸ ਸਬੰਧ ਵਿੱਚ ਗੱਲਬਾਤ ਚੱਲ ਰਹੀ ਹੈ ਤੇ ਪਾਰਟੀ ਅਧਿਕਾਰੀ ਅੰਦਰੂਨੀ ਤੌਰ ਉੱਤੇ ਮਾਮਲੇ ਨੂੰ ਹੱਲ ਕਰਨ ਬਾਰੇ ਸੋਚ ਰਹੇ ਹਨ ਤੇ ਇਸ ਤੋਂ ਬਾਅਦ ਹੀ ਗੱਲ ਜਨਤਕ ਕੀਤੀ ਜਾਵੇਗੀ। ਸੋਮਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਮੌਰਿਸ ਨੇ ਆਖਿਆ ਕਿ ਪਾਰਟੀ ਦੀ ਅੰਦਰੂਨੀ ਲੜਾਈ ਕਾਰਨ ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੋਈ ਹੈ।ਪਾਰਟੀ ਦੀ ਸਾਬਕਾ ਆਗੂ ਤੇ ਦੂਜੀ ਮੌਜੂਦਾ ਐਮਪੀ ਐਲਿਜ਼ਾਬੈੱਥ ਮੇਅ ਨਾਲ ਇਸ ਵਿਸ਼ੇ ਉੱਤੇ ਉਨ੍ਹਾਂ ਦੀ ਰਾਇ ਜਾਨਣ ਬਾਰੇ ਸੰਪਰਕ ਨਹੀਂ ਹੋ ਸਕਿਆ। ਜਿ਼ਕਰਯੋਗ ਹੈ ਕਿ ਮੇਅ ਸਾਂਝੀ ਟਿਕਟ ਉੱਤੇ ਜੌਨਾਥਨ ਪੈਡਨੌਲਟ ਨਾਲ ਰਲ ਕੇ ਲੀਡਰਸਿ਼ਪ ਦੌੜ ਲੜ ਰਹੀ ਹੈ।