GTA News Media

Top Info Bar
22.1°C Toronto Loading date...
Punjab World

ਪਾਕਿਸਤਾਨ ਦੀ ਮਦਦ ਲਈ $25 ਮਿਲੀਅਨ ਡਾਲਰ ਹੋਰ ਦੇਵੇਗਾ ਕੈਨੇਡਾ

ਪਾਕਿਸਤਾਨ ਦੀ ਮਦਦ ਲਈ $25 ਮਿਲੀਅਨ ਡਾਲਰ ਹੋਰ ਦੇਵੇਗਾ ਕੈਨੇਡਾ
Share this post via:

ਪਾਕਿਸਤਾਨ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਹੁਣ ਤੱਕ ਵੱਡਾ ਜਾਨੀ-ਮਾਲੀ ਨੁਕਸਾਨ ਹੋ ਚੁੱਕਾ ਹੈ। ਇਸ ਮਾੜੇ ਸਮੇਂ ਵਿੱਚ ਕੈਨੇਡਾ ਸਰਕਾਰ ਪਾਕਿਸਤਾਨ ਦੀ ਮਦਦ ਲਈ ਅੱਗੇ ਆਈ ਹੈ।ਕੈਨੇਡਾ ਸਹਾਇਤਾ ਲਈ ਪਾਕਿਸਤਾਨ ਨੂੰ ਹੋਰ 25 ਮਿਲੀਅਨ ਡਾਲਰ ਭੇਜੇਗਾ। ਫੈਡਰਲ ਸਰਕਾਰ ਪਾਕਿਸਤਾਨ ਦੇ ਲੋਕਾਂ ਦੀ ਮਦਦ ਲਈ ਕੈਨੇਡੀਅਨਾਂ ਤੋਂ ਦਾਨ ਦੀ ਮੰਗ ਕਰਦੀ ਹੈ।

ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਮੀਂਹ ਤੇ ਹੜ੍ਹਾਂ ਕਾਰਨ ਦੇਸ਼ ਦਾ ਇੱਕ ਤਿਹਾਈ ਤੋਂ ਵੱਧ ਹਿੱਸਾ ਪਾਣੀ ‘ਚ ਡੁੱਬ ਗਿਆ ਹੈ ਜਿਸ ਕਾਰਨ ਐਮਰਜੈਂਸੀ ਭੋਜਨ, ਪਾਣੀ, ਸੈਨੀਟੇਸ਼ਨ ਅਤੇ ਸਿਹਤ ਸੇਵਾਵਾਂ ਦੀ ਬਹੁਤ ਜਿਆਦਾ ਲੋੜ ਹੈ। ਹੜ੍ਹਾਂ ਨਾਲ 33 ਮਿਲੀਅਨ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਅਤੇ ਦੇਸ਼ ਦੀ ਜ਼ਿਆਦਾਤਰ ਖੇਤੀਬਾੜੀ ਜ਼ਮੀਨ ਪਾਣੀ ਦੇ ਹੇਠਾਂ ਹੈ, ਪਾਕਿਸਤਾਨੀ ਸਰਕਾਰ ਆਉਣ ਵਾਲੇ ਭੋਜਨ ਦੀ ਕਮੀ ਦੀ ਚੇਤਾਵਨੀ ਦੇ ਰਹੀ ਹੈ।

ਕੈਨੇਡਾ ਦੇ ਅੰਤਰਰਾਸ਼ਟਰੀ ਵਿਕਾਸ ਮੰਤਰੀ ਹਰਜੀਤ ਸੱਜਣ ਹੁਣ ਪਾਕਿਸਤਾਨ ਵਿੱਚ ਤਬਾਹੀ ਦੇ ਗਵਾਹ ਹਨ।ਉਨ੍ਹਾਂ ਕਿਹਾ ਕਿ ਜਿਹੜੇ ਹਾਲਾਤ ਵਿੱਚੋਂ ਪਾਕਿਸਤਾਨ ਲੰਘ ਰਿਹਾ ਹੈ, ਅਜਿਹੇ ਵਿੱਚ ਸਾਰੇ ਦੇਸ਼ਾਂ ਨੂੰ ਪਾਕਿਸਤਾਨ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਮੁਸੀਬਤ ਵਿੱਚ ਫਸੇ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।