ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਗੈਵਿਨ ਵਿਲੀਅਮਸਨ (Gavin Williamson) ਨੂੰ ਮੰਤਰੀ ਬਣਾਉਣ ‘ਤੇ ਅਫਸੋਸ ਹੈ, ਜਿਸ ਨੇ ਆਪਣੇ ਸਹਿਯੋਗੀਆਂ ਨਾਲ ਧੱਕੇਸ਼ਾਹੀ ਕਰਨ ਦੇ ਦਾਅਵਿਆਂ ਤੋਂ ਬਾਅਦ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ।ਸੁਨਕ ਨੇ ਸੰਸਦ ਵਿੱਚ ਪ੍ਰਧਾਨ ਮੰਤਰੀ ਦੇ ਹਫ਼ਤਾਵਾਰੀ ਸਵਾਲਾਂ ਦੇ ਸੈਸ਼ਨ ਦੌਰਾਨ ਕਿਹਾ, “ਮੈਨੂੰ ਸਪੱਸ਼ਟ ਤੌਰ ‘ਤੇ ਕਿਸੇ ਅਜਿਹੇ ਵਿਅਕਤੀ ਨੂੰ ਨਿਯੁਕਤ ਕਰਨ ‘ਤੇ ਅਫ਼ਸੋਸ ਹੈ ਜਿਸ ਨੂੰ ਇਨ੍ਹਾਂ ਹਾਲਾਤਾਂ ਵਿੱਚ ਅਸਤੀਫ਼ਾ ਦੇਣਾ ਪਿਆ ਹੈ।”
ਸੁਨਕ, ਜਿਸ ਨੇ ਅਕਤੂਬਰ ਦੇ ਅਖੀਰ ਵਿੱਚ ਬ੍ਰਿਟੇਨ ਦੇ ਤੀਜੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ, ਸੁਏਲਾ ਬ੍ਰੇਵਰਮੈਨ (Suella Braverman) ਨੂੰ ਗ੍ਰਹਿ ਮੰਤਰੀ ਵਜੋਂ ਦੁਬਾਰਾ ਨਿਯੁਕਤ ਕਰਨ ਲਈ ਵੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।ਵਿਲੀਅਮਸਨ ਨੂੰ ਪਿਛਲੇ ਚਾਰ ਸਾਲਾਂ ਵਿੱਚ ਦੋ ਵਾਰ ਹੋਰ ਮੰਤਰੀਆਂ ਦੀਆਂ ਭੂਮਿਕਾਵਾਂ ਤੋਂ ਬਰਖਾਸਤ ਕੀਤਾ ਗਿਆ ਹੈ।ਸੁਨਕ ਨੇ ਕਿਹਾ ਕਿ ਉਸਨੇ ਵਿਲੀਅਮਸਨ ਦਾ ਅਸਤੀਫਾ ਬਹੁਤ ਦੁਖੀ ਹਿਰਦੇ ਨਾਲ ਸਵੀਕਾਰ ਕੀਤਾ ਹੈ।